ਨੌਸਰਬਾਜ਼ ਲੱਕੀ ਡਰਾਅ ਦੀ ਆਡ਼ ’ਚ ਕਰ ਰਹੇ ਹਨ ਮਾਸੂਮ ਲੋਕਾਂ ਨਾਲ ਲੁੱਟ-ਖੋਹ

Friday, Mar 29, 2019 - 04:51 AM (IST)

ਨੌਸਰਬਾਜ਼ ਲੱਕੀ ਡਰਾਅ ਦੀ ਆਡ਼ ’ਚ ਕਰ ਰਹੇ ਹਨ ਮਾਸੂਮ ਲੋਕਾਂ ਨਾਲ ਲੁੱਟ-ਖੋਹ
ਹੁਸ਼ਿਆਰਪੁਰ (ਘੁੰਮਣ)-ਇਕ ਆਨ-ਲਾਈਨ ਸ਼ਾਪਿੰਗ ਕੰਪਨੀ ਦਾ ਨਾਂ ਇਸਤੇਮਾਲ ਕਰ ਕੇ ਕੁੱਝ ਨੌਸਰਬਾਜ਼ ਲੱਕੀ ਡਰਾਅ ਦੀ ਆਡ਼ ’ਚ ਮਾਸੂਮ ਲੋਕਾਂ ਨਾਲ ਲੁੱਟ-ਖਸੁੱਟ ਕਰ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਸ਼ਮਸ਼ੇਰ ਭਾਰਦਵਾਜ ਨੇ ਦੱਸਿਆ ਕਿ ਉਸ ਦੇ ਜ਼ਿਲਾ ਕਚਹਿਰੀ ਸਥਿਤ ਚੈਂਬਰ ਦੇ ਪਤੇ ’ਤੇ ਇਕ ਚਿੱਠੀ ਆਈ, ਜਿਸ ਨੂੰ ਖੋਲ੍ਹਿਆ ਗਿਆ ਤਾਂ ਨਾਪਤੋਲ ਆਨ-ਲਾਈਨ ਸ਼ਾਪਿੰਗ ਕੰਪਨੀ ਨੂੰ ਆਧਾਰ ਬਣਾ ਕੇ ਉਨ੍ਹਾਂ ਨੂੰ ਚਿੱਠੀ ਭੇਜੀ ਗਈ ਕਿ ਤੁਹਾਡਾ 4.30 ਲੱਖ ਰੁਪਏ ਦਾ ਡਰਾਅ ਨਿਕਲਿਆ ਹੈ ਜਿਸ ਲਈ ਤੁਹਾਨੂੰ ਕੂਪਨ ਕੋਡ ਦੇ ਨਾਲ ਇਕ ਫਾਰਮ ਵੀ ਭੇਜਿਆ ਗਿਆ ਹੈ। ਫਾਰਮ ਭਰਨ ਲਈ ਬੈਂਕ ਅਕਾਊਂਟ ਨੰਬਰ, ਕੂਪਨ ਕੋਡ, ਬੈਂਕ ਦਾ ਐੱਫ. ਐੱਸ. ਸੀ. ਕੋਡ ਤੇ ਹੋਰ ਵੇਰਵੇ ਮੰਗੇ ਗਏ ਸਨ। ਐਡਵੋਕੇਟ ਭਾਰਦਵਾਜ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਦਾਲ ਵਿਚ ਕੁੱਝ ਕਾਲਾ ਲੱਗਾ ਤਾਂ ਮੈਂ ਜਦੋਂ ਉਪਰੋਕਤ ਕੰਪਨੀ ਨਾਲ ਮੋਬਾਇਲ ’ਤੇ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਉਕਤ ਕੰਪਨੀ ਦੀ ਅਜਿਹੀ ਕੋਈ ਸਕੀਮ ਨਹੀਂ, ਬਲਕਿ ਕੋਈ ਨੌਸਰਬਾਜ਼ ਨਾਜਾਇਜ਼ ਫਾਇਦਾ ਚੁੱਕ ਰਿਹਾ ਹੈ। ਐਡਵੋਕੇਟ ਸ਼ਮਸ਼ੇਰ ਭਾਰਦਵਾਜ ਨੇ ਕਿਹਾ ਕਿ ਇਸ ਸਬੰਧ ’ਚ ਉਹ ਕਾਰਵਾਈ ਲਈ ਜ਼ਿਲਾ ਪੁਲਸ ਮੁਖੀ ਨੂੰ ਵੀ ਲਿਖ ਰਹੇ ਹਨ।

Related News