ਪੰਜਾਬ ਦੇ ਇਸ ਇਲਾਕੇ ''ਚ ਤੇਂਦੂਏ ਨੇ ਪਾ ''ਤਾ ਭੜਥੂ, ਸਹਿਮੇ ਲੋਕ, ਜਾਰੀ ਹੋ ਗਈ ਚਿਤਾਵਨੀ
Saturday, Dec 14, 2024 - 07:24 PM (IST)
ਹਰਿਆਣਾ (ਆਨੰਦ)- ਹਰਿਆਣਾ ਵਿਖੇ ਕੰਢੀ ਖੇਤਰ ਦੇ ਪਿੰਡ ਮੈਹੰਗਰੋਵਾਲ ’ਚ ਸਥਿਤ ਦਿੱਲੀ ਫਾਰਮ ਹਾਊਸ ’ਚ ਇਕ ਤੇਂਦੂਆ ਤਾਰਾਂ ’ਚ ਫਸ ਗਿਆ, ਜਦਕਿ ਉਸ ਦੇ ਨਾਲ 2 ਬੱਚੇ ਵੀ ਸਨ। ਇਸ ਘਟਨਾ ਨਾਲ ਇਲਾਕਾ ਵਾਸੀਆਂ ’ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਫਾਰਮ ਹਾਉਸ ਦੇ ਮਾਲਕ ਵਿਜੇ ਕੁਮਾਰ ਅਤੇ ਕੰਢੀ ਦੇ ਉੱਘੇ ਸਮਾਜ ਸੇਵੀ ਹਰਸ਼ ਬਸਿਸ਼ਠ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਖੇਤਾਂ ’ਚ ਆਲੂਆਂ ਦੀ ਪੁਟਾਈ ਕਰਨ ਲਈ ਦਿੱਲੀ ਫਾਰਮ ਹਾਊਸ ’ਚ ਗਏ ਤਾਂ ਖੇਤਾਂ ’ਚ ਜੰਗਲੀ ਜਾਨਵਰਾਂ ਤੋਂ ਫ਼ਸਲਾਂ ਦੇ ਬਚਾਅ ਲਈ ਲਾਈਆਂ ਗਈਆਂ ਤਾਰਾਂ ’ਚ ਤੇਂਦੂਆ ਫਸਿਆ ਮਿਲਿਆ, ਜਦਕਿ 2 ਬੱਚੇ ਵੀ ਉਸ ਦੇ ਨਾਲ ਸਨ। ਉਸ ਤੇਂਦੂਏ ਤੋਂ ਘਬਰਾ ਕੇ ਉਹ ਫਾਰਮ ਹਾਊਸ ਦੇ ਕਮਰੇ ਅੰਦਰ ਚਲੇ ਗਏ।
ਇਹ ਵੀ ਪੜ੍ਹੋ- ਪੰਜਾਬ 'ਚ ਰੂਹ ਕੰਬਾਊ ਘਟਨਾ, ਕੁੱਤਿਆਂ ਦੇ ਝੁੰਡ ਨੇ ਔਰਤ 'ਤੇ ਕੀਤਾ ਹਮਲਾ, ਦੇਖੋ ਰੌਂਗਟੇ ਖੜ੍ਹੇ ਕਰਦੀ ਵੀਡੀਓ
ਇਸ ਸਬੰਧੀ ਉਨ੍ਹਾਂ ਜ਼ਿਲ੍ਹਾ ਜੰਗਲਾਤ ਵਿਭਾਗ ਦੇ ਅਧਿਕਾਰੀ ਨਲਿਨ ਯਾਦਵ ਨੂੰ ਫੋਨ ’ਤੇ ਸਾਰੀ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਉਨ੍ਹਾਂ ਦੀ ਟੀਮ ਤੇਂਦੂਏ ਅਤੇ ਬੱਚਿਆਂ ਨੂੰ ਫੜਨ ਲਈ ਉੱਥੇ ਪਹੁੰਚ ਗਈ ਪਰ ਦੋਵੇਂ ਬੱਚੇ ਉੱਥੋਂ ਭੱਜ ਗਏ। ਹੁਣ ਵਿਭਾਗ ਵੱਲੋਂ ਤੇਂਦੂਏ ਨੂੰ ਕਾਬੂ ਕਰਨ ਲਈ ਪੂਰੀ ਨਜ਼ਰ ਰੱਖੀ ਜਾ ਰਹੀ ਸੀ। ਖ਼ਬਰ ਲਿਖੇ ਜਾਣ ਤੱਕ ਜੰਗਲਾਤ ਵਿਭਾਗ ਦੇ ਮਾਹਿਰਾਂ ਤੇ ਅਧਿਕਾਰੀਆਂ ਦੀ ਟੀਮ ਵੱਲੋਂ ਤੇਂਦੂਆ ਕਾਬੂ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਸਨ ਪਰ ਕੋਈ ਸਫ਼ਲਤਾ ਨਹੀਂ ਮਿਲੀ।
ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਅਜਿਹੇ ’ਚ ਖ਼ੌਫ਼ਨਾਕ ਜਾਨਵਰਾਂ ਨੂੰ ਫੜ੍ਹਨ ਲਈ ਛੱਤਬੀੜ ਚਿੜੀਆਘਰ ਚੰਡੀਗੜ੍ਹ ਤੋਂ ਮਾਹਿਰਾਂ ਦੀ ਟੀਮ ਬੁਲਾਈ ਗਈ ਹੈ। ਸਥਾਨਕ ਲੋਕਾਂ ਨੂੰ ਸੁਚੇਤ ਰਹਿਣ, ਬੱਚਿਆਂ ਨੂੰ ਘਰਾਂ ਤੋਂ ਬਾਹਰ ਨਾ ਜਾਣ ਦੇਣ ਅਤੇ ਸੁਰੱਖਿਆ ਬਰਕਰਾਰ ਰੱਖਣ ਦੀ ਸਲਾਹ ਦਿੱਤੀ ਗਈ ਹੈ। ਇਸ ਸਬੰਧੀ ਜ਼ਿਲ੍ਹਾ ਜੰਗਲਾਤ ਅਫ਼ਸਰ ਨਲਿਨ ਯਾਦਵ ਨਾਲ ਫ਼ੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।
ਇਹ ਵੀ ਪੜ੍ਹੋ- ਪੰਜਾਬ 'ਚ ਗੋਲਗੱਪੇ ਵੇਚਣ ਵਾਲੇ ਦਾ ਬੇਰਹਿਮੀ ਨਾਲ ਕਤਲ, ਵਜ੍ਹਾ ਕਰੇਗੀ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8