ਫੁਗਲਾਣਾ ’ਚ 16ਵਾਂ ਕਬੱਡੀ ਵਰਲਡ ਕੱਪ 23 ਨੂੰ

Thursday, Feb 21, 2019 - 04:22 AM (IST)

ਫੁਗਲਾਣਾ ’ਚ 16ਵਾਂ ਕਬੱਡੀ ਵਰਲਡ ਕੱਪ 23 ਨੂੰ
ਹੁਸ਼ਿਆਰਪੁਰ (ਸੰਜੀਵ)-ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਫੁਗਲਾਣਾ ਵੱਲੋਂ ਪ੍ਰਵਾਸੀ ਭਾਰਤੀਆਂ, ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 16ਵੇਂ ਕਬੱਡੀ ਵਰਲਡ ਕੱਪ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਪ੍ਰਧਾਨ ਗੁਰਮੀਤ ਸਿੰਘ ਫੁਗਲਾਣਾ ਅਤੇ ਐੱਨ. ਆਰ. ਆਈ. ਕੁਲਦੀਪ ਸਿੰਘ ਸਹੋਤਾ ਨੇ ਦੱਸਿਆ ਕਿ ਪੇਂਡੂ ਓਪਨ ਕਬੱਡੀ ਦੇ ਮੁਕਾਬਲੇ 24 ਫਰਵਰੀ ਨੂੰ ਕਰਵਾਏ ਜਾਣਗੇ ਅਤੇ 25 ਫਰਵਰੀ ਨੂੰ ਪਿੰਡ ਫੁਗਲਾਣਾ ਦੀ ਗਰਾਊਂਡ ’ਚ ਕਬੱਡੀ ਵਰਲਡ ਕੱਪ ਹੋਵੇਗਾ। ਉਨ੍ਹਾਂ ਦੱਸਿਆ ਕਿ ਐਂਟਰੀਆਂ ਗਰਾਊਂਡ ’ਚ ਵਿਪਨ ਠਾਕੁਰ ਅਤੇ ਸੋਨੂੰ ਟੇਲਰ ਵੱਲੋਂ ਦੁਪਹਿਰ 12 ਵਜੇ ਲਈਆਂ ਜਾਣਗੀਆਂ ਅਤੇ ਪੇਂਡੂ ਓਪਨ ਕਬੱਡੀ ’ਚ 3 ਖਿਡਾਰੀ ਬਾਹਰ ਦੇ ਵੀ ਖੇਡ ਸਕਣਗੇ। ਜੇਤੂ ਟੀਮਾਂ ਨੂੰ ਟਰਾਫ਼ੀਆਂ ਸਮੇਤ 6 ਲੱਖ ਰੁਪਏ ਨਕਦ ਇਨਾਮ ਦਿੱਤੇ ਜਾਣਗੇ। ਟੂਰਨਾਮੈਂਟ ਦੇ ਆਖਰੀ ਦਿਨ ਪੰਜਾਬ ਦੇ ਪ੍ਰਸਿੱਧ ਕਲਾਕਾਰ ਆਤਮਾ ਸਿੰਘ ਬੁੱਢੇਵਾਲ ਅਤੇ ਅਮਨ ਰੋਜ਼ੀ ਤੇ ਮਿਸ ਚੰਨ ਕੌਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ। ਕਬੱਡੀ ਵਰਲਡ ਕੱਪ ’ਚ ਵਿਸ਼ੇਸ਼ ਤੌਰ ’ਤੇ ਡਾ. ਰਾਜ ਕੁਮਾਰ ਹਲਕਾ ਵਿਧਾਇਕ, ਕੇਂਦਰੀ ਮੰਤਰੀ, ਸੋਹਣ ਸਿੰਘ ਠੰਡਲ ਅਤੇ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸ਼ਮੂਲੀਅਤ ਕਰਨਗੇ। ਟੂਰਨਾਮੈਂਟ ਦੇ ਦੋਨੋਂ ਦਿਨ ਪਰਮਜੀਤ ਸਿੰਘ ਢਿੱਲੋਂ ਦੇ ਸਮੂਹ ਪਰਿਵਾਰ ਵੱਲੋਂ ਲੰਗਰ ਵਰਤਾਇਆ ਜਾਵੇਗਾ। ਇਸ ਮੌਕੇ ਐਡਵੋਕੇਟ ਬਲਦੇਵ ਸਿੰਘ ਫੁਗਲਾਣਾ, ਬਲਜੀਤ ਸਿੰਘ ਧਾਮੀ, ਗੁਰਮੇਲ ਸਿੰਘ ਗੋਲੀ, ਮੰਨਾ ਮਿਨਹਾਸ, ਵਿਪਨ ਠਾਕੁਰ, ਹਰਜਿੰਦਰ ਸਿੰਘ ਕੈਨੇਡਾ, ਬਲਵਿੰਦਰ ਸਿੰਘ ਅਮਰੀਕਾ, ਸੁਰਿੰਦਰ ਕੌਰ ਅਮਰੀਕਾ, ਅਮਰਜੀਤ ਕੁੱਲੀ ਬਾਦਸ਼ਾਹ, ਪਰਮਜੀਤ ਸਿੰਘ ਢਿੱਲੋਂ, ਸੁਖਵੀਰ ਢਿੱਲੋਂ, ਬੌਬੀ ਬਾਂਸਲ, ਵਿਜੇ ਮੋਹਨ, ਦੀਪੂ ਮਿਨਹਾਸ, ਰਾਜਵੀਰ, ਪੱਪੂ ਬਾਂਸਲ ਆਦਿ ਹਾਜ਼ਰ ਸਨ।

Related News