ਐੱਨ. ਐੱਸ. ਐੱਸ. ਯੂਨਿਟ ਨੇ ਰਾਸ਼ਟਰੀ ਯੁਵਾ ਦਿਵਸ ਮਨਾਇਆ
Sunday, Jan 20, 2019 - 12:09 PM (IST)
ਹੁਸ਼ਿਆਰਪੁਰ (ਸੰਜੇ ਰੰਜਨ)-ਗੁਰੂ ਤੇਗ ਬਹਾਦਰ ਖਾਲਸਾ ਸੀਨੀ. ਸੈਕੰਡਰੀ ਪਬਲਿਕ ਸਕੂਲ, ਦਸੂਹਾ ਵਿਚ ਪ੍ਰਿੰਸੀਪਲ ਡਾ. ਸੁਰਜੀਤ ਕੌਰ ਬਾਜਵਾ ਦੀ ਸਰਪ੍ਰਸਤੀ ਹੇਠ ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਨਵਨੀਤ ਕੌਰ ਅਤੇ ਨਰਿੰਦਰਪਾਲ ਸਿੰਘ ਦੁਆਰਾ ਰਾਸ਼ਟਰੀ ਯੁਵਾ ਦਿਵਸ ਮੌਕੇ ਵਾਲੰਟੀਅਰਜ਼ ਦੇ ਭਾਸ਼ਣ ਮੁਕਾਬਲੇ ਕਰਵਾਏ। ਇਨ੍ਹਾਂ ਭਾਸ਼ਣ ਮੁਕਾਬਲਿਆਂ ਵਿਚੋਂ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਵਾਲੰਟੀਅਰਜ਼ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਡਾ. ਸੁਰਜੀਤ ਕੌਰ ਬਾਜਵਾ ਦੁਆਰਾ ਵਾਲੰਟੀਅਰਜ਼ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਆਪਣੀਆਂ ਅਸਫ਼ਲਤਾਵਾਂ ਤੋਂ ਹਾਰ ਨਹੀਂ ਮੰਨਣੀ ਚਾਹੀਦੀ ਸਗੋਂ ਉਨ੍ਹਾਂ ਦਾ ਡਟ ਕੇ ਮੁਕਾਬਲਾ ਕਰਦੇ ਹੋਏ ਆਪਣੀ ਸ਼ਕਤੀ ਦੀ ਸਹੀ ਵਰਤੋਂ ਰਾਹੀਂ ਆਪਣਾ ਟੀਚਾ ਪ੍ਰਾਪਤ ਕਰਨਾ ਚਾਹੀਦਾ ਹੈ। ਇਸ ਮੌਕੇ ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਨਵਨੀਤ ਕੌਰ ਅਤੇ ਨਰਿੰਦਰਪਾਲ ਸਿੰਘ ਦੁਆਰਾ ਰਾਸ਼ਟਰੀ ਯੁਵਾ ਦਿਵਸ ਮੌਕੇ ਸਵਾਮੀ ਵਿਵੇਕਾਨੰਦ ਜੀ ਦੁਆਰਾ ਦਰਸਾਏ ਰਾਹ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਸੁਰਜੀਤ ਕੌਰ ਬਾਜਵਾ, ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਨਵਨੀਤ ਕੌਰ ਅਤੇ ਨਰਿੰਦਰਪਾਲ ਸਿੰਘ ਅਤੇ ਵਲੰਟੀਅਰਜ਼ ਹਾਜ਼ਰ ਸਨ।
