ਸੜਕ ''ਤੇ ਪਏ ਟੋਏ ਕਾਰਨ ਹਾਦਸੇ ਦਾ ਸ਼ਿਕਾਰ ਹੋਈ ਔਰਤ, ਮੌਕੇ ''ਤੇ ਮੌਤ
Wednesday, Jun 18, 2025 - 06:12 PM (IST)

ਟਾਂਡਾ ਉੜਮੁੜ/ਬੁੱਲ੍ਹੋਵਾਲ (ਪਰਮਜੀਤ ਮੋਮੀ, ਵਰਿੰਦਰ ਪੰਡਿਤ,ਰਣਧੀਰ)-ਟਾਂਡਾ-ਹੁਸ਼ਿਆਰਪੁਰ ਰੋਡ ’ਤੇ ਪਿੰਡ ਨੈਣੋਵਾਲ ਵੈਦ ਦੇ ਪੁਲ ਨੇੜੇ ਸੜਕ ਹਾਦਸਾ ਵਾਪਰਨ ਕਰਕੇ ਇਕ ਔਰਤ ਦੀ ਮੌਤ ਹੋ ਗਈ। ਹਾਦਸਾ ਸੜਕ 'ਤੇ ਪਏ ਡੂੰਘੇ ਟੋਏ ਕਾਰਨ ਵਾਪਰਿਆ, ਜਿਸ ਕਰਕੇ ਸਕੂਟਰੀ ਸਵਾਰ ਔਰਤ ਦੀ ਮੌਤ ਹੋ ਗਈ।
ਹਾਦਸਾ ਦੁਪਹਿਰ 12 ਵਜੇ ਦੇ ਕਰੀਬ ਉਸ ਵੇਲੇ ਵਾਪਰਿਆ ਜਦੋਂ ਅੱਡਾ ਸਰਾਂ ਵਿਖੇ ਬੁਟੀਕ ਦਾ ਕਰਨ ਕੰਮ ਵਾਲੀ ਔਰਤ ਕੁਲਵਿੰਦਰ ਕੌਰ ਪਤਨੀ ਜਰਨੈਲ ਸਿੰਘ ਵਾਸੀ ਪਿੰਡ ਕਬੀਰਪੁਰ ਸ਼ੇਖਾ (ਹਰਿਆਣਾ) ਆਪਣੀ ਸਕੂਟਰੀ ’ਤੇ ਹੁਸ਼ਿਆਰਪੁਰ ਵੱਲ ਜਾ ਰਹੀ ਸੀ। ਇਸ ਦੌਰਾਨ ਨੈਣੋਵਾਲ ਵੈਦ ਪੁਲ ਨੇੜੇ ਉਸ ਦੀ ਸਕੂਟਰੀ ਟੋਏ ਕਾਰਨ ਬੇਕਾਬੂ ਹੋ ਕੇ ਸੜਕ ’ਤੇ ਡਿੱਗ ਪਈ। ਇਸ ਹਾਦਸੇ ਦੌਰਾਨ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੇ ਬੁੱਲੋਵਾਲ ਪੁਲਸ ਦੇ ਏ. ਐੱਸ. ਆਈ. ਨਰਿੰਦਰ ਸਿੰਘ ਦੀ ਟੀਮ ਨੇ ਮ੍ਰਿਤਕ ਔਰਤ ਦੇ ਪਰਿਵਾਰ ਨੂੰ ਇਸ ਦੀ ਸੂਚਨਾ ਦੇਣ ਦੇ ਨਾਲ-ਨਾਲ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 18 ਤੋਂ 22 ਤਾਰੀਖ਼ ਤੱਕ ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, 16 ਜ਼ਿਲ੍ਹਿਆਂ ਲਈ Alert
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e