ਪੰਚਾਇਤਾਂ ਦੀ ਧਡ਼ੇਬੰਦੀ ਦਾ ਸ਼ਿਕਾਰ ਹੋ ਰਹੇ ਨੇ ਮਨਰੇਗਾ ਮੇਟ

Tuesday, Apr 09, 2019 - 04:30 AM (IST)

ਪੰਚਾਇਤਾਂ ਦੀ ਧਡ਼ੇਬੰਦੀ ਦਾ ਸ਼ਿਕਾਰ ਹੋ ਰਹੇ ਨੇ ਮਨਰੇਗਾ ਮੇਟ
ਹੁਸ਼ਿਆਰਪੁਰ (ਘੁੰਮਣ)-ਮਨਰੇਗਾ ਵਰਕਰਜ਼ ਯੂਨੀਅਨ ਜ਼ਿਲਾ ਹੁਸ਼ਿਆਰਪੁਰ ਦਾ ਇਕ ਵਫਦ ਆਪਣੀਆਂ ਮੰਗਾਂ ਸਬੰਧੀ ਜਥੇਬੰਦੀ ਦੀ ਸੀਨੀਅਰ ਮੀਤ ਪ੍ਰਧਾਨ ਪਲਵਿੰਦਰ ਕੌਰ ਅਤੇ ਮੁੱਖ ਸਲਾਹਕਾਰ ਪ੍ਰਿੰਸੀਪਲ ਪਿਆਰਾ ਸਿੰਘ ਦੀ ਅਗਵਾਈ ਹੇਠ ਏ.ਡੀ.ਸੀ. (ਵਿਕਾਸ) ਮੈਡਮ ਅੰਮ੍ਰਿਤ ਸਿੰਘ ਨੂੰ ਉਨ੍ਹਾਂ ਦੇ ਦਫਤਰ ਵਿਖੇ ਮਿਲਿਆ ਅਤੇ ਮੰਗ-ਪੱਤਰ ਦਿੱਤਾ। ਵਫਦ ਵੱਲੋਂ ਮੰਗ ਕੀਤੀ ਗਈ ਕਿ ਕਿਸੇ ਵੀ ਮੇਟ ਨੂੰ ਕੰਮ ਤੋਂ ਹਟਾਇਆ ਨਾ ਜਾਵੇ, ਕਿਉਂੁਂਕਿ ਪੰਚਾਇਤਾਂ ਧਡ਼ੇਬੰਦੀ ਦੀਆਂ ਸ਼ਿਕਾਰ ਹੋਣ ਕਾਰਣ ਮੇਟਾਂ ਨੂੰ ਬਦਲਾ ਲਊ ਭਾਵਨਾ ਨਾਲ ਆਪਣੀ ਮਰਜ਼ੀ ਨਾਲ ਮੇਟ ਲਾ ਰਹੀਆਂ ਹਨ। ਜਦੋਂਕਿ ਜੋ ਮੇਟ ਪਹਿਲਾਂ ਸਾਖਰਤਾ ਵਿਚ ਕੰਮ ਕਰਦੇ ਸਨ ਤੇ ਜਦੋਂ ਸਰਕਾਰ ਵੱਲੋਂ ਲਾਇਬ੍ਰੇਰੀਆਂ ਬੰਦ ਕਰ ਦਿੱਤੀਆਂ ਗਈਆਂ ਸਨ ਤਾਂ ਡਿਪਟੀ ਕਮਿਸ਼ਨਰ ਵੱਲੋਂ ਇਨ੍ਹਾਂ ਨੂੰ ਪਹਿਲ ਦੇ ਅਧਾਰ ’ਤੇ ਲਿਖਤੀ ਹੁਕਮਾਂ ਰਾਹੀਂ ਬਤੌਰ ਮੇਟ ਅਡਜਸਟ ਕੀਤਾ ਗਿਆ ਸੀ ਅਤੇ ਕਿਸੇ ਵੀ ਮੇਟ ਨੂੰ ਕੰਮ ਤੋਂ ਨਾ ਹਟਾਉਣ ਦੇ ਹੁਕਮ ਵੀ ਜਾਰੀ ਕੀਤੇ ਸਨ। ਇਸ ਲਈ ਸਾਖਰਤਾ ਵਾਲੇ ਅਤੇ ਹੋਰ ਕਿਸੇ ਵੀ ਮੇਟ ਨੂੰ ਬਦਲਿਆ ਨਾ ਜਾਵੇ, ਹਰ ਜਾਬ ਕਾਰਡ ਨਿਰਧਾਰਿਤ ਵਰਕਰ ਨੂੰ ਪਿੰਡ ਅੰਦਰ ਬਰਾਬਰ ਕੰਮ ਦਿੱਤਾ ਜਾਵੇ, ਹਰੇਕ ਵਰਕਰ ਨੂੰ ਮਨਰੇਗਾ ਅਧੀਨ ਬਣਦਾ 100 ਦਿਨ ਦਾ ਰੋਜ਼ਗਾਰ ਦੇਣਾ ਯਕੀਨੀ ਬਣਾਇਆ ਜਾਵੇ ਅਤੇ ਕੰਮ ਨਾ ਦੇਣ ਦੀ ਸੂਰਤ ਵਿਚ ਉਸਦਾ ਬਣਦਾ ਭੱਤਾ ਦਿੱਤਾ ਜਾਵੇ। ਮਨਰੇਗਾ ਵਰਕਰਾਂ ਨੂੰ ਕੰਮ ਕਰਨ ਲਈ ਲੋਡ਼ੀਂਦੇ ਔਜਾਰ ਦਿੱਤੇ ਜਾਣ, ਕੰਮ ਵਾਲੀ ਥਾਂ ’ਤੇ ਫਸਟ ਏਡ ਬਾਕਸ ਦਾ ਪ੍ਰਬੰਧ ਕੀਤਾ ਜਾਵੇ, ਸਰਕਾਰ ਵੱਲੋਂ ਆਪਣੇ ਪੱਧਰ ’ਤੇ ਹਰ ਵਰਕਰ/ਮੇਟ ਦਾ ਮੁਫਤ ਬੀਮਾ ਕੀਤਾ ਜਾਵੇ। ਏ.ਡੀ.ਸੀ. ਵੱਲੋਂ ਵਫਦ ਨੂੰ ਭਰੋਸਾ ਦਿੱਤਾ ਗਿਆ ਕਿ ਬੀ.ਡੀ.ਪੀ.ਓਜ਼. ਕੋਲੋਂ ਇਨ੍ਹਾਂ ਮੰਗਾਂ ਸਬੰਧੀ ਰਿਪੋਰਟਾਂ ਮੰਗਵਾ ਕੇ ਜਲਦ ਹੀ ਇਨ੍ਹਾਂ ਦਾ ਹੱਲ ਕੀਤਾ ਜਾਵੇਗਾ। ਇਸ ਵਫਦ ਵਿਚ ਜਥੇਬੰਦੀ ਦੀ ਸੀਨੀਅਰ ਮੀਤ ਪ੍ਰਧਾਨ ਪਲਵਿੰਦਰ ਕੌਰ, ਰਾਜਵਿੰਦਰ ਕੌਰ, ਬਲਜਿੰਦਰ ਕੌਰ, ਬੂਟਾ ਰਾਮ, ਪ.ਸ.ਸ.ਫ. ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਸੂਬਾ ਵਿੱਤ ਸਕੱਤਰ ਮਨਜੀਤ ਸਿੰਘ ਸੈਣੀ ਵੀ ਹਾਜ਼ਰ ਸਨ।

Related News