ਚੋਰਾਂ ਨੇ ਬਣਾਇਆ 3 ਮੈਡੀਕਲ ਸਟੋਰਾਂ ਸਣੇ 4 ਦੁਕਾਨਾਂ ਨੂੰ ਨਿਸ਼ਾਨਾ

Saturday, Jun 14, 2025 - 05:17 PM (IST)

ਚੋਰਾਂ ਨੇ ਬਣਾਇਆ 3 ਮੈਡੀਕਲ ਸਟੋਰਾਂ ਸਣੇ 4 ਦੁਕਾਨਾਂ ਨੂੰ ਨਿਸ਼ਾਨਾ

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ)-ਚੋਰਾਂ ਨੇ ਬੀਤੀ ਰਾਤ ਟਾਂਡਾ ਵਿਚ ਤਿੰਨ ਮੈਡੀਕਲ ਸਟੋਰਾਂ ਸਣੇ ਚਾਰ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਨਕਦੀ ਚੋਰੀ ਕਰ ਲਈ। ਚੋਰਾਂ ਨੇ ਦਸਮੇਸ਼ ਨਗਰ ਵਿਚ ਗੁਰਵਿੰਦਰ ਮੈਡੀਕਲ ਸਟੋਰ ਦਾ ਸ਼ਟਰ ਤੋੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਸਟੋਰ ਮਾਲਕ ਗੁਰਵਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਦਸਮੇਸ਼ ਨਗਰ ਟਾਂਡਾ ਨੇ ਦੱਸਿਆ ਕਿ ਚੋਰਾਂ ਨੇ ਸ਼ਟਰ ਅਤੇ ਅੰਦਰ ਦੇ ਦਰਵਾਜ਼ੇ ਦਾ ਸ਼ੀਸ਼ਾ ਤੋੜਿਆ ਅਤੇ 1500 ਰੁਪਏ ਅਤੇ ਦਵਾਈਆਂ ਚੋਰੀ ਕਰ ਲਈਆਂ ਹਨ। ਚੋਰਾਂ ਦੀ ਇਹ ਕਰਤੂਤ ਸਟੋਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਰਿਕਾਰਡਿੰਗ ਵਿਚ ਰਿਕਾਰਡ ਹੋਈ ਹੈ, ਜਿਨ੍ਹਾਂ ਦੀ ਗਿਣਤੀ ਦੋ ਸੀ। 

PunjabKesari

ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਦੀ ਹੁਣ ਖੈਰ ਨਹੀਂ! ਸ਼ੁਰੂ ਹੋਣ ਜਾ ਰਿਹੈ ਨਵਾਂ ਸਿਸਟਮ, ਹੁਣ ਕੀਤੀ ਇਹ ਗਲਤੀ ਤਾਂ...

ਇਸੇ ਤਰ੍ਹਾਂ ਟਾਂਡਾ ਪੁਲੀ ਨੇੜੇ ਸੁਰਿੰਦਰਾ ਮੈਡੀਕਲ ਸਟੋਰ ਦਾ ਵੀ ਸ਼ਟਰ ਤੋੜ ਕੇ ਚੋਰਾਂ ਨੇ ਚੋਰੀ ਕੀਤੀ ਹੈ। ਸਟੋਰ ਮਾਲਕ ਸੁਰਿੰਦਰ ਸਿੰਘ ਪੁੱਤਰ ਰਾਵਲ ਸਿੰਘ ਵਾਸੀ ਮਾਂਗਾ (ਗੜ੍ਹਦੀਵਾਲਾ) ਨੇ ਦੱਸਿਆ ਕਿ ਚੋਰ ਸਟੋਰ ਅੰਦਰੋਂ ਲਗਭਗ 2 ਹਜ਼ਾਰ ਰੁਪਏ ਚੋਰੀ ਕਰਕੇ ਲੈ ਗਏ ਹਨ। ਇਸੇ ਤਰ੍ਹਾਂ ਚੋਰਾਂ ਨੇ ਦਾਰਾਪੁਰ ਬਾਈਪਾਸ ਨੇੜੇ ਰਾਜ ਮੈਡੀਕਲ ਸਟੋਰ ਦਾ ਸ਼ਟਰ ਅਤੇ ਅੰਦਰਲਾ ਦਰਵਾਜ਼ਾ ਤੋੜ ਕੇ ਚੋਰੀ ਕੀਤੀ। ਸਟੋਰ ਮਾਲਕ ਦੀਪਕ ਕੁਮਾਰ ਪੁੱਤਰ ਤੀਰਥ ਰਾਮ ਵਾਸੀ ਦਾਰਾਪੁਰ ਨੇ ਦੱਸਿਆ ਕਿ ਚੋਰ ਦੁਕਾਨ ਅੰਦਰੋਂ 5 ਹਜ਼ਾਰ ਰੁਪਏ ਚੋਰੀ ਕੀਤੇ ਹਨ। ਇਸੇ ਤਰ੍ਹਾਂ ਟਾਂਡਾ ਪੁਲੀ ਨੇੜੇ ਹੀ ਚੋਰਾਂ ਨੇ ਜਿੰਮੀ ਖੰਨਾ ਦੀ ਡੇਅਰੀ ਦਾ ਸ਼ਟਰ ਤੋੜ ਕੇ ਚੋਰੀ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ। ਅੱਜ ਸਵੇਰੇ ਚੋਰੀ ਦੀਆਂ ਵਾਰਦਾਤਾਂ ਬਾਰੇ ਪਤਾ ਚੱਲਣ ’ਤੇ ਦੁਕਾਨਦਾਰਾਂ ਨੇ ਇਸ ਦੀ ਸੂਚਨਾ ਟਾਂਡਾ ਪੁਲਸ ਨੂੰ ਦੇ ਦਿੱਤੀ ਹੈ। ਪੁਲਸ ਜਾਂਚ ਵਿਚ ਜੁਟ ਗਈ ਹੈ। 

PunjabKesari

PunjabKesari

ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਛੁੱਟੀਆਂ, ਇਹ ਸਾਰਾ ਕੁਝ ਰਹੇਗਾ ਬੰਦ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News