ਵਿਆਹੁਤਾ ਜੀਵਨ ਦੀ ਸ਼ੁਰੂਆਤ ਮੌਕੇ ਲਾਇਆ ਖੂਨ ਦਾਨ ਕੈਂਪ
Sunday, Jan 20, 2019 - 12:08 PM (IST)
ਹੁਸ਼ਿਆਰਪੁਰ (ਸ਼ੋਰੀ)-ਪਿੰਡ ਭੀਣ ਦੇ ਅਮਰਜੋਤ ਨੇ ਆਪਣੇ ਵਿਆਹੁਤਾ ਜੀਵਨ ਦੀ ਸ਼ੁਰੂਆਤ ਮੌਕੇ ਖੂਨ ਦਾਨ ਕੈਂਪ ਲਾ ਕੇ ਸਮਾਜ ਨੂੰ ਇਕ ਨਵਾਂ ਸੰਦੇਸ਼ ਦਿੱਤਾ। ਅਮਰਜੋਤ ਨੇ ਖੂਨ ਵੀ ਦਾਨ ਕੀਤਾ। ਕੈਂਪ ਦੌਰਾਨ ਵਿਸ਼ੇਸ਼ ਤੌਰ ’ਤੇ ਆਏ ਡਾ. ਅਜੈ ਬੱਗਾ ਨੇ ਨਵੇਂ ਜੋਡ਼ੇ ਅਮਰਜੋਤ ਸਿੰਘ ਅਤੇ ਅਮਨ ਸਹੋਤਾ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਬਲੱਡ ਬੈਂਕ ਵੱਲੋਂ ਇਕ ਯਾਦਗਾਰੀ ਚਿੰਨ੍ਹ ਭੇਟ ਕੀਤਾ। ਉਨ੍ਹਾਂ ਕਿਹਾ ਕਿ ਖੂਨ ਦਾਨ ਇਕ ਮਹਾਨ ਕਾਰਜ ਹੈ ਅਤੇ ਉਕਤ ਜੋਡ਼ੇ ਵੱਲੋਂ ਪਾਇਆ ਗਿਆ ਯੋਗਦਾਨ ਕਾਬਿਲੇ ਤਾਰੀਫ ਹੈ। ਦੱਸਣ ਯੋਗ ਹੈ ਕਿ ਸਮਾਜਕ ਸੰਗਠਨ ‘ਇਕ ਰਿਸ਼ਤਾ ਇਨਸਾਨੀਅਤ ਦਾ’ ਦੇ ਅਮਰਜੋਤ ਖਜ਼ਾਨਚੀ ਹਨ ਅਤੇ ਇਸ ਸੰਸਥਾ ਦੇ ਪ੍ਰਧਾਨ ਲਖਵਿੰਦਰ ਸਿੰਘ ਅਤੇ ਹੋਰ ਮੈਂਬਰਾਂ ਦੀ ਬਦੌਲਤ ਇਹ ਕੈਂਪ ਸਫਲਤਾਪੂਰਵਕ ਲਾਇਆ ਗਿਆ ।ਫੋਟੋ: 19 ਸ਼ੋਰੀ 3
