ਅਭਿਨੰਦਨ ਵਾਂਗ ਦੇਸ਼ ਲਈ ਕੁਝ ਕਰਨਾ ਚਾਹੁੰਦੀ ਹੈ ਨਵਜੋਤ!

03/22/2019 4:43:02 PM

ਹੁਸ਼ਿਆਰਪੁਰ (ਅਮਰੀਕ ਕੁਮਾਰ) : ਹੁਸ਼ਿਆਰਪੁਰ ਦੀ ਰਹਿਣ ਵਾਲੀ ਬੱਚੀ ਨਵਜੋਤ ਕੌਰ ਅਭਿਨੰਦਨ ਵਾਂਗ ਦੇਸ਼ ਲਈ ਕੁਝ ਕਰਨਾ ਚਾਹੁੰਦੀ ਹੈ। ਜਾਣਕਾਰੀ ਮੁਤਾਬਕ ਘਰ ਦਾ ਚੁੱਲਾ ਚੌਂਕਾ ਸੰਭਾਲਦੀ ਤੇ ਪੜ੍ਹਾਈ 'ਚ ਵੀ ਪਹਿਲੇ ਨੰਬਰ 'ਤੇ ਰਹਿਣ ਵਾਲੀ ਨਵਜੋਤ ਕੌਰ ਦੀ ਉਮਰ ਮਹਿਜ਼ 15 ਸਾਲ ਹੈ। ਸਾਲ 2016 'ਚ ਨਵਜੋਤ ਨੇ ਗਲੋਬਲ ਵਾਰਮਿੰਗ ਦੇ ਵਿਸ਼ੇ 'ਤੇ ਟਾਟਾ ਬਿਲਡਿੰਗ ਨੂੰ ਲਿਖਤੀ ਰੂਪ 'ਚ ਪੇਪਰ ਦਿੱਤਾ ਸੀ, ਜਿਸ 'ਚ ਨਵਜੋਤ ਕੌਰ ਪਹਿਲੇ ਨੰਬਰ 'ਤੇ ਆਈ। ਇਸ ਤੋਂ ਬਾਅਦ ਨਵਜੋਤ ਨੂੰ ਚੰਡੀਗੜ੍ਹ ਬੁਲਾ ਕੇ ਬਕਾਇਦਾ ਸਨਮਾਨਿਤ ਕੀਤਾ ਗਿਆ ਤੇ ਥੋੜ੍ਹੇ ਦਿਨ ਪਹਿਲਾਂ ਉਸਨੂੰ ਰਾਸ਼ਟਰਪਤੀ ਭਵਨ 'ਚ ਸੱਦਾ ਵੀ ਮਿਲਿਆ, ਜਿਥੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਨਵਜੋਤ ਨੂੰ ਸਨਮਾਨਿਤ ਕੀਤਾ ਅਤੇ ਤਸਵੀਰ ਵੀ ਖਿਚਵਾਈ।

ਬੱਚੀ ਦੇ ਸੁਪਨੇ ਬਹੁਤ ਵੱਡੇ ਹਨ ਉਹ ਵਿੰਗ ਕਮਾਂਡਰ ਅਭਿਨੰਦਨ ਦੇ ਵਾਂਗ ਦੇਸ਼ ਲਈ ਕੁੱਝ ਕਰਨਾ ਚਾਹੁੰਦੀ ਹੈ ਪਰ ਨਵਜੋਤ ਦਾ ਪਰਿਵਾਰ ਆਰਥਿਕ ਤੰਗੀ 'ਚੋ ਗੁਜ਼ਰ ਰਿਹਾ ਹੈ ਤੇ ਨਵਜੋਤ ਦੀ ਮੰਗ ਹੈ ਕਿ ਸਰਕਾਰ ਉਸਦੀ ਮਦਦ ਕਰੇ। ਨਵਜੋਤ ਦੇ ਪਰਿਵਾਰ ਦਾ ਕਹਿਣਾ ਕੇ ਉਨ੍ਹਾਂ ਨੇ ਕਦੇ ਨਹੀਂ ਸੀ ਸੋਚਿਆ ਕੇ ਇਸ ਤਰ੍ਹਾਂ ਉਨ੍ਹਾਂ ਦੀ ਬੱਚੀ ਦੇਸ਼ ਦੇ ਰਾਸ਼ਟਰਪਤੀ ਨੂੰ ਮਿਲੇਗੀ ਅਤੇ ਉਨ੍ਹਾਂ ਦਾ ਨਾਂ ਰੋਸ਼ਨ ਕਰੇਗੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ 'ਤੇ ਪੂਰਾ ਮਾਨ ਹੈ।


Baljeet Kaur

Content Editor

Related News