''ਹਰ-ਹਰ ਮਹਾਦੇਵ'' ਦੇ ਜੈਕਾਰਿਆਂ ਨੇ ਗੂੰਜੇ ਮੰਦਿਰ, ਮਨਾਇਆ ਗਿਆ ਮਹਾਸ਼ਿਵਰਾਤਰੀ ਦਾ ਤਿਉਹਾਰ
Wednesday, Feb 26, 2025 - 05:23 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਟਾਂਡਾ ਇਲਾਕੇ ਵਿਚ ਸ਼ਿਵ ਭਗਤਾਂ ਨੇ ਸ਼ਰਧਾ ਅਤੇ ਉਤਸਾਹ ਨਾਲ ਮਹਾਸ਼ਿਵਰਾਤਰੀ ਦਾ ਤਿਉਹਾਰ ਮਨਾਇਆ। ਇਸ ਦੌਰਾਨ ਮੰਦਿਰਾਂ ਨੂੰ ਸੁੰਦਰ ਰੋਸ਼ਨੀਆਂ ਨਾਲ ਸਜਾਇਆ ਗਿਆ ਸੀ। ਮਹਾਸ਼ਿਵਰਾਤਰੀ ਮੌਕੇ ਮੁੱਖ ਜੋੜ ਮੇਲਾ ਪਿੰਡ ਜਹੂਰਾ ਦੇ ਪ੍ਰਾਚੀਨ ਸ਼ਿਵ ਮੰਦਿਰ ਵਿਖੇ ਕਰਵਾਇਆ ਗਿਆ, ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਲਗਵਾ ਭਗਵਾਨ ਭੋਲੇ ਸ਼ੰਕਰ ਦਾ ਅਸ਼ੀਰਵਾਦ ਹਾਸਲ ਕੀਤਾ।
ਇਸ ਮੌਕੇ ਪ੍ਰਬੰਧਕ ਸੇਵਾਦਾਰਾਂ ਨੇ ਹਵਨ ਯੱਗ ਕਰਕੇ ਸਰਬੱਤ ਦੇ ਭਲੇ ਦੀ ਪ੍ਰਾਰਥਨਾ ਕੀਤੀ। ਭਜਨ ਮੰਡਲੀਆਂ ਨੇ ਮਨੋਹਰ ਭਜਨਾ ਨਾਲ ਭੋਲੇ ਸ਼ੰਕਰ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸੇ ਤਰਾਂ ਸ਼ਿਵ ਮੰਦਰ ਟਾਂਡਾ, ਉੜਮੁੜ, ਸ੍ਰੀ ਮਹਾਦੇਵ ਮੰਦਰ, ਸ਼ਿਵ ਮੰਦਰ ਮਿਆਣੀ, ਜੋਹਲਾਂ, ਅਹੀਆਪੁਰ ਵਿਖੇ ਸ਼ਿਵ ਭਗਤਾਂ ਨੇ ਮਹਾਸ਼ਿਵਰਾਤਰੀ ਧੂਮਧਾਮ ਨਾਲ ਮਨਾਈ। ਇਸ ਦੌਰਾਨ ਭਜਨ ਮੰਡਲੀਆਂ ਨੇ ਮਨੋਹਰ ਭਜਨਾ ਨਾਲ ਭੋਲੇ ਬਾਬਾ ਦੀ ਮਹਿਮਾ ਦਾ ਗੁਣਗਾਨ ਕੀਤਾ।
ਉਧਰ ਸ਼ਿਵ ਮੰਦਰ ਟਾਂਡਾ ਤੋਂ ਮਹਾਸ਼ਿਵਰਾਤਰੀ ਦੇ ਸਬੰਧ ਵਿਚ ਅੱਜ ਹਰ-ਹਰ ਮਹਾਦੇਵ ਦੇ ਜੈਕਾਰਿਆਂ ਦੀ ਗੂੰਜ ਵਿਚ ਅੰਤਿਮ ਪ੍ਰਭਾਤ ਫੇਰੀ ਕੱਢੀ ਗਈ। ਅੱਜ ਸਵੇਰੇ ਮੰਦਿਰ ਪ੍ਰਬੰਧਕ ਕਮੇਟੀ ਦੀ ਦੇਖ-ਰੇਖ ਵਿਚ ਕੱਢੀ ਗਈ ਪ੍ਰਭਾਤ ਫੇਰੀ ਦਾ ਵੱਖ-ਵੱਖ ਮੁਹੱਲਿਆਂ ਵਿਚ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਸਮੂਹ ਸੰਗਤਾਂ ਅਤੇ ਭਜਨ ਮੰਡਲੀ ਨੇ ਮਨੋਹਰ ਭਜਨਾਂ ਨਾਲ ਭਗਵਾਨ ਭੋਲੇ ਸ਼ੰਕਰ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਜੀਤ ਲਾਲ ਵਰਮਾ ਦੇ ਪਰਿਵਾਰ ਵੱਲੋਂ ਸੰਗਤ ਦਾ ਸਵਾਗਤ ਕਰਦੇ ਹੋਏ ਲੰਗਰ ਲਾਇਆ ਗਿਆ।
ਇਸ ਮੌਕੇ ਬਾਈ ਅਨਮੋਲਾ ਨੰਦ,ਦਲੀਪ ਸਿੰਘ ਤੁਲੀ, ਸਤੀਸ਼ ਚੱਢਾ, ਰਸ਼ਪਾਲ ਰਾਣਾ, ਸੰਜੀਵ ਸ਼ਰਮਾ, ਅਰਜੁਨ ਪੰਡਿਤ, ਸੁਖਦੇਵ ਭਾਰਦਵਾਜ, ਵਿਜੈ ਭਾਰਦਵਾਜ, ਸਤੀਸ਼ ਭਾਰਦਵਾਜ, ਬਲਜੀਤ ਰਾਏ, ਸੁਰਿੰਦਰ ਪਾਲ, ਬਲਰਾਮ ਕੁਮਾਰ, ਰਾਮ ਚੰਦਰ, ਜੈ ਗੋਪਾਲ ਦੀਪਕ ਮਦਾਨ, ਜਸਵਿੰਦਰ ਸੋਨੂੰ, ਰਵੀ ਭੋਲਾ, ਨਰਿੰਦਰ ਕੌਰ, ਅਮਰਜੀਤ ਸਿੰਘ, ਵਿਨੀ ਮਦਾਨ, ਸ਼ੇਖਰ, ਮਨੀ ਸ਼ਰਮਾ, ਕਾਰਤਿਕ ਰਾਣਾ, ਸੰਦੀਪ, ਵਿਰਾਟ, ਸੁਮਨ, ਸੀਮਾ, ਕਿਰਨਾ, ਕਮਲੇਸ਼ ਚਾਈ, ਸੰਤੋਸ਼, ਸੁਨੀਤਾ ਆਦਿ ਆਦਿ ਨੇ ਹਾਜ਼ਰੀ ਲੁਆਈ।
ਇਹ ਵੀ ਪੜ੍ਹੋ : ਮਹਾਸ਼ਿਵਰਾਤਰੀ ਮੌਕੇ ਬਟਾਲਾ ਦੇ ਅਚਲੇਸ਼ਵਰ ਮੰਦਿਰ 'ਚ ਲੱਗੀਆਂ ਰੌਣਕਾਂ, ਵੱਡੀ ਗਿਣਤੀ 'ਚ ਪੁੱਜੇ ਸ਼ਰਧਾਲੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e