ਟਾਂਡਾ ਵਿੱਚ ਮਨਾਇਆ ਗਿਆ 11ਵਾਂ ਅੰਤਰਰਾਸ਼ਟਰੀ ਯੋਗਾ ਦਿਵਸ

Saturday, Jun 21, 2025 - 12:33 PM (IST)

ਟਾਂਡਾ ਵਿੱਚ ਮਨਾਇਆ ਗਿਆ 11ਵਾਂ ਅੰਤਰਰਾਸ਼ਟਰੀ ਯੋਗਾ ਦਿਵਸ

ਟਾਂਡਾ ਉੜਮੁੜ (ਪਰਮਜੀਤ ਮੋਮੀ)- ਟਾਂਡਾ ਵਿੱਚ ਅੱਜ 11ਵਾਂ ਕੌਮਾਂਤਰੀ ਯੋਗਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਦੀਆਂ ਹਦਾਇਤਾਂ ਦੇ ਤਹਿਤ ਅਤੇ ਉੱਪ ਮੰਡਲ ਅਫ਼ਸਰ ਟਾਂਡਾ ਪਰਮਪ੍ਰੀਤ ਸਿੰਘ ਦੀ ਅਗਵਾਈ ਵਿੱਚ ਬਾਬਾ ਬੂਟਾ ਭਗਤ ਯਾਦਗਾਰੀ ਹਾਲ ਵਿੱਚ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਕਰਵਾਏ ਗਏ ਯੋਗਾ ਕੈਂਪ ਦੌਰਾਨ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਇਸ ਮੌਕੇ ਡੀ. ਐੱਸ. ਪੀ. ਟਾਂਡਾ ਦਵਿੰਦਰ ਸਿੰਘ ਬਾਜਵਾ, ਐੱਸ. ਐੱਮ. ਓ. ਟਾਂਡਾ ਡਾ. ਕਰਨ ਕੁਮਾਰ ਸੈਣੀ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਕੇਸ਼ਵ ਸਿੰਘ ਸੈਣੀ, ਕੌਂਸਲਰ ਹਰੀ ਕ੍ਰਿਸ਼ਨ ਸੈਣੀ, ਸਮਾਜ ਸੇਵੀ ਹਰਮੀਤ ਸਿੰਘ ਵੜੈਚ, ਪ੍ਰਿੰਸੀਪਲ ਰਾਜੇਸ਼ ਕੁਮਾਰ ਤੁਰੇਹਨ, ਸਿੱਖਿਆ ਸ਼ਾਸਤਰੀ ਪ੍ਰੋਫ਼ੈਸਰ ਕੇਵਲ ਸਿੰਘ ਕਲੋਟੀ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।

PunjabKesari

ਇਹ ਵੀ ਪੜ੍ਹੋ: ਪੰਜਾਬ 'ਚ ਰਿਸ਼ਤੇ ਤਾਰ-ਤਾਰ! ਭੂਆ ਦੇ ਮੁੰਡੇ ਨੇ ਮਾਮੇ ਦੇ ਮੁੰਡੇ ਦਾ ਗੋਲ਼ੀਆਂ ਮਾਰ ਕੀਤਾ ਕਤਲ, ਪੁਲਸ ਨੇ ਕੀਤੇ ਖ਼ੁਲਾਸੇ

ਯੋਗਾ ਕੈਂਪ ਦੌਰਾਨ ਸੀ. ਐੱਮ. ਯੋਗਸ਼ਾਲਾ ਤੋਂ ਪਹੁੰਚੇ ਯੋਗਾ ਇੰਸਟਰਕਟਰ ਮਨਦੀਪ ਕੌਰ, ਅਮਨਦੀਪ ਕੌਰ, ਐਡਵੋਕੇਟ ਚੇਤਨਾ ਅਤੇ  ਕਮਲਜੀਤ ਸਿੰਘ ਨੇ ਹਿੱਸਾ ਲੈਣ ਵਾਲਿਆਂ ਨੂੰ ਯੋਗਾ ਦੇ ਵੱਖ-ਵੱਖ ਆਸਨ ਕਰਵਾਉਂਦੇ ਹੋਏ  ਅੰਤਰਰਾਸ਼ਟਰੀ ਯੋਗਾ ਦਿਵਸ ਦੀ ਮਹੱਤਤਾ 'ਤੇ ਚਾਨਣਾ ਪਾਇਆ ਅਤੇ ਮਨੁੱਖ ਦੀ ਜੀਵਨ ਵਿੱਚ ਯੋਗ ਦੀ ਮਹੱਤਤਾ ਤੋਂ ਵੀ ਜਾਣੂੰ ਕਰਵਾਇਆ।

PunjabKesari

ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਸੰਬੋਧਨ ਕਰਦੇ ਹੋਏ ਯੋਗਾ ਦੇ ਫਾਇਦਿਆਂ ਤੋਂ ਜਾਣੂੰ ਕਰਵਾਇਆ ਅਤੇ ਉਨ੍ਹਾਂ ਇਸ ਯੋਗਾ ਕੈਂਪ ਵਿੱਚ ਸਹਿਯੋਗ ਕਰਨ ਵਾਲੇ ਸਾਰੇ ਹੀ ਸਹਿਯੋਗੀਆਂ ਦੀ ਸ਼ਲਾਘਾ ਕੀਤੀ।  ਇਸ ਮੌਕੇ ਸੰਬੋਧਨ ਕਰਦੇ ਹੋਏ ਉੱਪ ਮੰਡਲ ਅਫ਼ਸਰ ਟਾਂਡਾ ਪਰਮਪ੍ਰੀਤ ਸਿੰਘ ਨੇ ਯੋਗਾ ਕੈਂਪ ਨੂੰ ਸਫ਼ਲ ਬਣਾਉਣ ਵਾਲੇ ਸਾਰੇ ਹੀ ਸਹਿਯੋਗੀਆਂ ਦਾ ਧੰਨਵਾਦ ਕੀਤਾ ਅਤੇ ਅੰਤਰਰਾਸ਼ਟਰੀ ਯੋਗਾ ਦਿਵਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। 

PunjabKesari

ਇਹ ਵੀ ਪੜ੍ਹੋ: Punjab: ਬੱਚਿਆਂ ਨਾਲ ਛੁੱਟੀਆਂ ਮਨ੍ਹਾ ਕੇ ਡਿਊਟੀ 'ਤੇ ਜਾ ਰਹੇ CRPF ਦੇ ਜਵਾਨ ਨਾਲ ਵਾਪਰਿਆ ਵੱਡਾ ਹਾਦਸਾ

ਯੋਗਾ ਕੈਂਪ ਦੀ ਸਮਾਪਤੀ 'ਤੇ ਵਾਤਾਵਰਣ ਦੀ ਸੇਵਾ ਸੰਭਾਲ ਦਾ ਸੰਦੇਸ਼ ਦਿੰਦੇ ਹੋਏ ਪਹੁੰਚੇ ਹੋਏ ਮੁੱਖ ਮਹਿਮਾਨ ਵਿਧਾਇਕ ਜਸਵੀਰ  ਰਾਜਾ ਅਤੇ ਹੋਰਨਾਂ ਸ਼ਖਸ਼ੀਅਤਾਂ ਨੂੰ ਪੌਦੇ ਵੰਡ  ਕੇ ਤੇ ਯਾਦਗਾਰੀ ਚਿੰਨ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸੁਪਰਡੈਂਟ ਸੁਖਵਿੰਦਰ ਸਿੰਘ,ਨੋਡਲ ਡਾ.ਅਫਸਰ ਮਨੋਜ ਕੁਮਾਰ, ਨੋਡਲ ਅਫਸਰ  ਡਾ. ਸ਼ਿਵਦੀਪ ਸਿੰਘ, ਪ੍ਰੇਮ ਪਡਵਾਲ, ਲੇਖ ਰਾਜ ਅਹੀਆਪੁਰ, ਮਾਸਟਰ ਅੰਮ੍ਰਿਤਪਾਲ ਸਿੰਘ ਜਾਜਾ,  ਸੈਕਟਰੀ ਹਰਪ੍ਰੀਤ ਸਿੰਘ ਜੌਹਲ, ਸੁਪਰਵਾਈਜ਼ਰ ਅਮਰਜੀਤ ਸਿੰਘ ਜੋਨੀ, ਬਲਜੀਤ ਸਿੰਘ ਸੈਣੀ, ਰਾਜਨ ਸੋਂਧੀ, ਲੋਕੇਸ ਵਸ਼ਿਸ਼ਟ, ਅਨਿਲ ਗੋਰਾ, ਵਿਪੁਲ ਸਿੰਘ ਮੁਲਤਾਨੀ  ਵੀ ਹਾਜ਼ਰ ਸਨ।  
 

ਇਹ ਵੀ ਪੜ੍ਹੋ: ਪੰਜਾਬ 'ਚ 25 ਤੋਂ 29 ਜੂਨ ਤੱਕ ਇਹ ਦੁਕਾਨਾਂ ਰਹਿਣਗੀਆਂ ਬੰਦ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News