ਗੜ੍ਹਸ਼ੰਕਰ ''ਚ  ਚੋਰਾਂ ਦਾ ਕਹਿਰ, ਦੋ ਚੋਰਾਂ ਨੇ ਇਕੋ ਰਾਤ 7 ਮੈਡੀਕਲ ਸਟੋਰਾਂ ’ਚ ਕੀਤੀ ਚੋਰੀ

Thursday, Jun 12, 2025 - 02:48 PM (IST)

ਗੜ੍ਹਸ਼ੰਕਰ ''ਚ  ਚੋਰਾਂ ਦਾ ਕਹਿਰ, ਦੋ ਚੋਰਾਂ ਨੇ ਇਕੋ ਰਾਤ 7 ਮੈਡੀਕਲ ਸਟੋਰਾਂ ’ਚ ਕੀਤੀ ਚੋਰੀ

ਗੜ੍ਹਸ਼ੰਕਰ (ਭਾਰਦਵਾਜ)- ਗੜ੍ਹਸ਼ੰਕਰ ਸ਼ਹਿਰ ’ਚ 6 ਅਤੇ ਇਕ ਸਤਨੋਰ ਅੱਡੇ ਸਮੇਤ 7 ਮੈਡੀਕਲ ਸਟੋਰਾਂ ਨੂੰ ਨਿਸ਼ਾਨਾ ਬਣਾ ਕੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਕੀਤੀ ਗਈ ਹੈ। ਚੋਰੀ ਦੀ ਘਟਨਾ ਦੁਕਾਨ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰੈ ਵਿਚ ਕੈਦ ਹੋ ਗਈ। ਚੋਰੀਆਂ ਦੀ ਘਟਨਾ ਦੀ ਸੂਚਨਾ ਮਿਲਣ ’ਤੇ ਗੜ੍ਹਸ਼ੰਕਰ ਪੁਲਸ ਵੱਲੋਂ ਪੜਤਾਲ ਸ਼ੁਰੂ ਕਰ ਦਿਤੀ ਗਈ।

ਜਾਣਕਾਰੀ ਅਨੁਸਾਰ ਦੋ ਚੋਰਾਂ ਨੇ ਚੋਰੀ ਦੀ ਘਟਨਾ ਨੂੰ ਰਾਤ ਕਰੀਬ ਤਿੰਨ ਵਜੇ ਦੇ ਕਰੀਬ ਅੰਜਾਮ ਦਿੱਤਾ, ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਘਟਨਾ ਅਨੁਸਾਰ ਇਕ ਚੋਰ ਦੁਕਾਨ ਅੰਦਰ ਵੜ ਕੇ ਚੋਰੀ ਕਰਦਾ ਹੈ, ਜਦਕਿ ਦੂਜਾ ਬਾਹਰ ਖੜ੍ਹਾ ਰਹਿੰਦਾ ਹੈ। ਚੋਰੀ ਦੀਆਂ ਇਨ੍ਹਾਂ ਘਟਨਾਵਾਂ ਤੋਂ ਬਾਅਦ ਦੁਕਾਨਦਾਰਾਂ ’ਚ ਦਹਿਸ਼ਤ ਫੈਲ ਗਈ ਹੈ।

ਇਹ ਵੀ ਪੜ੍ਹੋ: Punjab: ਪਲਾਂ 'ਚ ਉਜੜਿਆ ਪਰਿਵਾਰ, ਕਾਰ 'ਚ ਜਾ ਰਹੇ ਸਕੇ ਭਰਾਵਾਂ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ

ਗੜ੍ਹਸ਼ੰਕਰ ਸ਼ਹਿਰ ਦੇ ਕਰੀਬ 6 ਮੈਡੀਕਲ ਸਟੋਰਾਂ ’ਚ ਰਾਜਾ ਮੈਡੀਕਲ ਸਟੋਰ, ਸਿੰਘ ਮੈਡੀਕਲ ਸਟੋਰ, ਪ੍ਰੀਤ ਮੈਡੀਕਲ ਸਟੋਰ, ਲੌਂਗੀਆਂ ਮੈਡੀਕਲ ਸਟੋਰ, ਵਿਜੈ ਮੈਡੀਕਲ ਸਟੋਰ ’ਚ ਚੋਰਾਂ ਨੇ ਚੋਰੀ ਦੀ ਵਾਰਦਾਤ ਕੀਤੀ ਹੈ। ਇਸ ਮੌਕੇ ਏ. ਐੱਸ. ਆਈ. ਰਸ਼ਪਾਲ ਸਿੰਘ ਨੇ ਦੱਸਿਆ ਕਿ ਵਾਰਦਾਤ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ ਗਿਆ ਹੈ। ਇਹ ਗੱਲ ਸਾਹਮਣੇ ਆਈ ਹੈ ਕਿ ਚੋਰਾਂ ਨੇ ਦੁਕਾਨਾਂ ਦੇ ਗੱਲਿਆਂ ਵਿਚ ਰੱਖੀ ਨਕਦੀ ਚੋਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਵੱਲੋਂ ਦਿੱਤੇ ਬਿਆਨਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: 19 ਤੋਂ 22 ਜੂਨ ਤੱਕ ਬੰਦ ਰਹੇਗੀ ਜਲੰਧਰ ਦੀ ਇਹ ਮਸ਼ਹੂਰ ਮਾਰਕੀਟ, ਸਾਮਾਨ ਖ਼ਰੀਦਣ ਲਈ ਲੱਗੀ ਲੋਕਾਂ ਦੀ ਭੀੜ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News