ਵਿਦਿਆਰਥਣਾਂ ਨੂੰ ਗਰਮ ਵਰਦੀਆਂ ਤੇ ਬੂਟੇ ਵੰਡੇ
Sunday, Jan 20, 2019 - 12:10 PM (IST)
ਹੁਸ਼ਿਆਰਪੁਰ (ਜ.ਬ.)-ਕੰਨਿਆ ਸਰਕਾਰੀ ਸੀਨੀ. ਸੈਕੰਡਰੀ ਸਮਾਰਟ ਸਕੂਲ ਹਾਜੀਪੁਰ ਦੇ ਵਿਹਡ਼ੇ ’ਚ ਹਾਜੀਪੁਰ ਨਗਰ ਦੇ ਦਾਨੀ ਪਰਿਵਾਰ ਦੇ ਪ੍ਰੋ. ਸੁਦਰਸ਼ਨ ਕੌਸ਼ਲ ਦੀ ਯਾਦ ’ਚ ਉਨ੍ਹਾਂ ਦੇ ਪਰਿਵਾਰ ਵੱਲੋਂ 91 ਵਿਦਿਆਰਥਣਾਂ ਨੂੰ ਗਰਮ ਵਰਦੀਆਂ , ਬੂਟ ਤੇ ਹੋਰ ਸਮੱਗਰੀ ਭੇਟ ਕੀਤੀ। ਇਸ ਮੌਕੇ ਸਕੂਲ ਦੇ ਪ੍ਰਿੰ. ਹਰਦਿਆਲ ਸਿੰਘ ਨੇ ਸਮਾਗਮ ’ਚ ਬੋਲਦਿਆਂ ਕਿਹਾ ਕਿ ਇਹੋ ਜਿਹੇ ਦਾਨੀ ਪਰਿਵਾਰਾਂ ਵੱਲੋਂ ਕੀਤੇ ਉਪਰਾਲੇ ਦੇਸ਼ ਸੇਵਾ ਲਈ ਵੱਡਮੁੱਲਾ ਯੋਗਦਾਨ ਪਾਉਂਦੇ ਹਨ। ਉਨ੍ਹਾਂ ਨੇ ਪੰਜਾਬ ’ਚ ਹਰ ਰੋਜ਼ ਨਵੇਂ-ਨਵੇਂ ਨਾਵਾਂ ਹੇਠ ਖੁੱਲ੍ਹ ਰਹੇ ਸਕੂਲਾਂ ਨੂੰ ਵਪਾਰੀਕਰਨ ਦੱਸਿਆ। ਇਸ ਮੌਕੇ ਲੈਕ. ਜਸਮਾਨ ਸਿੰਘ, ਮੈਡਮ ਪ੍ਰੇਮ ਲਤਾ, ਹਰਸ਼ ਸ਼ਰਮਾ, ਲੈਕ. ਰਜਨੀਸ਼ ਭਾਰਦਵਾਜ ਤੇ ਹੋਰ ਸਟਾਫ਼ ਦੀ ਹਾਜ਼ਰੀ ’ਚ ਦਾਨੀ ਪਰਿਵਾਰ ਦੇ ਪ੍ਰੋ. ਕੌਸ਼ਲ ਦੀ ਧਰਮ ਪਤਨੀ ਕਾਂਤਾ ਕੌਸ਼ਲ, ਉਨ੍ਹਾਂ ਦੇ ਸਪੁੱਤਰ ਰਾਜੀਵ ਕੌਸ਼ਲ ਤੇ ਡਾ. ਸੰਜੀਵ ਕੌਸ਼ਲ, ਪੀ. ਐੱਚ. ਡੀ. ਨੇ ਆਪਣੇ ਸੰਬੋਧਨ ’ਚ ਕਿਹਾ ਕਿ ਅਗਲੇ ਸਾਲ ਤੋਂ ਗਰੀਬ ਬੱਚਿਆਂ ਦੇ ਨਾਲ-ਨਾਲ ਬੋਰਡ ਦੀ ਪ੍ਰੀਖਿਆ ’ਚ ਮੈਰਿਟ ’ਚ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਆਰਥਕ ਸਹਾਇਤਾ ਦੇ ਕੇ ਸਨਮਾਨਤ ਕੀਤਾ ਜਾਵੇਗਾ। ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ।
