ਮੈਡੀਕਲ ਸਟੋਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ

Saturday, Mar 30, 2019 - 04:17 AM (IST)

ਮੈਡੀਕਲ ਸਟੋਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ
ਹੁਸ਼ਿਆਰਪੁਰ (ਜੋਸ਼ੀ)-ਜੁਗਿਆਲ ਰੋਡ ’ਤੇ ਪੈਂਦੇ ਦੀਪਕ ਮੈਡੀਕਲ ਸਟੋਰ ਨੂੰ ਚੋਰਾਂ ਨੇ ਚੋਰੀ ਕੀਤੇ ਜਾਣ ਦਾ ਸਮਾਚਾਰ ਹੈ। ਦੁਕਾਨ ਮਾਲਕ ਦੀਪਕ ਕੁਮਾਰ ਨੇ ਦੱਸਿਆ ਹੈ ਕਿ ਉਹ ਵੀਰਵਾਰ ਸ਼ਾਮ ਨੂੰ ਹਰ ਰੋਜ਼ ਦੀ ਤਰ੍ਹਾਂ ਕਰੀਬ 9 ਵਜੇ ਆਪਣੀ ਦੁਕਾਨ ਬੰਦ ਕਰ ਕੇ ਆਪਣੇ ਘਰ ਚਲਾ ਗਿਆ। ਰਾਤ ਨੂੰ ਕਰੀਬ 1 ਵਜੇ ਦੁਕਾਨ ਦੇ ਲਾਗੇ ਤੋਂ ਮੈਨੂੰ ਫੋਨ ਆਇਆ ਕਿ ਤੇਰੀ ਦੁਕਾਨ ਖੁੱਲ੍ਹੀ ਹੈ ਤਾਂ ਮੈਂ ਦੁਕਾਨ ’ਤੇ ਜਾ ਕੇ ਦੇਖਿਆ ਤਾਂ ਚੋਰ ਉਨ੍ਹਾਂ ਦੇ ਕਾਊਂਟਰ ’ਚੋਂ ਗੱਲਾ ਚੋਰੀ ਕਰ ਕੇ ਲੈ ਗਏ ਸਨ ਜਿਸ ਵਿਚ ਉਸ ਦੇ ਕਰੀਬ 4 ਹਜ਼ਾਰ ਰੁਪਏ ਦਵਾਈਆਂ ਦੇ ਬਿੱਲ ਤੇ ਜ਼ਰੂਰੀ ਕਾਗਜ਼ਾਤ ਸਨ। ਇਸ ਚੋਰੀ ਦੀ ਘਟਨਾ ਦੀ ਸੂਚਨਾ ਹਾਜੀਪੁਰ ਪੁਲਸ ਨੂੰ ਦੇ ਦਿੱਤੀ ਹੈ।

Related News