ਭਗਵਾਨ ਵਾਲਮੀਕਿ ਜੀ ਮੰਦਰ ਪੱਟੀ ਲਈ ਐੱਨ. ਆਰ. ਆਈ. ਵੱਲੋਂ 1 ਲੱਖ ਰੁਪਏ ਦਾ ਯੋਗਦਾਨ
Friday, Feb 22, 2019 - 04:35 AM (IST)
ਹੁਸ਼ਿਆਰਪੁਰ (ਗੁਰਮੀਤ)-ਪਿੰਡ ਪੱਟੀ ਵਿਖੇ ਉਸਾਰੀ ਅਧੀਨ ਭਗਵਾਨ ਵਾਲਮੀਕਿ ਜੀ ਦੇ ਮੰਦਰ ਲਈ ਪ੍ਰਵਾਸੀ ਭਾਰਤੀ ਜੋਡ਼ਾ ਮਮਤਾ ਮੱਟੂ ਅਤੇ ਅਜੇ ਮੱਟੂ ਇੰਗਲੈਂਡ ਨੇ ਇਕ ਲੱਖ ਰੁਪਏ ਦੀ ਰਾਸ਼ੀ ਦਾਨ ਵਜੋਂ ਦਿੱਤੀ। ਅੱਜ ਮਮਤਾ ਮੱਟੂ ਦੇ ਪਿਤਾ ਰਿਟਾ. ਕੈ. ਸੋਹਣ ਲਾਲ ਸਹੋਤਾ ਨੇ ਮੰਦਰ ਪ੍ਰਬੰਧਕਾਂ ਨੂੰ 1 ਲੱਖ ਦੀ ਰਾਸ਼ੀ ਭੇਟ ਕਰਦਿਆਂ ਕਿਹਾ ਕਿ ਸਾਨੂੰ ਸਭ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਮੌਕੇ ਪ੍ਰਧਾਨ ਪ੍ਰਮੋਦ ਸਹੋਤਾ ਨੇ ਪ੍ਰਵਾਸੀ ਭਾਰਤੀ ਜੋਡ਼ੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੇ ਸਹਿਯੋਗ ਨਾਲ ਮੰਦਰ ਦੀ ਉਸਾਰੀ ਪ੍ਰਤੀ ਵੱਡਾ ਯੋਗਦਾਨ ਹੈ। ਇਸ ਮੌਕੇ ਨਿਸ਼ਾਂਤ ਸਹੋਤਾ, ਗੱਦੀ ਨਸ਼ੀਨ ਅਰਜਨ ਸਹੋਤਾ, ਦੀਪਕ ਸਹੋਤਾ, ਸਰਬਜੀਤ ਸਹੋਤਾ, ਰੋਹਿਤ ਸਹੋਤਾ, ਸਾਬੀ ਸਹੋਤਾ, ਸੰਦੀਪ ਕੁਮਾਰ ਸਹੋਤਾ, ਕਾਕਾ ਸਹੋਤਾ, ਜੱਸੀ ਸਹੋਤਾ, ਜਤਿੰਦਰ ਕੁਮਾਰ ਸਹੋਤਾ, ਰਾਜਵਿੰਦਰ ਸਹੋਤਾ, ਦਮਨ ਸਹੋਤਾ, ਚੰਦਨ ਸਹੋਤਾ ਤੋਂ ਇਲਾਵਾ ਹੋਰ ਹਾਜ਼ਰ ਸਨ।