ਕਮਿਊਨਿਟੀ ਪੁਲਸਿੰਗ ਸਾਂਝ ਕੇਂਦਰ ਦੀ ਮੀਟਿੰਗ

Thursday, Feb 14, 2019 - 04:59 AM (IST)

ਕਮਿਊਨਿਟੀ ਪੁਲਸਿੰਗ ਸਾਂਝ ਕੇਂਦਰ ਦੀ ਮੀਟਿੰਗ
ਹੁਸ਼ਿਆਰਪੁਰ (ਜ.ਬ.)-ਜ਼ਿਲਾ ਪੁਲਸ ਮੁਖੀ ਜੇ. ਏਲੀਚੇਲਿਅਨ ਦੇ ਦਿਸ਼ਾ ਨਿਰਦੇਸ਼ ’ਤੇ ਜਨਤਾ ਨੂੰ ਉਚਿਤ ਨਿਆਂ ਦਿਵਲਾਉਣ ਤੇ ਲੋਕਾਂ ਦੇ ਜਲਦੀ ਕੰਮ ਕਰਨ ਲਈ ਬਣਾਏ ਗਏ ਕਮਿਊਨਿਟੀ ਪੁਲਸਿੰਗ ਸਾਂਝ ਕੇਂਦਰ ਸਬ ਡਵੀਜ਼ਨ ਮੁਕੇਰੀਆਂ ਦੀ ਵਿਸ਼ੇਸ਼ ਮੀਟਿੰਗ ਅੱਜ ਸਥਾਨਕ ਥਾਣਾ ਮੁਕੇਰੀਆਂ ਵਿਖੇ ਸਥਿਤ ਦਫ਼ਤਰ ਵਿਚ ਇੰਚਾਰਜ ਏ. ਐੱਸ. ਆਈ. ਆਤਮਾ ਰਾਮ ਦੀ ਅਗਵਾਈ ਹੇਠ ਹੋਈ। ਜਿਸ ’ਚ ਸੀ. ਪੀ. ਐੱਸ. ਸੀ. (ਪੁਲਸ ਵਿਭਾਗ) ਵੱਲੋਂ ਨਿਯੁਕਤ ਮੈਂਬਰਾਂ ਨੇ ਹਿੱਸਾ ਲਿਆ, ਜਿਨ੍ਹਾਂ ਨੂੰ ਸਾਂਝ ਕੇਂਦਰ ਵੱਲੋਂ ਜਨਤਾ ਨੂੰ ਦਿੱਤੀਆਂ ਜਾਣ ਵਾਲੀਆਂ 43 ਸੁਵਿਧਾਵਾਂ ਸਬੰਧੀ ਜਾਣਕਾਰੀ ਦੇ ਕੇ ਜਾਗਰੂਕ ਕੀਤਾ ਗਿਆ ਅਤੇ ਮੈਂਬਰਾਂ ਨੂੰ ਇਨ੍ਹਾਂ ਸੁਵਿਧਾਵਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਕਿਹਾ ਗਿਆ। ਮੀਟਿੰਗ ’ਚ ਇੰਚਾਰਜ ਆਤਮਾ ਰਾਮ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਾਂਝ ਕੇਂਦਰ ਵਿਚ ਲੋਕਾਂ ਨੂੰ ਪਾਸਪੋਰਟ, ਪੀ. ਸੀ. ਸੀ., ਕਰੈਕਟਰ ਸਰਟੀਫਿਕੇਟ, ਐੱਫ. ਆਈ. ਆਰ. ਦੀ ਕਾਪੀ, ਅਣਟਰੇਸ ਕਾਪੀ ਆਦਿ ਹੋਰ ਕਈ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸਾਂਝ ਕੇਂਦਰ ਦਾ ਮੁੱਖ ਉਦੇਸ਼ ਪੁਲਸ ਤੇ ਜਨਤਾ ਦੀ ਸਾਂਝ ਨੂੰ ਮਜ਼ਬੂਤ ਕਰਨਾ ਹੈ। ਇਸ ਦੌਰਾਨ ਉਨ੍ਹਾਂ ਨੇ ਮੈਂਬਰਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਦੇ ਹੋਏ ਸ਼ਕਤੀ ਐਪ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਸਾਂਝ ਕੇਂਦਰ ਦੇ ਮੈਂਬਰਾਂ ਨੇ ਇਲਾਕੇ ’ਚ ਕੁਝ ਸਮੱਸਿਆਵਾਂ ਬਾਰੇ ਵੀ ਅਧਿਕਾਰੀ ਨੂੰ ਜਾਣੂ ਕਰਵਾਇਆ। ਇਸ ਮੌਕੇ ਏ. ਐੱਸ. ਆਈ. ਅਰੁਣ ਕੁਮਾਰ, ਐੱਚ. ਸੀ. ਪਵਨ ਕੁਮਾਰ, ਐੱਚ. ਸੀ. ਗੁਰਮੇਲ ਸਿੰਘ, ਐੱਚ. ਸੀ. ਕੁਲਜੀਤ ਕੌਰ, ਪ੍ਰਭਜੋਤ, ਮੈਂਬਰ ਰਣਜੋਧ ਸਿੰਘ ਕੁਕੂ, ਸਤਵਿੰਦਰ ਸਿੰਘ, ਹਰਦੇਵ ਸਿੰਘ, ਪ੍ਰਦੀਪ ਅਰੋਡ਼ਾ, ਪੂਜਾ ਖੁੱਲਰ, ਰਵੀ ਕੁਮਾਰ, ਪਵਨ ਕੁਮਾਰ, ਜਗਦੀਸ਼ ਸਿੰਘ ਆਦਿ ਹਾਜ਼ਰ ਸਨ।

Related News