ਨੰਬਰਦਾਰ ਯੂਨੀਅਨ ਗਡ਼੍ਹਦੀਵਾਲਾ ਦੀ ਮੀਟਿੰਗ ਆਯੋਜਿਤ

Thursday, Apr 11, 2019 - 04:33 AM (IST)

ਨੰਬਰਦਾਰ ਯੂਨੀਅਨ ਗਡ਼੍ਹਦੀਵਾਲਾ ਦੀ ਮੀਟਿੰਗ ਆਯੋਜਿਤ
ਹੁਸ਼ਿਆਰਪੁਰ (ਜਤਿੰਦਰ)-ਸਬ-ਤਹਿਸੀਲ ਗਡ਼੍ਹਦੀਵਾਲਾ ਦੇ ਨੰਬਰਦਾਰਾਂ ਦੀ ਮੀਟਿੰਗ ਨੰਬਰਦਾਰ ਰੇਸ਼ਮ ਸਿੰਘ ਦੀ ਪ੍ਰਧਾਨਗੀ ਹੇਠ ਸਬ ਤਹਿਸੀਲ ਗਡ਼੍ਹਦੀਵਾਲਾ ਵਿਖੇ ਹੋਈ। ਇਸ ਮੌਕੇੇ ਜਸਵੰਤ ਸਿੰਘ ਰੰਧਾਵਾ ਜ਼ਿਲਾ ਪ੍ਰਧਾਨ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਵਿਚ ਨੰਬਰਦਾਰਾਂ ਦਾ ਮਾਣ ਭੱਤਾ ਰੈਗੂਲਰ ਦੇਣ, ਨੰਬਰਦਾਰਾਂ ਦਾ ਬੱਸ ਕਿਰਾਇਆ ਮੁਆਫ ਕਰਨ ਅਤੇ ਟੋਲ ਪਲਾਜ਼ਾ ਮੁਆਫ ਕਰਨ ਦੀ ਸਰਕਾਰ ਤੋਂ ਮੰਗ ਕੀਤੀ ਗਈ। ਇਸ ਮੌਕੇ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਕਿ ਜੇਕਰ ਸਰਕਾਰ ਨੰਬਰਦਾਰਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਤਾਂ ਸਮੂਹ ਨੰਬਰਦਾਰ ਵੋਟਾਂ ਦਾ ਬਾਈਕਾਟ ਕਰਨਗੇ। ਮੀਟਿੰਗ ਵਿਚ ਬਲਵੀਰ ਸਿੰਘ, ਪ੍ਰਕਾਸ਼ ਸਿੰਘ, ਹੁਸ਼ਿਆਰ ਸਿੰਘ, ਮਨੋਹਰ ਲਾਲ, ਨਸੀਬ ਸਿੰਘ, ਮਦਨਜੀਤ, ਜਰਨੈਲ ਸਿੰਘ, ਰੇਸ਼ਮ ਸਿੰਘ, ਸ਼ਿੰਗਾਰਾ ਸਿੰਘ, ਬਿਕਰਮ ਸਿੰਘ, ਬਖਸ਼ੀਸ਼ ਸਿੰਘ, ਦਰਸ਼ਨ ਸਿੰਘ, ਸੁਖਵੀਰ ਸਿੰਘ, ਪ੍ਰੀਤਮ ਸਿੰਘ, ਦਿਲਬਾਗ ਸਿੰਘ, ਜਰਨੈਲ ਸਿੰਘ, ਰਣਜੀਤ ਸਿੰਘ, ਗੁਰਮੀਤ ਸਿੰਘ ਭੱਟੀ, ਸਰਵਨ ਸਿੰਘ, ਹਰੀ ਸਿੰਘ, ਰੇਸ਼ਮ ਸਿੰਘ, ਕਰਮ ਸਿੰਘ, ਜਸਵੀਰ ਸਿੰਘ, ਪ੍ਰੀਤਮ ਸਿੰਘ, ਬਲਜੀਤ ਸਿੰਘ, ਗੁਰਮੇਲ ਸਿੰਘ ਆਦਿ ਸਮੇਤ ਅਨੇਕਾਂ ਨੰਬਰਦਾਰ ਹਾਜ਼ਰ ਸਨ।

Related News