ਸਮਾਜਿਕ ਹਿੰਸਾ ਨੂੰ ਭੜਕਾਉਣ ਦੇ ਮੰਤਵ ਨਾਲ ਡਾ. ਅੰਬੇਡਕਰ ਦੇ ਬੁੱਤਾਂ ਕਰਵਾਈ ਜਾ ਰਹੀ ਭੰਨਤੋੜ: ਨਿਮਿਸ਼ਾ ਮਹਿਤਾ

Wednesday, Jun 11, 2025 - 04:12 PM (IST)

ਸਮਾਜਿਕ ਹਿੰਸਾ ਨੂੰ ਭੜਕਾਉਣ ਦੇ ਮੰਤਵ ਨਾਲ ਡਾ. ਅੰਬੇਡਕਰ ਦੇ ਬੁੱਤਾਂ ਕਰਵਾਈ ਜਾ ਰਹੀ ਭੰਨਤੋੜ:  ਨਿਮਿਸ਼ਾ ਮਹਿਤਾ

ਗੜ੍ਹਸ਼ੰਕਰ- ਪਿੰਡ ਨੂਰਪੁਰ ਜੱਟਾਂ ਵਿਚ ਡਾ. ਬੀ. ਆਰ. ਅੰਬੇਡਕਰ ਦੇ ਬੁੱਤ ਨਾਲ ਹੋਈ ਭੰਨਤੋੜ ਦੀ ਕੋਸ਼ਿਸ਼ ਦੀ ਸਖ਼ਤ ਸ਼ਬਦਾਂ ਵਿਚ ਨਿੰਦਿਆਂ ਕਰਦਿਆਂ ਭਾਜਪਾ ਦੀ ਗੜ੍ਹਸ਼ਕਰ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਇਹ ਕਾਰਵਾਈ ਐੱਸ. ਸੀ. ਅਤੇ ਸਿੱਖ ਸਮਾਜ ਵਿਚਾਲੇ ਫਸਾਦ ਖੜ੍ਹਾ ਕਰਵਾ ਕੇ ਕਿਸੇ ਨਾ ਕਿਸੇ ਤਰ੍ਹਾਂ ਦੰਗਾ ਕਰਵਾਉਣ ਦੇ ਮਨਸੂਬੇ ਨਾਲ ਇਹ ਸਾਜਿਸ਼ਾਂ ਵਾਰ-ਵਾਰ ਅਮਰੀਕਾ ਬੈਠੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਕਰਵਾਈ ਜਾ ਰਹੀਆਂ ਹਨ। 

ਭਾਜਪਾ ਆਗੂ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ 'ਚ ਪੰਜਾਬ ਵਿਚ ਡਾ. ਬੀ. ਆਰ ਅੰਬੇਡਕਰ ਦੇ ਬੁੱਤਾਂ ਨਾਲ ਛੇੜਛਾੜ ਕਰਵਾਉਣ ਦੀ ਇਹ ਲਗਭਗ 5ਵੀਂ ਘਟਨਾ ਵਾਪਰੀ ਹੈ ਅਤੇ ਇਸ ਦੀ ਜ਼ਿੰਮੇਵਾਰੀ ਅਮਰੀਕਾ ਵਿਚ ਬੈਠੇ ਪੰਜਾਬੀ ਮੂਲ ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਆਪ ਘੋਸ਼ਣਾ ਕਰਕੇ ਲਈ ਗਈ ਹੈ ਜੋਕਿ ਸਿੱਖਸ ਫਾਰ ਜਸਟਿਸ ਨਾਂ ਦੀ ਸੰਸਥਾ ਦਾ ਮੁਖੀ ਵੀ ਹੈ। 

ਇਹ ਵੀ ਪੜ੍ਹੋ: ਪੰਜਾਬ 'ਚ ਤੇਜ਼ ਰਫ਼ਤਾਰ ਬੋਲੈਰੋ ਨੇ ਉਜਾੜਿਆ ਘਰ, ਮਾਪਿਆਂ ਦੇ ਸੋਹਣੇ-ਸੁਨੱਖੇ ਪੁੱਤ ਦੀ ਦਰਦਨਾਕ ਮੌਤ

ਨਿਮਿਸ਼ਾ ਮਹਿਤਾ ਨੇ ਕਿਹਾ ਕਿ ਇਹ ਵੱਡੇ ਅਫ਼ਸੋਸ ਦੀ ਗੱਲ ਹੈ ਕਿ ਡਾ. ਭੀਮ. ਰਾਓ. ਅੰਬੇਡਕਰ ਦੀਆਂ ਤਸਵੀਰਾਂ ਦਫ਼ਤਰਾਂ ਵਿਚ ਲਗਾ ਕੇ ਆਪਣਾ ਰਾਜ-ਭਾਗ ਚਲਾਉਣ ਵਾਲੀ ਪਾਰਟੀ ਅੱਜ ਸਿਰਫ਼ ਜ਼ਿਮਨੀ ਚੋਣ ਲੜਨ ਵਿਚ ਹੀ ਰੁਝੀ ਹੋਈ ਹੈ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਵੱਲੋਂ ਨਾ ਪਹਿਲਾਂ ਅਤੇ ਨਾ ਹੁਣ ਪੰਜਾਬ ਵਿਚ ਉਨ੍ਹਾਂ ਦੀ ਸਰਕਾਰ ਦੇ ਚਲਦਿਆਂ ਹੋ ਰਹੀਆਂ ਇਨ੍ਹਾਂ ਕੋਝੀਆਂ ਸ਼ਰਾਰਤਾਂ ਬਾਰੇ ਕੋਈ ਸ਼ਰਮਿੰਦਗੀ ਨਹੀਂ ਜ਼ਾਹਰ ਕੀਤੀ ਗਈ ਹੈ ਅਤੇ ਨਾ ਹੀ ਇਨ੍ਹਾਂ ਘਟਨਾਵਾਂ ਨੂੰ ਰੋਕਣ ਬਾਰੇ ਕੋਈ ਬਿਆਨ ਜਾਂ ਕਾਰਵਾਈ ਸਾਹਮਣੇ ਆਈ ਹੈ। 

ਇਹ ਵੀ ਪੜ੍ਹੋ: ਪੰਜਾਬੀਆਂ ਲਈ Good News: ਆਦਮਪੁਰ ਏਅਰਪੋਰਟ ਤੋਂ ਇਨ੍ਹਾਂ ਦੇਸ਼ਾਂ ਲਈ ਸ਼ੁਰੂ ਹੋਣ ਜਾ ਰਹੀ ਫਲਾਈਟ

ਭਾਜਪਾ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਜਵਾਬ ਦੇਵੇ ਕਿ ਇਨ੍ਹਾਂ ਸਮਾਜ ਤੋੜਨ ਵਾਲੇ ਹਾਦਸਿਆਂ ਨੂੰ ਰੋਕਣ ਵਾਸਤੇ ਹੁਣ ਤੱਕ ਕੀ ਕਾਰਵਾਈਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅੱਤਵਾਦੀ ਪੰਨੂ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਡਾ. ਬੀ. ਆਰ ਅੰਬੇਡਕਰ ਨੂੰ ਹਜ਼ਾਰਾਂ ਨਹੀਂ ਲੱਖਾਂ ਨਹੀਂ ਸਗੋਂ ਕਰੋੜਾਂ ਹੀ ਲੋਕ ਆਪਣਾ ਮਸੀਹਾ ਮੰਨਦੇ ਹਨ ਅਤੇ ਉਨ੍ਹਾਂ ਦੇ ਬੁੱਤਾਂ ਨਾਲ ਭੰਨਤੋੜ ਕਰਵਾ ਕੇ ਭਾਰਤੀਆਂ ਦੀਆਂ ਭਾਵਨਾਵਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾ ਰਿਹਾ ਹੈ ਪਰ ਨਾਲ ਹੀ ਇਹ ਵੀ ਵੱਡੀ ਸੱਚਾਈ ਹੈ ਕਿ ਬਾਬਾ ਸਾਹਿਬ ਦੀ ਸੋਚ ਅਤੇ ਫ਼ਲਸਫ਼ੇ ਭਾਰਤ ਦੇ ਬੱਚੇ-ਬੱਚੇ ਦੇ ਮਨਾਂ ਵਿਚ ਵਸੇ ਹੋਏ ਹਨ ਅਤੇ ਬੁੱਤਾਂ ਨਾਲ ਛੇੜਛਾੜ ਕਰਨ ਨਾਲ ਉਹ ਲੋਕਾਂ ਦੇ ਦਿਲਾਂ ਵਿਚੋਂ ਨਹੀਂ ਮਿਟ ਸਕਦੇ। ਉਨ੍ਹਾਂ ਕਿਹਾ ਕਿ ਵਿਦੇਸ਼ ਵਿਚ ਬੈਠ ਕੇ ਭਾਰਤੀ ਨੌਜਵਾਨਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਅਤੇ ਉਨ੍ਹਾਂ ਨੂੰ ਵਰਗਲਾ ਕੇ ਪੰਨੂ ਉਨ੍ਹਾਂ ਤੋਂ ਅੱਤਵਾਦੀ ਦੇਸ਼ ਵਿਰੋਧੀ ਕਾਰਵਾਈਆਂ ਕਰਵਾ ਰਿਹਾ ਹੈ। 

ਨਿਮਿਸ਼ਾ ਮਹਿਤਾ ਨੇ ਕਿਹਾ ਕਿ ਜੇਕਰ ਪੰਨੂ ਵਿਚ ਸਚਮੁੱਚ ਹਿੰਮਤ ਹੈ ਤਾਂ ਭਾਰਤ ਦੀ ਧਰਤੀ 'ਤੇ ਆ ਕੇ ਅਜਿਹੇ ਐਲਾਨ ਕਰਕੇ ਵਿਖਾਵੇ ਤਾਂ ਉਸ ਨੂੰ ਪਤਾ ਲੱਗ ਜਾਵੇਗਾ ਕਿ ਡਾ. ਭੀਮ. ਰਾਓ. ਅੰਬੇਡਕਰ ਦੇ ਪੈਰੋਕਾਰ ਕਿਵੇਂ ਉਸ ਨੂੰ ਸਬਕ ਪੜ੍ਹਾਉਂਦੇ ਹਨ। ਇਸ ਦੇ ਨਾਲ ਹੀ ਨਿਮਿਸ਼ਾ ਮਹਿਤਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੁਰਪਤਵੰਤ ਸਿੰਘ ਪੰਨੂ ਦੇ ਭੜਕਾਊ ਅਤੇ ਗਲਤ ਬਿਆਨਾਂ 'ਤੇ ਗੌਰ ਨਾ ਕਰਨ ਅਤੇ ਸਮਾਜ ਵਿਚ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ।  ਉਨ੍ਹਾਂ ਨੇ ਗੜ੍ਹਸ਼ੰਕਰ ਪੁਲਸ ਨੂੰ ਵੀ ਚਿਤਾਵਨੀ ਦਿੱਤੀ ਕਿ ਉਹ ਜਲਦੀ ਤੋਂ ਜਲਦੀ ਇਨ੍ਹਾਂ ਦੋਸ਼ੀਆਂ ਨੂੰ ਫੜ ਕੇ ਕਾਬੂ ਕਰਨ ਅਤੇ ਇਨ੍ਹਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਕਰਨ, ਨਹੀਂ ਤਾਂ ਬਹੁਤ ਜਲਦੀ ਗੜ੍ਹਸ਼ੰਕਰ ਵਿਚ ਪੁਲਸ ਵਿਰੋਧੀ ਪ੍ਰਦਰਸ਼ਨ ਕੀਤਾ ਜਾਵੇਗਾ।   

ਇਹ ਵੀ ਪੜ੍ਹੋ: ਪੰਜਾਬ ਦੇ ਕਿਸਾਨਾਂ 'ਤੇ ਮੰਡਰਾਉਣ ਲੱਗਾ ਵੱਡਾ ਖ਼ਤਰਾ! ਇਸ ਪਿੰਡ ਦੀ ਨਹਿਰ 'ਚ ਪੈ ਗਿਆ ਪਾੜ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News