ਹੁਸ਼ਿਆਰਪੁਰ: ਝਾੜੀਆਂ ਕੋਲੋਂ ਮਿਲੀ ਬਜ਼ੁਰਗ ਔਰਤ ਦੀ ਲਾਸ਼, ਫੈਲੀ ਸਨਸਨੀ

Friday, Nov 01, 2019 - 10:30 AM (IST)

ਹੁਸ਼ਿਆਰਪੁਰ: ਝਾੜੀਆਂ ਕੋਲੋਂ ਮਿਲੀ ਬਜ਼ੁਰਗ ਔਰਤ ਦੀ ਲਾਸ਼, ਫੈਲੀ ਸਨਸਨੀ

ਹੁਸ਼ਿਆਰਪੁਰ (ਮਿਸ਼ਰਾ)—ਹੁਸ਼ਿਆਰਪੁਰ-ਫਗਵਾੜਾ ਮਾਰਗ 'ਤੇ ਮਹਾਵੀਰ ਦੇ ਸਾਹਮਣੇ ਫੋਕਲ ਪੁਆਇੰਟ ਮੋੜ 'ਤੇ ਇਕ ਅਣਜਾਣ ਮਹਿਲਾ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ 'ਤੇ ਪਹੁੰਚੇ ਏ.ਐੱਸ.ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਹੇਤੂ ਸਿਵਿਲ ਹਸਪਤਾਲ ਲਿਆਇਆ ਗਿਆ ਹੈ ਅਤੇ ਇਸ ਦੀ ਪਛਾਣ ਹੋਣ ਦੇ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

PunjabKesariਇਸ ਦੌਰਾਨ ਮੌਕੇ 'ਤੇ ਮੌਜੂਦ ਰਾਸ਼ਟਰੀ ਕ੍ਰਿਕੇਟ ਖਿਡਾਰੀ ਕੁਲਦੀਪ ਧਾਮੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ ਕਿ ਕਿਸੇ ਮਹਿਲਾ ਦੀ ਲਾਸ਼ ਇੱਥੇ ਪਈ ਹੈ ਅਤੇ ਉਨ੍ਹਾਂ ਨੇ ਇੱਥੇ ਆ ਕੇ ਮਹਿਲਾ ਦੀ ਪਛਾਣ ਸਬੰਧੀ ਨੇੜੇ-ਤੇੜੇ ਦੇ ਲੋਕਾਂ ਨੂੰ ਪੁੱਛਿਆ ਪਰ ਅਜੇ ਤੱਕ ਇਸ ਦੀ ਕੋਈ ਜਾਣਕਾਰੀ ਨਹੀਂ ਮਿਲੀ। ਉਨ੍ਹਾਂ ਨੇ ਦੱਸਿਆ ਕਿ ਸੁੰਦਰ ਨਗਰ, ਰਾਮਨਗਰ ਚੌਕ ਦੇ ਨੇੜੇ ਬਣੀ ਝੁੱਗੀਆਂ 'ਚ ਵੀ ਪਤਾ ਕੀਤਾ ਜਾ ਰਿਹਾ ਹੈ ਤਾਂ ਕਿ ਇਸ ਦੇ ਰਿਸ਼ਤੇਦਾਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਜਾ ਸਕੇ।


author

Shyna

Content Editor

Related News