ਹਾਈਵੇਅ ''ਤੇ ਗਊਆਂ ਨਾਲ ਭਰੇ ਕੈਂਟਰ ਦੀ ਟਰਾਲੀ ਨਾਲ ਟੱਕਰ, 2 ਗਾਊਆਂ ਸਣੇ ਬਲਦ ਦੀ ਮੌਤ
Saturday, Dec 07, 2024 - 04:03 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਹਾਈਵੇਅ 'ਤੇ ਅੱਜ ਸਵੇਰੇ ਤੜਕੇ ਵਾਪਰੇ ਸੜਕ ਹਾਦਸੇ ਦੌਰਾਨ ਗਊਆਂ ਨਾਲ ਭਰੇ ਕੈਂਟਰ ਨੇ ਪਰਾਲੀ ਲੈ ਕੇ ਜਾ ਰਹੇ ਟਰੈਕਟਰ-ਟਰਾਲੀ ਵਿਚ ਟੱਕਰ ਮਾਰ ਦਿੱਤੀ, ਜਿਸ ਕਾਰਨ ਟਰੈਕਟਰ-ਟਰਾਲੀ ਅਤੇ ਕੈਂਟਰ ਬੁਰੀ ਤਰਾਂ ਨੁਕਸਾਨੇ ਜਾਣ ਮਗਰੋਂ ਸੜਕ 'ਤੇ ਪਲਟ ਗਏ। ਇਸ ਹਾਦਸੇ ਵਿਚ ਕੈਂਟਰ ਵਿਚ ਲੱਦੇ ਗਊ ਵੰਸ਼ ਵਿੱਚੋਂ ਦੋ ਗਊਆਂ ਅਤੇ ਇਕ ਬਲਦ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਜ਼ਿੰਦਾ ਸਾੜ 'ਤੀ ਔਰਤ, ਫਿਰ ਖ਼ੁਦ ਚੁੱਕ ਲਿਆ ਖ਼ੌਫ਼ਨਾਕ ਕਦਮ
ਸੜਕ ਹਾਦਸੇ ਦੀ ਸੂਚਨਾ ਮਿਲਣ 'ਤੇ ਜਦੋਂ ਥਾਣੇਦਾਰ ਬਲਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਮੌਕੇ 'ਤੇ ਪਹੁੰਚੀ ਤਾਂ ਦੋਵੇਂ ਵਾਹਨਾਂ ਦੇ ਚਾਲਕ ਮੌਕੇ ਤੋਂ ਫਰਾਰ ਸਨ ਅਤੇ ਨਾ ਹੀ ਕੈਂਟਰ ਵਿਚ ਲੱਦੀਆਂ ਹੋਰ ਗਊਆਂ ਉੱਥੇ ਮੌਜੂਦ ਸਨ। ਟਾਂਡਾ ਪੁਲਸ ਅਤੇ ਐੱਸ. ਐੱਸ. ਐੱਫ਼. ਦੀ ਟੀਮ ਨੇ ਵਾਹਨਾਂ ਨੂੰ ਸੜਕ ਤੋਂ ਹਟਾਇਆ। ਪੁਲਸ ਹੁਣ ਜਿੱਥੇ ਕੈਂਟਰ ਚਾਲਕ ਦੀ ਭਾਲ ਕਰ ਰਹੀ ਹੈ, ਉੱਥੇ ਹੀ ਇਸ ਗੱਲ ਦਾ ਪਤਾ ਲਾਇਆ ਜਾ ਰਿਹਾ ਹੈ ਕਿ ਗਊ ਵੰਸ਼ ਨੂੰ ਕੈਂਟਰ ਵਿਚ ਭਰ ਕੇ ਕਿੱਥੇ ਲਿਜਾਇਆ ਜਾ ਰਿਹਾ ਸੀ।
ਇਸ ਦੌਰਾਨ ਥਾਣਾ ਮੁਖੀ ਟਾਂਡਾ ਇੰਸਪੈਕਟਰ ਗੁਰਿੰਦਰ ਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਪੁਲਸ ਨੇ ਕੈਂਟਰ ਚਾਲਕ ਖ਼ਿਲਾਫ਼ ਹਾਦਸੇ ਲਈ ਜ਼ਿੰਮੇਵਾਰ ਹੋਣ ਅਤੇ ਪ੍ਰੇਵੇਨਸ਼ਨ ਆਫ਼ ਕਰੂਐਲਿਟੀ ਟੂ ਐਨੀਮਲਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਹੈ।
ਇਹ ਵੀ ਪੜ੍ਹੋ- ਤਲਾਕ ਦੀਆਂ ਖ਼ਬਰਾਂ ਵਿਚਾਲੇ ਮੁੜ ਸੁਰਖੀਆਂ 'ਚ ਕੁੱਲ੍ਹੜ ਪਿੱਜ਼ਾ ਕੱਪਲ, ਗੁਰਪ੍ਰੀਤ ਕੌਰ ਦੇ Reaction 'ਤੇ ਹੋ ਰਿਹੈ ਟਰੋਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8