ਸੰਜੀਵਨੀ ਸ਼ਰਨਮ ਨੇ ਗਣਤੰਤਰ ਦਿਵਸ ਮੌਕੇ ਦੇਸ਼ ਲੲੀ ਕੁਰਬਾਨੀਆਂ ਦੇਣ ਵਾਲਿਆਂ ਨੂੰ ਕੀਤਾ ਯਾਦ

Tuesday, Jan 29, 2019 - 11:07 AM (IST)

ਸੰਜੀਵਨੀ ਸ਼ਰਨਮ ਨੇ ਗਣਤੰਤਰ ਦਿਵਸ ਮੌਕੇ ਦੇਸ਼ ਲੲੀ ਕੁਰਬਾਨੀਆਂ ਦੇਣ ਵਾਲਿਆਂ ਨੂੰ ਕੀਤਾ ਯਾਦ
ਹੁਸ਼ਿਆਰਪੁਰ (ਅਸ਼ਵਨੀ)-ਸੋਨਾਲੀਕਾ ਗਰੁੱਪ ਵੱਲੋਂ ਸੰਚਾਲਿਤ ਸਮਾਰਟ ਲਿਵਿੰਗ ਸੈਂਟਰ ਸੰਜੀਵਨੀ ਸ਼ਰਨਮ ’ਚ ਗਣਤੰਤਰ ਦਿਵਸ ਨੂੰ ਸਮਰਪਿਤ ਇਵੈਂਟ ‘ਸੱਤਯਮੇਵ ਜਯਤੇ’ ਕਰਵਾਇਆ ਗਿਆ। ਸੰਯੋਜਕਾ ਸੰਗੀਤਾ ਮਿੱਤਲ ਦੀ ਅਗਵਾਈ ’ਚ ਕਰਵਾਇਆ ਇਹ ਪ੍ਰੋਗਰਾਮ ਦੇਸ਼ ਪ੍ਰੇਮ ਦੀ ਇਕ ਵੱਖਰੀ ਮਿਸਾਲ ਪੇਸ਼ ਕਰਦਾ ਨਜ਼ਰ ਆਇਆ। ਸ਼੍ਰੀਮਤੀ ਮਿੱਤਲ ਨੇ ਸ਼ਹਿਰ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਹਾਰਦਿਕ ਵਧਾਈ ਦਿੱਤੀ ਅਤੇ ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹੁਸ਼ਿਆਰਪੁਰ ਨੂੰ ਸਵੱਛ ਤੇ ਸੁੰਦਰ ਬਣਾਉਣ ਵਿਚ ਆਪਣਾ ਯੋਗਦਾਨ ਦੇਣ ਕਿਉਂਕਿ ਸੋਨਾਲੀਕਾ ਗਰੁੱਪ ਨੇ ਨਗਰ ਨਿਗਮ ਦੇ ਸਹਿਯੋਗ ਨਾਲ ਸ਼ਹਿਰ ਨੂੰ ਸਵੱਛ, ਹਰਿਆ-ਭਰਿਆ ਅਤੇ ਸੁੰਦਰ ਬਣਾਉਣ ਦਾ ਬੀਡ਼ਾ ਚੁੱਕਿਆ ਹੈ। ਇਸ ਮੌਕੇ ਸੰਜੀਵਨੀ ਸ਼ਰਨਮ ਦੇ ਸਮੂਹ ਮੈਂਬਰਾਂ ਨੇ ਸਵੱਛਤਾ ਦਾ ਸੰਕਲਪ ਲਿਆ। ਉਪਰੰਤ ਦੇਸ਼ ਭਗਤੀ ਦੇ ਸਦਾਬਹਾਰ ਗੀਤ ਗਾਏੇ।

Related News