ਹੁਸ਼ਿਆਰਪੁਰ ਦੇ ਗੱਭਰੂਆਂ ਨੂੰ ਸ਼ੌਕ ਕਬੂਤਰਬਾਜ਼ੀ ਦਾ

Monday, May 06, 2019 - 10:56 AM (IST)

ਹੁਸ਼ਿਆਰਪੁਰ ਦੇ ਗੱਭਰੂਆਂ ਨੂੰ ਸ਼ੌਕ ਕਬੂਤਰਬਾਜ਼ੀ ਦਾ

ਹੁਸ਼ਿਆਰਪੁਰ (ਅਮਰਿੰਦਰ)— ਦੇਸ਼ 'ਚ ਮੁਗਲਕਾਲੀਨ ਅਤੇ ਰਾਜੇ-ਮਹਾਰਾਜਿਆਂ ਦੇ ਸ਼ਾਸਨਕਾਲ 'ਚ ਇਕ ਦੂਜੇ ਰਾਜ 'ਚ ਜਾਸੂਸੀ ਲਈ ਸੰਦੇਸ਼ ਭੇਜਣ ਦੇ ਰੂਪ 'ਚ ਕੰਮ ਆਉਣ ਵਾਲੀ ਕਬੂਤਰਬਾਜ਼ੀ ਕਈ ਨਵਾਬਾਂ ਦਾ ਸ਼ੌਂਕ ਰਿਹਾ ਹੈ। ਜੋ ਹੁਣ ਤੇਜ਼ੀ ਨਾਲ ਹੁਸ਼ਿਆਰਪੁਰ ਦੇ ਗੱਭਰੂਆਂ ਦੇ ਸਿਰ ਚੜ੍ਹ ਬੋਲਣ ਲੱਗੀ ਹੈ। ਪੰਜਾਬ ਦੇ ਹੋਰ ਜ਼ਿਲਿਆਂ ਦੀ ਤਰ੍ਹਾਂ ਹੁਸ਼ਿਆਰਪੁਰ 'ਚ ਵੀ ਕਿਸੇ ਨੂੰ ਸ਼ੌਂਕ ਹੈ ਘੋੜਸਵਾਰੀ ਦਾ ਅਤੇ ਕਿਸੇ ਨੂੰ ਸ਼ੌਂਕ ਹਥਿਆਰਾਂ ਦਾ। ਹੁਸ਼ਿਆਰਪੁਰ 'ਚ ਇਸ ਸਮੇਂ ਗਭਰੂਆਂ 'ਚ ਚਾਪ ਨਸਲ ਦਾ ਮਲਵਈ ਕਬੂਤਰ ਪਹਿਲੀ ਪਸੰਦ ਬਣਿਆ ਹੋਇਆ ਹੈ।
ਕਬੂਤਰਬਾਜ਼ਾਂ ਦੇ ਸ਼ੌਂਕ 'ਤੇ ਕੁਦਰਤ ਵੀ ਮਿਹਰਬਾਨ
ਵਰਣਨਯੋਗ ਹੈ ਕਿ ਹੁਸ਼ਿਆਰਪੁਰ 'ਚ ਕਈ ਨੌਜਵਾਨ ਅਜਿਹੇ ਹਨ ਜੋ ਕਬੂਤਰਬਾਜ਼ੀ ਦਾ ਸ਼ੌਂਕ ਰੱਖਦੇ ਹਨ। ਕੁਝ ਸਾਲ ਪਹਿਲਾਂ ਜਿੱਥੇ ਕੇਵਲ 20 ਤੋਂ 25 ਕਬੂਤਰਬਾਜ਼ੀ ਦੇ ਸ਼ੌਕੀਨ ਨਜ਼ਰ ਆਉਂਦੇ ਸੀ ਉੱਥੇ ਹੁਣ ਇਸ ਦੇ ਸ਼ੌਕੀਨਾਂ ਦੀ ਸੰਖਿਆ 100 ਤੋਂ ਜ਼ਿਆਦਾ ਪਹੁੰਚ ਗਈ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿੱਥੇ ਇਸ ਦੌਰ 'ਚ ਚਿੜੀਆਂ ਅਤੇ ਗਿੱਧ ਵਰਗੇ ਪੰਛੀਆਂ ਦੀਆਂ ਕਿਸਮਾਂ ਤੇਜ਼ੀ ਨਾਲ ਲੁਪਤ ਹੁੰਦੀਆਂ ਜਾ ਰਹੀਆਂ ਹਨ ਉੱਥੇ ਹੀ ਕਤੂਬਰ ਦੀਆਂ ਕਿਸਮਾਂ 'ਤੇ ਕੁਦਰਤ ਦੀ ਮਿਹਰਬਾਨੀ ਬਰਕਰਾਰ ਹੈ। ਸਿਰਫ ਹੁਸ਼ਿਆਰਪੁਰ 'ਚ ਹੀ ਦਰਜਨ ਭਰ ਕਿਸਮਾਂ ਦੇ ਹਜ਼ਾਰਾਂ ਕਬੂਤਰ ਲੋਕਾਂ ਨੇ ਪਾਲ ਰੱਖੇ ਹਨ। ਸ਼ਹਿਰ ਦੇ ਕਰੀਬ 100 ਲੋਕਾਂ ਕੋਲ ਵੱਖ-ਵੱਖ ਕਿਸਮਾਂ ਦੇ 3 ਹਜ਼ਾਰ ਦੇ ਲੱਗਭਗ ਕਬੂਤਰ ਹਨ।

PunjabKesari
ਕਿਹੜੀਆਂ-ਕਿਹੜੀਆਂ ਹਨ ਕਬੂਤਰਾਂ ਦੀਆਂ ਕਿਸਮਾਂ
ਚਾਰ ਪੰਜ ਸਾਲ ਪਹਿਲਾਂ ਤੱਕ ਹੁਸ਼ਿਆਰਪੁਰ 'ਚ ਦੋਆਬੀ ਕਬੂਤਰਾਂ ਦੀ ਧੂਮ ਸੀ ਪਰ ਇਨ੍ਹਾਂ ਕਬੂਤਰਾਂ ਦੀ ਉਡਾਣ ਘੱਟ ਹੋਣ ਕਾਰਨ ਇਸ ਕਿਸਮ ਦੇ ਕਬੂਤਰਾਂ ਪ੍ਰਤੀ ਰੁਝਾਨ ਘੱਟ ਹੋ ਗਿਆ। ਹੁਣ ਮਲਵਈ ਕਬਤੂਰਾਂ ਦਾ ਜ਼ੋਰ ਹੈ। ਇਸ ਦੇ ਇਲਾਵਾ ਤੁਰਕੀ, ਸਿਲਕੀ ਲਕਕੇ, ਦੇਸੀ, ਪੋਟਰ, ਲੱਠੇ ਗੋਲੇ ਤੇ ਸੁੱਚੇ ਕਬੂਤਰ ਵੀ ਖੂਬ ਪਲ ਰਹੇ ਹਨ। ਲਾਲ-ਪੀਲੀ-ਨੀਲੀਆਂ ਅੱਖਾਂ ਵਾਲੇ ਰੰਗ-ਬਿਰੰੰਗੇ ਕਬੂਤਰਾਂ ਦੀ ਦਿੱਖ ਵੀ ਨਿਰਾਲੀ ਨਜ਼ਰ ਆਉਂਦੀ ਹੈ।
ਵਿਸਾਖੀ ਵਾਲੇ ਦਿਨ ਤੋਂ ਸ਼ੁਰੂ ਹੋ ਜਾਂਦੀ ਹੈ ਕਬੂਤਰਬਾਜ਼ੀ
ਕਬੂਤਰਬਾਜ਼ੀ ਮੁਕਾਬਲੇ 'ਚ ਖੂਬ ਨਾਂ ਕਮਾ ਚੁੱਕੇ ਸ਼ਹਿਰ ਦੇ ਪ੍ਰਮੁੱਖ ਕਬੂਤਰਬਾਜ਼ਾਂ ਨੇ ਦੱਸਿਆ ਕਿ ਹੁਸ਼ਿਆਰਪੁਰ 'ਚ ਕਬੂਤਰ ਉਡਾਉਣ ਦਾ ਸ਼ੌਂਕ ਪਹਿਲਾਂ ਤੋਂ ਜ਼ਿਆਦਾ ਵੱਧ ਗਿਆ ਹੈ। ਅਪ੍ਰੈਲ ਮਹੀਨੇ 'ਚ ਵਿਸਾਖੀ ਵਾਲੇ ਦਿਨ ਤੋਂ ਹੀ ਕਬੂਤਰਬਾਜ਼ੀ ਦੇ ਮੁਕਾਬਲੇ ਸ਼ੁਰੂ ਹੋ ਜਾਂਦੇ ਹਨ। ਜੋ ਮਈ, ਜੂਨ ਅਤੇ ਜੁਲਾਈ ਮਹੀਨੇ ਤੱਕ ਹੁੰਦੇ ਹਨ।
ਦੋਆਬੀ ਦਾ ਘੱਟ ਮਲਵਈ ਦਾ ਰੁਝਾਨ ਜ਼ਿਆਦਾ
ਕਬੂਤਰਬਾਜ਼ਾਂ ਅਨੁਸਾਰ ਦੋਆਬੀ ਕਬੂਤਰਾਂ ਪ੍ਰਤੀ ਰੁਝਾਨ ਘੱਟ ਹੋਣ ਦਾ ਕਾਰਨ ਉਨ੍ਹਾਂ ਦੀ ਘੱਟ ਉਡਾਣ ਹੈ। ਕਈ ਵਾਰ ਤਾਂ ਉਡਾਣ ਭਰਣ ਦੇ ਬਾਅਦ ਦੋਆਬੀ ਕਬੂਤਰ ਵਾਪਸ ਨਹੀਂ ਆਉਂਦਾ। ਇਸ ਦੇ ਇਲਾਵਾ ਦੋਆਬੀ ਕਬੂਤਰ ਜਿੱਥੇ 100 ਤੋਂ 200 ਰੁਪਏ 'ਚ ਮਿਲ ਜਾਂਦਾ ਹੈ ਫਿਰ ਵੀ ਕੁਝ ਕਮੀਆਂ ਕਾਰਨ ਇਨ੍ਹਾਂ ਨੂੰ ਪਾਲਣ ਦੇ ਸ਼ੌਕੀਨ ਘੱਟ ਹੋ ਗਏ ਹਨ। ਉੱਥੇ ਮਲਵਈ ਕਬੂਤਰ ਦੀ ਕੀਮਤ 15 ਹਜ਼ਾਰ ਤੋਂ ਸ਼ੁਰੂ ਹੋ 1 ਲੱਖ ਤੱਕ ਜਾਂਦੀ ਹੈ। ਵਿਦੇਸ਼ੀ ਨਸਲਾਂ ਦੇ ਕਬੂਤਰ ਤਾਂ ਹੋਰ ਵੀ ਮਹਿੰਗੇ ਮਿਲਦੇ ਹਨ। ਇਸ ਦੇ ਬਾਵਜੂਦ ਮਲਵਈ ਕਬੂਤਰ ਕਾਫੀ ਚੁਸਤ, ਫੁਰਤੀਲੇ ਅਤੇ ਸਮਝਦਾਰ ਹੁੰਦੇ ਹਨ, ਜਿਸ ਕਾਰਕੇ ਇਨ੍ਹਾਂ ਨੂੰ ਪਾਲਣ 'ਚ ਕੋਈ ਮੁਸ਼ਕਲ ਨਹੀਂ ਆਉਂਦੀ।


author

shivani attri

Content Editor

Related News