ਆਯੁਰਵੈਦਿਕ ਮੈਡੀਕਲ ਕੈਂਪ ਲੋਕਾਂ ਨੂੰ ਸਿਹਤ ਪੱਖੋਂ ਕਰ ਰਹੇ ਨੇ ਨਿਰੋਗ : ਪ੍ਰਧਾਨ ਵੈਦ ਸੋਮ ਪ੍ਰਕਾਸ਼

Thursday, Apr 11, 2019 - 04:32 AM (IST)

ਆਯੁਰਵੈਦਿਕ ਮੈਡੀਕਲ ਕੈਂਪ ਲੋਕਾਂ ਨੂੰ ਸਿਹਤ ਪੱਖੋਂ ਕਰ ਰਹੇ ਨੇ ਨਿਰੋਗ : ਪ੍ਰਧਾਨ ਵੈਦ ਸੋਮ ਪ੍ਰਕਾਸ਼
ਹੁਸ਼ਿਆਰਪੁਰ (ਚੁੰਬਰ)-ਜ਼ਿਲਾ ਵੈਦ ਮੰਡਲ ਹੁਸ਼ਿਆਰਪੁਰ ਵਲੋਂ ਪ੍ਰਧਾਨ ਸੋਮ ਪ੍ਰਕਾਸ਼ ਜਲਭੇ ਦੀ ਪ੍ਰਧਾਨਗੀ ਹੇਠ ਮੁਫ਼ਤ ਆਯੁਰਵੈਦਿਕ ਮੈਡੀਕਲ ਕੈਂਪ ਦਰਬਾਰ ਨੀਲ ਕੰਠ ਬਾਪੂ ਨਾਮ ਪਿੰਡ ਖੇਡ਼ਾ ਕਲਮੋਟ ਨੇਡ਼ੇ ਖੁਰਾਲਗਡ਼੍ਹ ਸਾਹਿਬ ਵਿਖੇ ਲਾਇਆ ਗਿਆ ਜਿਸ ਦਾ ਉਦਘਾਟਨ ਪ੍ਰਿੰ. ਪ੍ਰੇਮ ਕੁਮਾਰ ਅਤੇ ਵੈਦ ਸਤਵੰਤ ਹੀਰ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਕੈਂਪ ਵਿਚ ਵੈਦ ਜਸਵੀਰ ਸਿੰਘ ਸੋਂਧ, ਵੈਦ ਤਰਸੇਮ ਸਿੰਘ ਸੰਧਰ, ਵੈਦ ਦੀਦਾਰ ਸਿੰਘ, ਵੈਦ ਬੌਬੀ ਜੈਨ, ਵੈਦ ਮੁਖਤਿਆਰ ਸਿੰਘ, ਵੈਦ ਪਵਨ ਕੁਮਾਰ, ਵੈਦ ਜੋਗਿੰਦਰ ਸਿੰਘ, ਵੈਦ ਸੰਜੀਵ ਕੁਮਾਰ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਵੈਦ ਸੋਮ ਪ੍ਰਕਾਸ਼ ਜਲਭੇ ਨੇ ਦੱਸਿਆ ਕਿ ਜ਼ਿਲਾ ਵੈਦ ਮੰਡਲ ਪਹਿਲਾਂ ਵੀ ਧਾਰਮਕ ਅਤੇ ਸਮਾਜਕ ਗਤੀਵਿਧੀਆਂ ਵਿਚ ਆਪਣਾ ਭਰਪੂਰ ਯੋਗਦਾਨ ਪਾਉਂਦਾ ਹੈ। ਜ਼ਿਲਾ ਵੈਦ ਮੰਡਲ ਵੱਲੋਂ ਲਗਾਏ ਜਾਂਦੇ ਕੈਂਪਾਂ ਵਿਚ ਲੋਡ਼ਵੰਦ ਮਰੀਜ਼ ਦੀ ਵੱਡੀ ਪੱਧਰ ’ਤੇ ਮਦਦ ਹੁੰਦੀ ਹੈ। ਕੈਂਪ ਦੇ ਸਮਾਪਤੀ ਸਮੇਂ ਪ੍ਰਬੰਧਕਾਂ ਨੇ ਆਏ ਹੋਏ ਵੈਦਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ। ਪ੍ਰਧਾਨ ਵੈਦ ਸੋਮ ਪ੍ਰਕਾਸ਼ ਨੇ ਆਏ ਸਾਰੇ ਵੈਦਾਂ ਦਾ ਧੰਨਵਾਦ ਕੀਤਾ।

Related News