ਮੋਦੀ ਦੀ ਤਸਵੀਰ ਵਾਲੇ ਕੈਰੀ ਬੈਗ ਰੱਖਣ ਵਾਲੇ ਦੁਕਾਨਦਾਰਾਂ ਖਿਲਾਫ਼ ਕੇਸ ਦਰਜ

Friday, Apr 05, 2019 - 04:20 AM (IST)

ਮੋਦੀ ਦੀ ਤਸਵੀਰ ਵਾਲੇ ਕੈਰੀ ਬੈਗ ਰੱਖਣ ਵਾਲੇ ਦੁਕਾਨਦਾਰਾਂ ਖਿਲਾਫ਼ ਕੇਸ ਦਰਜ
ਹੁਸ਼ਿਆਰਪੁਰ (ਨਾਗਲਾ)-ਐੱਸ. ਡੀ. ਐੱਮ-ਕਮ-ਰਿਟਰਨਿੰਗ ਅਫ਼ਸਰ ਆਦਿੱਤਿਆ ਉੱਪਲ ਵੱਲੋਂ ਚੋਣ ਕਮਿਸ਼ਨ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਵਾਉਣ ਲਈ ਬਣਾਏ ਗਏ ਫਲਾਇੰਗ ਦਸਤੇ ਨੇ ਇੰਚਾਰਜ ਕਮਲਜੀਤ ਸਿੰਘ ਤੇ ਹਵਾਲਦਾਰ ਅਸ਼ੋਕ ਕੁਮਾਰ ਦੀ ਅਗਵਾਈ ’ਚ ਸਥਾਨਕ ਗੋਲਡਨ ਚੌਕ ਵਿਖੇ ਸਥਿਤ ਸ਼ਰਮਾ ਜਨਰਲ ਸਟੋਰ ’ਤੇ ਛਾਪਾਮਾਰੀ ਕਰਦਿਆਂ ਮੋਦੀ ਦੇ ਨਾਂ ਦੇ ਪ੍ਰਿੰਟ ਕੀਤੇ ਹੋਏ 214 ਕੈਰੀ ਬੈਗ, ਜਿਨ੍ਹਾਂ ’ਤੇ ਮੋਦੀ ਨੂੰ ਸਮਰਥਨ ਕਰਨ ਦਾ ਵਾਅਦਾ ਕਰਨ ’ਤੇ ਹੀ ਲੋਕਾਂ ਨੂੰ ਲਹਿੰਗੇ-ਸ਼ੇਰਵਾਨੀ ’ਤੇ 20 ਫੀਸਦੀ ਡਿਸਕਾਉਂਟ ਦਿੱਤਾ ਜਾ ਰਿਹਾ ਸੀ, ਨੂੰ ਜ਼ਬਤ ਕਰ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਅਰਜੁਨ ਸਿੰਘ ਨੇ ਦੱਸਿਆ ਕਿ ਦੀਪੂ ਦੀ ਹੱਟੀ ਦੇ ਖਿਲਾਫ਼ ਧਾਰਾ 171-ਬੀ, 127-ਏ ਅਤੇ ਆਰ. ਪੀ. ਐਕਟ 1951 ਤਹਿਤ ਕੇਸ ਦਰਜ ਕੀਤਾ ਗਿਆ ਹੈ।

Related News