ਵਿਦਿਆਰਥੀਆਂ ‘ਸਿਨਰਜ਼ੀ-2019’ ’ਚ ਜਿੱਤੇ ਤਮਗੇ

Sunday, Jan 20, 2019 - 12:08 PM (IST)

ਵਿਦਿਆਰਥੀਆਂ ‘ਸਿਨਰਜ਼ੀ-2019’ ’ਚ ਜਿੱਤੇ ਤਮਗੇ
ਹੁਸ਼ਿਆਰਪੁਰ (ਜਸਵਿੰਦਰਜੀਤ)-ਜ਼ਿਲਾ ਪ੍ਰਸ਼ਾਸਨ ਹੁਸ਼ਿਆਰਪੁਰ ਵੱਲੋਂ ਕਰਵਾਈ ਗਈ ਪ੍ਰਤੀਯੋਗਤਾ ‘ਸਿਨਰਜ਼ੀ-2019’ ਵਿਚ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 3 ਸੋਨੇ, 2 ਚਾਂਦੀ ਅਤੇ 1 ਕਾਂਸੇ ਦਾ ਤਮਗਾ ਜਿੱਤੇ। ਚੇਅਰਮੈਨ ਅਨਿਲ ਚੋਪਡ਼ਾ ਅਤੇ ਵਾਈਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪਡ਼ਾ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਇਸ ਪ੍ਰਤੀਯੋਗਤਾ ਵਿਚ +2 ਦੇ ਵਿਦਿਆਰਥੀਆਂ ਨੇ ਭਾਗ ਲਿਆ। ਕੁਇੱਜ਼ ਪ੍ਰਤੀਯੋਗਤਾ ਵਿਚ ਨਿਤੀਸ਼ ਕੁਮਾਰ ਅਤੇ ਸੌਰਵ ਨੇ ਸੋਨੇ ਦਾ ਤਮਗਾ, ਯੋਗਾ ਵਿਚ ਤਾਨਿਆ ਰਾਣਾ ਅਤੇ ਸਿਮਰਨਜੀਤ ਕੌਰ ਨੇ ਸੋਨੇ ਦਾ ਤਮਗਾ, ਟੇਬਲ ਟੈਨਿਸ ਵਿਚ ਸੂਰਜ ਮਿਸ਼ਰਾ ਨੇ ਸੋਨੇ ਦਾ, ਤਰਨਪ੍ਰੀਤ ਨੇ ਕਾਂਸੇ ਦਾ, ਨਿਤੀਸ਼ ਕੁਮਾਰ ਨੇ ਵਾਦ-ਵਿਵਾਦ ਵਿਚ ਚਾਂਦੀ ਦਾ, ਚੰਦਨਪ੍ਰੀਤ ਨੇ ਮਿਊਜ਼ੀਕਲ ਚੇਅਰ ਵਿਚ ਚਾਂਦੀ ਦਾ ਤਮਗਾ ਪ੍ਰਾਪਤ ਕੀਤਾ। ਸੰਸਥਾ ਦੇ ਡਾਇਰੈਕਟਰ ਸੁਖਦੇਵ ਸਿੰਘ ਨੇ ਵਿਦਿਆਰਥੀਆਂ ਦੀ ਮਿਹਨਤ ਦੀ ਸ਼ਲਾਘਾ ਕਰਦੇ ਹੋਏ ਸ਼ੁੱਭਕਾਮਨਾਵਾਂ ਦਿੱਤੀਆਂ। ਚੇਅਰਮੈਨ ਸ਼੍ਰੀ ਚੋਪਡ਼ਾ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਇਸੇ ਤਰ੍ਹਾਂ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ। ਫੋਟੋ

Related News