ਬੱਸ-ਕਾਰ ਟੱਕਰ ’ਚ ਇਕ ਦੀ ਮੌਤ, 9 ਜ਼ਖਮੀ

Friday, Mar 29, 2019 - 04:52 AM (IST)

ਬੱਸ-ਕਾਰ ਟੱਕਰ ’ਚ ਇਕ ਦੀ ਮੌਤ, 9 ਜ਼ਖਮੀ
ਹੁਸ਼ਿਆਰਪੁਰ (ਝਾਵਰ)-ਅੱਜ ਸਵੇਰੇ ਲੱਗਭਗ 9.35 ਵਜੇ ਰਾਜਧਾਨੀ ਬੱਸ ਨੰ ਪੀ.ਬੀ. 07 ਏ.ਐੱਸ. 7565, ਜੋ ਦਸੂਹਾ ਤੋਂ ਹੁਸ਼ਿਆਰਪੁਰ ਨੂੰ ਸਵਾਰੀਆਂ ਲੈ ਕੇ ਜਾ ਰਹੀ ਸੀ, ਦੀ ਗੰਗੀਆਂ ਬਾਜਵਾ ਪਿੰਡ ਨਜ਼ਦੀਕ ਗਡ਼੍ਹਦੀਵਾਲਾ ਸਾਈਡ ਤੋਂ ਆ ਰਹੀ ਕਾਰ ਨੰ. ਸੀ.ਐੱਚ. 01 ਏ.ਟੀ. 2616 ਨਾਲ ਟੱਕਰ ਹੋ ਗਈ। ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਇਕ ਦਰਖ਼ਤ ’ਚ ਜਾ ਵੱਜੀ। ਜਿਸ ਦੇ ਸਿੱਟੇ ਵਜੋਂ ਕਾਰ ਮਾਲਕ ਗੁਰਵੀਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਜੱਟਾਂ ਅੰਬਾਲਾ ਗਡ਼੍ਹਦੀਵਾਲਾ, ਜੋ ਕਾਰ ਚਲਾ ਰਿਹਾ ਸੀ, ਦੀ ਮੌਕੇ ’ਤੇ ਮੌਤ ਹੋ ਗਈ। ਉਸ ਦਾ ਗਲਾ ਹਾਦਸੇ ’ਚ ਕੱਟਿਆ ਗਿਆ। ਬੱਸ ’ਚ ਲੱਗਭਗ 30 ਸਵਾਰੀਆਂ ਸਨ, ਜਿਨ੍ਹਾਂ ’ਚੋਂ 9 ਸਵਾਰੀਆਂ ਜ਼ਖਮੀ ਹੋ ਗਈਆਂ। ਬੱਸ ’ਚ ਚੀਕ ਚਿਹਾਡ਼ਾ ਪੈ ਗਿਆ। ਸੂਚਨਾ ਮਿਲਦੇ ਹੀ ਥਾਣਾ ਮੁਖੀ ਭੂਸ਼ਣ ਸੇਖਡ਼ੀ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਜ਼ਖਮੀ ਸਵਾਰੀਆਂ ਨੂੰ ਸਿਵਲ ਹਸਪਤਾਲ ਦਸੂਹਾ ਦਾਖਲ ਕਰਵਾਇਆ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਬੱਸ ਡਰਾਈਵਰ ਤੇ ਕੰਡਕਟਰ ਮੌਕੇ ਤੋਂ ਫ਼ਰਾਰ ਹੋ ਗਏ। ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ।

Related News