ਹਸਪਤਾਲ ਦੇ ਮਰੀਜ਼ਾਂ ਲਈ ਲੰਗਰ ਸ਼ੁਰੂ
Thursday, Apr 11, 2019 - 04:34 AM (IST)

ਹੁਸ਼ਿਆਰਪੁਰ (ਭਟੋਆ)-ਧੰਨ ਗੁਰੂ ਰਾਮਦਾਸ ਜੀ ਲੰਗਰ ਸੇਵਾ ਪੁਰਹੀਰਾਂ ਵੱਲੋਂ ਹਰਦੇਵ ਸਿੰਘ ਸਾਹੀ ਸਰਪੰਚ ਫਾਂਬਡ਼ਾ ਦੇ ਸਹਿਯੋਗ ਨਾਲ ਤੇ ਡਾ. ਰਣਜੀਤ ਸਿੰਘ ਘੋਤਡ਼ਾ ਸੀਨੀਅਰ ਮੈਡੀਕਲ ਅਫ਼ਸਰ ਸਰਕਾਰੀ ਹਸਪਤਾਲ ਭੂੰਗਾ ਦੀ ਅਗਵਾਈ ਹੇਠ ਮਰੀਜ਼ਾਂ ਲਈ ਲੰਗਰ ਦੀ ਸੇਵਾ ਆਰੰਭ ਕੀਤੀ ਗਈ ਹੈ। ਇਸ ਮੌਕੇ ਸਰਪੰਚ ਹਰਦੇਵ ਸਿੰਘ ਸਾਹੀ ਨੇ ਕਿਹਾ ਕਿ ਐੱਨ.ਆਰ.ਆਈ.ਮਨਜੀਤ ਸਿੰਘ ਵੱਲੋਂ ਧੰਨ ਗੁਰੂ ਰਾਮਦਾਸ ਜੀ ਲੰਗਰ ਸੇਵਾ ਵੱਲੋਂ ਵੱਖ-ਵੱਖ ਸਰਕਾਰੀ ਹਸਪਤਾਲਾਂ ਦੇ ਮਰੀਜ਼ਾਂ ਲਈ ਜੋ ਲੰਗਰ ਸੇਵਾ ਸ਼ੁਰੂ ਕੀਤੀ ਹੋਈ ਹੈ, ਉਸ ਨੂੰ ਹੋਰ ਅੱਗੇ ਵਧਾਉਂਦੇ ਹੋਏ ਸਰਕਾਰੀ ਹਸਪਤਾਲ ਭੂੰਗਾ ਦੇ ਮਰੀਜ਼ਾਂ ਲਈ ਲੰਗਰ ਅੱਜ ਤੋਂ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਭੂੰਗਾ ਵਿਖੇ ਦਾਖਲ ਮਰੀਜ਼ਾਂ ਨੂੰ ਦੁਪਹਿਰ ਦਾ ਖਾਣਾ ਦੇਣ ਲਈ ਹੁਸ਼ਿਆਰਪੁਰ ਤੋਂ ਰੋਜ਼ਾਨਾ ਗੱਡੀ ਆਇਆ ਕਰੇਗੀ ਤਾਂ ਕਿ ਦਾਖਲ ਮਰੀਜ਼ ਤੇ ਉਨ੍ਹਾਂ ਨਾਲ ਆਏ ਸਕੇ ਸਬੰਧੀ ਤੇ ਰਿਸ਼ਤੇਦਾਰ ਖਾਣਾ ਖਾ ਸਕਣ। ਇਸ ਸਮੇਂ ਐੱਸ.ਐੱਮ.ਓ.ਭੂੰਗਾ ਡਾ. ਰਣਜੀਤ ਸਿੰਘ ਘੋਤਡ਼ਾ ਨੇ ਗ੍ਰਾਮ ਪੰਚਾਇਤ ਫਾਂਬਡ਼ਾ ਦੇ ਸਰਪੰਚ ਹਰਦੇਵ ਸਿੰਘ ਸਾਹੀ ਦੇ ਯਤਨਾਂ ਦੇ ਸਹਿਯੋਗ ਨਾਲ ਧੰਨ ਗੁਰੂ ਰਾਮਦਾਸ ਜੀ ਲੰਗਰ ਸੇਵਾ ਪੁਰਹੀਰਾਂ ਵੱਲੋਂ ਫ੍ਰੀ ਲੰਗਰ ਦੀ ਸੇਵਾ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਮਨੁੱਖਤਾ ਦੇ ਭਲੇ ਲਈ ਕੀਤੇ ਜਾ ਰਹੇ ਵੱਡੇ ਉਪਰਾਲੇ ਦੀ ਮੈਂ ਬਹੁਤ ਹੀ ਸ਼ਲਾਘਾ ਕਰਦਾ ਹਾਂ। ਮਰੀਜ਼ਾਂ ਲਈ ਲਾਏ ਲੰਗਰ ਮੌਕੇ 100 ਗਰੀਬ ਲੋਕਾਂ ਨੇ ਲੰਗਰ ਛਕਿਆ। ਇਸ ਦੌਰਾਨ ਡਾ. ਸਤਵਿੰਦਰ ਸਿੰਘ, ਡਾ. ਜਗਤਾਰ ਸਿੰਘ, ਰਣਜੀਤ ਸਿੰਘ ਭਾਰਤੀ, ਬਾਬਾ ਲਖਵੀਰ ਸਿੰਘ, ਕੁਲਜਿੰਦਰ ਸਿੰਘ ਸਾਬਕਾ ਸਰਪੰਚ, ਕਮਲਜੀਤ ਸਿੰਘ ਸਾਹੀ, ਅਵਤਾਰ ਸਿੰਘ ਤਾਰੀ, ਸੁਰਜੀਤ ਸਿੰਘ ਨਿਹੰਗ, ਮਨਜੀਤ ਸਿੰਘ, ਦਵਿੰਦਰ ਸਿੰਘ, ਅਮਨਦੀਪ ਕੌਰ, ਸੁਰਿੰਦਰ ਕੌਰ, ਰਮਨਦੀਪ ਕੌਰ, ਸਤਵੀਰ ਕੌਰ, ਹੈਲਥ ਸੁਪਰਵਾਈਜ਼ਰ ਉਮੇਸ਼ ਕੁਮਾਰ, ਅਮਿਤ ਸ਼ਰਮਾ, ਸਮੂਹ ਸਟਾਫ ਤੇ ਇਲਾਕਾ ਨਿਵਾਸੀ ਹਾਜ਼ਰ ਸਨ।