ਬਿਨਾਂ ਲਾਇਸੈਂਸ ਦਵਾਈਆਂ ਵੇਚਣ ਵਾਲੇ ਨੂੰ 3 ਸਾਲ ਦੀ ਕੈਦ ਤੇ 1 ਲੱਖ ਦਾ ਜੁਰਮਾਨਾ
Friday, Dec 20, 2024 - 07:01 PM (IST)
ਹੁਸ਼ਿਆਰਪੁਰ (ਜੈਨ)-ਡਰੱਗਜ਼ ਐਂਡ ਕਾਸਮੈਟਿਕ ਐਕਟ 1940 ਦੇ ਤਹਿਤ ਬਿਨਾਂ ਲਾਇਸੈਂਸ ਦੇ ਦਵਾਈਆਂ ਵੇਚਣ ਵਾਲੇ ਦਵਾਈ ਵਿਕਰੇਤਾ ਨੂੰ ਵਧੀਕ ਸੈਸ਼ਨ ਜੱਜ ਪੀ. ਐੱਸ. ਕਾਲੇਕਾ ਦੀ ਮਾਣਯੋਗ ਅਦਾਲਤ ਨੇ 3 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਬਾਰੇ ਜਾਣਕਾਰੀ ਸਾਂਝਾ ਕਰਦੇ ਹੋਏ ਜ਼ੋਨਲ ਲਾਇਸੈਂਸਿੰਗ ਅਥਾਰਿਟੀ ਬਲਰਾਮ ਲੂਥਰਾ ਨੇ ਦੱਸਿਆ ਕਿ ਦੋਸ਼ੀ ਸੁਮਿਤ ਕਪੂਰ ਹੁਸ਼ਿਆਰਪੁਰ ਵਿਚ ਬਿਨਾਂ ਮੈਡੀਸਿਨ ਲਾਇਸੈਂਸ ਦੇ ਦਵਾਈਆਂ ਵੇਚਦੇ ਹੋਏ ਪਾਇਆ ਗਿਆ ਸੀ ਅਤੇ ਉਹ ਦਵਾਈ ਦੇ ਬਿੱਲ ਨਹੀਂ ਵਿਖਾ ਸਕਿਆ ਸੀ, ਜਿਸ ਕਾਰਨ ਸਾਲ 2015 ਵਿਚ ਡਰੱਗਜ਼ ਐਂਡ ਕਾਸਮੈਟਿਕਸ ਐਕਟ ਦੇ ਤਹਿਤ ਮਹਿਕਮਾਨਾ ਕਾਰਵਾਈ ਕਰਦੇ ਹੋਏ ਉਸ ਦੀਆਂ ਦਵਾਈਆਂ ਜ਼ਬਤ ਕਰ ਲਈਆਂ ਗਈਆਂ ਸਨ। ਹੁਣ ਵਧੀਕ ਸੈਸ਼ਨ ਜੱਜ ਪੀ. ਐੱਸ. ਕਾਲੇਕਾ ਦੀ ਮਾਣਯੋਗ ਅਦਾਲਤ ਨੇ ਉਸ ਨੂੰ ਉਕਤ ਸਜ਼ਾ ਸੁਣਾਈ ਹੈ।
ਇਹ ਵੀ ਪੜ੍ਹੋ- ਬੱਚਿਆਂ ਦੀਆਂ ਲੱਗਣਗੀਆਂ ਮੌਜਾਂ, ਪੰਜਾਬ 'ਚ 3 ਦਿਨ ਸਕੂਲ ਰਹਿਣਗੇ ਬੰਦ
ਬਲਰਾਮ ਲੂਥਰਾ ਨੇ ਦੱਸਿਆ ਕਿ ਜੇ ਕੋਈ ਦਵਾਈ ਵਿਕ੍ਰੇਤਾ ਬਿਨਾਂ ਲਾਇਸੰਸ ਦੇ ਦਵਾਈ ਵੇਚਦਾ ਪਾਇਆ ਗਿਆ ਜਾਂ ਡਰੱਗਜ਼ ਐਂਡ ਕਾਸਮੈਟਿਕਸ ਐਕਟ ਦੀ ਉਲੰਘਣਾ ਕਰਦੇ ਹੋਏ ਪਾਇਆ ਗਿਆ ਜਾਂ ਗ਼ੈਰਕਾਨੂੰਨੀ ਢੰਗ ਨਾਲ ਦਵਾਈਆਂ ਦਾ ਕਾਰੋਬਾਰ ਕਰਦੇ ਹੋਏ ਜਾਂ ਨਸ਼ੇ ਨਾਲ ਸਬੰਧਤ ਦਵਾਈਆਂ ਵੇਚਦੇ ਹੋਏ ਫੜਿਆ ਗਿਆ, ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਦਵਾਈ ਵਿਕਰੇਤਾਵਾਂ ਨੂੰ ਆਪਣੀਆਂ ਦਵਾਈਆਂ ਦੀ ਖ਼ਰੀਦੋ-ਫਰੋਖ਼ਤ ਦਾ ਰਿਕਾਰਡ ਰੱਖਣ ਅਤੇ ਡਰੱਗਜ਼ ਐਂਡ ਕਾਸਮੈਟਿਕ ਐਕਟ ਦੇ ਨਿਯਮਾਂ ਦੀ ਪਾਲਣਾ ਕਰਨ ਦੇ ਹੁਕਮ ਦਿੱਤੇ। ਅਜਿਹਾ ਨਾ ਕਰਨ ਵਾਲਿਆਂ ਖਿਲਾਫ ਉਚਿਤ ਮਹਿਕਮਾਨਾ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ ਦੇ NH 'ਤੇ ਆਸਟ੍ਰੇਲੀਆ ਤੋਂ ਆ ਰਹੇ ਮਾਂ-ਪੁੱਤ ਨਾਲ ਵਾਪਰੀ ਅਣਹੋਣੀ, ਪੁੱਤ ਦੀ ਮੌਤ, ਕਾਰ ਦੇ ਉੱਡੇ ਪਰਖੱਚੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8