ਅੱਖਾਂ ਤੇ ਹੋਰ ਬੀਮਾਰੀਆਂ ਲਈ ਮੁਫਤ ਮੈਡੀਕਲ ਕੈਂਪ 24 ਨੂੰ
Thursday, Feb 14, 2019 - 05:00 AM (IST)

ਹੁਸ਼ਿਆਰਪੁਰ (ਸ਼ੋਰੀ)-ਇੱਥੋਂ ਦੇ ਪਿੰਡ ਅਕਾਲਗਡ਼੍ਹ ਦੇ ਗਿੱਲ ਪਰਿਵਾਰ ਵੱਲੋਂ ਲਾਏ ਜਾਣ ਵਾਲੇ ਸਾਲਾਨਾ ਮੈਡੀਕਲ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਬਲਦੀਪ ਸਿੰਘ ਗਿੱਲ ਨੇ ਦੱਸਿਆ ਕਿ ਇਸ ਸਾਲ ਇਹ ਕੈਂਪ 24 ਫਰਵਰੀ ਨੂੰ ਲਾਇਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਇਹ ਕੈਂਪ ਸਵ: ਮਹਿੰਦਰ ਸਿੰਘ ਗਿੱਲ ਦੀ ਯਾਦ ਵਿਚ ਗੁਰਦੁਆਰਾ ਸੀਸ ਗੰਜ, ਪਿੰਡ ਅਕਾਲਗਡ਼੍ਹ ਵਿਚ ਸਵੇਰ 7 ਤੋਂ ਸ਼ਾਮ 3 ਵਜੇ ਤੱਕ ਚੱਲੇਗਾ। ਉਨ੍ਹਾਂ ਨੇ ਦੱਸਿਆ ਕਿ ਇਸ ਮੌਕੇ ਅੱਖਾਂ ਤੋਂ ਇਲਾਵਾ ਹੋਰ ਬੀਮਾਰੀਆਂ ਦਾ ਚੈੱਕਅਪ, ਇਲਾਜ ਅਤੇ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ। ਮਰੀਜ਼ਾਂ ਦੇ ਚੈੱਕਅਪ ਤੋਂ ਬਾਅਦ ਆਪ੍ਰੇਸ਼ਨ ਜਲੰਧਰ ਹਸਪਤਾਲ ਵਿਚ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਆਪ੍ਰੇਸ਼ਨ, ਲੈਂਜ, ਐਨਕ ਦਾ ਸਾਰਾ ਖਰਚਾ ਗਿੱਲ ਪਰਿਵਾਰ ਕਰੇਗਾ। ਕੈਂਪ ਦੌਰਾਨ ਮੁਫਤ ਐਕਸਰੇ, ਈ. ਸੀ. ਜੀ. ਅਤੇ ਹੋਰ ਲੈਬੋਰਟਰੀ ਟੈਸਟ ਵੀ ਕਰਵਾਏ ਜਾਣਗੇ। ਕੈਂਪ ਦੌਰਾਨ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ। ਫੋਟੋ: 13 ਸ਼ੋਰੀ 3