ਹਾਈਵੇਅ ''ਤੇ ਹੋਏ ਹਾਦਸੇ ਨੇ 1 ਦੀ ਲਈ ਜਾਨ, 2 ਔਰਤਾਂ ਵੀ ਹੋਈਆਂ ਜ਼ਖ਼ਮੀ
Wednesday, Feb 26, 2025 - 11:40 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਹਾਈਵੇਅ 'ਤੇ ਚੌਲਾਂਗ ਟੋਲ ਪਲਾਜ਼ਾ ਨੇੜੇ ਵਾਪਰੇ ਸੜਕ ਹਾਦਸਿਆਂ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਔਰਤਾਂ ਜ਼ਖ਼ਮੀ ਹੋਈਆਂ ਹਨ।
ਚੌਲਾਂਗ ਟੋਲ ਪਲਾਜ਼ਾ ਨੇੜੇ ਸੜਕ ਪਾਰ ਕਰ ਰਹੇ ਅਜੇ ਕੁਮਾਰ ਪੁੱਤਰ ਦਿਆ ਰਾਮ ਵਾਸੀ ਖੋਖਰ 'ਚ ਬਿਨਾਂ ਨੰਬਰੀ ਬ੍ਰੈਜ਼ਾ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਅਜੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਉਸ ਨੂੰ ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਜਸਵਿੰਦਰ ਸਿੰਘ ਦੀ ਟੀਮ ਨੇ ਟਾਂਡਾ ਦੇ ਸਰਕਾਰੀ ਹਸਪਤਾਲ ਲਿਆਂਦਾ, ਪਰੰਤੂ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਟਾਂਡਾ ਪੁਲਸ ਦੇ ਏ.ਐੱਸ.ਆਈ. ਸਤਪਾਲ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਭੈਣ ਨੂੰ ਮਿਲਣ ਜਾਂਦੇ ਪੰਜਾਬ ਪੁਲਸ ਦੇ ASI ਨਾਲ ਵਾਪਰ ਗਿਆ ਭਾਣਾ, ਰਸਤੇ 'ਚ ਹੀ ਹੋ ਗਈ ਦਰਦਨਾਕ ਮੌਤ
ਇਸੇ ਤਰ੍ਹਾਂ 3 ਵਜੇ ਤੇ ਕਰੀਬ ਸਕਾਰਪੀਓ ਗੱਡੀ ਅਤੇ ਕਾਰ ਦੀ ਟੱਕਰ ਕਾਰਨ ਕਾਰ ਸਵਾਰ ਔਰਤ ਤਾਹਮੀਦਾ ਪਤਨੀ ਸਈਅਦ ਆਰਿਫ਼ ਵਾਸੀ ਕਸ਼ਮੀਰ ਜ਼ਖ਼ਮੀ ਹੋ ਗਈ ਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।
ਟੋਲ ਪਲਾਜ਼ਾ ਨੇੜੇ ਹੀ ਸ਼ਾਮ 4 ਵਜੇ ਦੇ ਕਰੀਬ ਥਾਰ ਗੱਡੀ ਅਤੇ ਕਾਰ ਦੀ ਟੱਕਰ ਕਾਰਨ ਥਾਰ ਗੱਡੀ ਸਵਾਰ ਔਰਤ ਮਧੂ ਵਰਮਾ ਵਾਸੀ ਜਮਨਾ ਨਗਰ ਜ਼ਖ਼ਮੀ ਹੋ ਗਈ। ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਜ਼ਖ਼ਮੀਆਂ ਦੀ ਮਦਦ ਕੀਤੀ। ਹਾਦਸੇ ਕਿਨ੍ਹਾਂ ਹਲਾਤਾਂ ਵਿਚ ਹੋਏ ਪੁਲਸ ਇਸ ਦੀ ਜਾਚ ਕਰ ਰਹੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਬਰਾਤ ਨਾਲ ਜਾਂਦੇ ਲਾੜੇ ਦੇ ਰਿਸ਼ਤੇਦਾਰਾਂ ਨੇ ਚਲਾ'ਤੀਆਂ ਗੋਲ਼ੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e