ਕੈਨੇਡਾ ਭੇਜਣ ਦੇ ਨਾਂ ''ਤੇ ਮਾਰੀ 10 ਲੱਖ ਰੁਪਏ ਦੀ ਠੱਗੀ, ਕੇਸ ਦਰਜ
Thursday, Feb 27, 2025 - 01:54 PM (IST)

ਦਸੂਹਾ (ਝਾਵਰ)- ਕੈਨੇਡਾ ਭੇਜਣ ਦੇ ਨਾਂ 'ਤੇ ਟਰੈਵਲ ਏਜੰਟ ਵੱਲੋਂ 10 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਦਸੂਹਾ ਦੇ ਪਿੰਡ ਬੱਡਲਾ ਦੇ ਇਕ ਵਿਅਕਤੀ ਆਜ਼ਾਦ ਸਿੰਘ ਪੁੱਤਰ ਕਸਮੀਰ ਸਿੰਘ ਨੇ ਐੱਸ. ਐੱਸ. ਪੀ .ਹੁਸ਼ਿਆਰਪੁਰ ਨੂੰ ਇਕ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਟਰੈਵਲ ਏਜੰਟ ਸਤਨਾਮ ਸਿੰਘ ਪੁੱਤਰ ਗੁਰਮੇਲ ਸਿੰਘ ਨਿਵਾਸੀ ਰਾਮਗੜ ਕੁੱਲੀਆਂ ਮੁਕੇਰੀਆਂ ਨੂੰ 10 ਲੱਖ ਰਪਏ ਆਪਣੇ ਲੜਕੇ ਮਨਿੰਦਰ ਸਿੰਘ ਰਾਣਾ ਨੂੰ ਕੈਨੇਡਾ ਭੇਜਣੇ ਲਈ ਦਿੱਤਾ ਸੀ ਪਰ ਵਾਰ-ਵਾਕ ਉਸ ਨਾਲ ਸੰਪਰਕ ਕੀਤਾ ਜਾ ਰਿਹਾ ਸੀ ਪਰ ਉਸ ਨੇ ਨਾ ਤਾਂ ਉਸ ਦੇ ਪੁੱਤਰ ਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਅਤੇ ਉਸ ਨੇ ਉਨ੍ਹਾਂ ਨਾਲ 10 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਸਬੰਧੀ ਡੀ. ਐੱਸ. ਪੀ. ਦਸੂਹਾ ਵੱਲੋਂ ਜਾਂਚ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਮੁਖੀ ਦਸੂਹਾ ਪ੍ਰਭਜੋਤ ਕੌਰ ਅਤੇ ਏ. ਐੱਸ. ਆਈ. ਬਲਵਿੰਦਰ ਸਿੰਘ ਨੂੰ ਦੱਸਿਆ ਕਿ ਇਸ ਸਬੰਧੀ ਜਾਂਚ ਤੋਂ ਬਾਅਦ ਟਰੈਵਲ ਏਜੰਟ ਸਤਨਾਮ ਸਿੰਘ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਅਤੇ ਅਗਲੇਰੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ : ਬੱਚਿਆਂ ਦੀਆਂ ਲੱਗਣਗੀਆਂ ਮੌਜਾਂ, ਪੰਜਾਬ 'ਚ ਮਾਰਚ ਮਹੀਨੇ ਛੁੱਟੀਆਂ ਦੀ ਲੱਗੀ ਝੜੀ, ਪੜ੍ਹੋ ਪੂਰੀ ਲਿਸਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e