ਬਿਨਾਂ ਆਈਲੈੱਟਸ ਜਰਮਨੀ ਤੇ ਕੈਨੇਡਾ ਜਾਣ ਲਈ 29 ਵਿਦਿਆਰਥੀਆਂ ਨੇ ਕਰਵਾਈ ਰਜਿਸਟ੍ਰੇਸ਼ਨ

Thursday, Feb 21, 2019 - 04:22 AM (IST)

ਬਿਨਾਂ ਆਈਲੈੱਟਸ ਜਰਮਨੀ ਤੇ ਕੈਨੇਡਾ ਜਾਣ ਲਈ 29 ਵਿਦਿਆਰਥੀਆਂ ਨੇ ਕਰਵਾਈ ਰਜਿਸਟ੍ਰੇਸ਼ਨ
ਹੁਸ਼ਿਆਰਪੁਰ (ਜੈਨ, ਬੀ. ਐੱਨ. 431/2)-ਇੰਮੀਗ੍ਰੇਸ਼ਨ ਤੇ ਸਟੂਡੈਂਟ ਵੀਜ਼ਾ ਦੇ ਖੇਤਰ ’ਚ ਸੂਬੇ ਦੀ ਪ੍ਰਮੁੱਖ ਕੰਪਨੀ ਡਬਲਯੂ. ਡੀ. ਇੰਮੀਗ੍ਰੇਸ਼ਨ ਕੰਸਲਟੈਂਟ ਵੱਲੋਂ ਅੱਜ ਇਥੇ ਡਬਲਯੂ. ਡੀ. ਕੰਪਲੈਕਸ ਸਾਹਮਣੇ ਪੈਟਰੋਲ ਪੰਪ ਕੋਰਟ ਰੋਡ ’ਤੇ ਬਿਨਾਂ ਆਈਲੈੱਟਸ ਜਰਮਨੀ ਤੇ ਕੈਨੇਡਾ ਜਾਣ ਸਬੰਧੀ ਫ੍ਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਕੰਪਨੀ ਦੇ ਸੀ. ਐੱਮ. ਡੀ. ਵਿਲੀਅਮ ਬੈਂਟਿਕ ਤੇ ਹੋਰ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਕਿ ਚੰਗੀ ਕੁਆਲੀਫਿਕੇਸ਼ਨ ਦੇ ਬਾਵਜੂਦ ਜੋ ਵਿਦਿਆਰਥੀ ਆਈਲੈੱਟਸ ’ਚੋਂ ਚੰਗੇ ਸਕੋਰ ਹਾਸਲ ਨਹੀਂ ਕਰ ਸਕਦੇ, ਉਹ ਵੀ ਪਡ਼੍ਹਨ ਲਈ ਜਰਮਨੀ ਤੇ ਕੈਨੇਡਾ ਜਾ ਸਕਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਉਥੇ ਪਡ਼੍ਹਾਈ ਦੇ ਨਾਲ-ਨਾਲ ਕੰਮ ਕਰਨ ਦੀ ਵੀ ਇਜਾਜ਼ਤ ਮਿਲ ਸਕਦੀ ਹੈ। ਇਸ ਮੌਕੇ ਬਿਨਾਂ ਆਈਲੈੱਟਸ ਇਨ੍ਹਾਂ ਦੇਸ਼ਾਂ ਨੂੰ ਜਾਣ ਲਈ 29 ਵਿਦਿਆਰਥੀਆਂ ਨੇ ਮੌਕੇ ’ਤੇ ਹੀ ਰਜਿਸਟ੍ਰੇਸ਼ਨ ਕਰਵਾਈ। ਗੱਲਬਾਤ ਦੌਰਾਨ ਮਾਪਿਆਂ ਨੇ ਕੰਪਨੀ ਦੀ ਇਸ ਆਫ਼ਰ ਦੀ ਬੇਹੱਦ ਸ਼ਲਾਘਾ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਕਈ ਵਾਰ ਆਈਲੈੱਟਸ ਬੱਚਿਆਂ ਦੇ ਵਿਦੇਸ਼ ਜਾਣ ’ਚ ਰੁਕਾਵਟ ਬਣ ਜਾਂਦੀ ਹੈ, ਪਰ ਹੁਣ ਉਨ੍ਹਾਂ ਦੇ ਬੱਚੇ ਆਸਾਨੀ ਨਾਲ ਪਡ਼੍ਹਨ ਵਾਸਤੇ ਵਿਦੇਸ਼ਾਂ ’ਚ ਜਾ ਸਕਣਗੇ।

Related News