ਹੁਸ਼ਿਆਰਪੁਰ: ਨਸ਼ੇ ''ਚ ਚੂਰ ਕਾਂਗਰਸੀ ਕੌਂਸਲਰ ਦੇ ਪੁੱਤਰ ਨੇ ਨੌਜਵਾਨ ''ਤੇ ਚਲਾਈਆਂ ਗੋਲ਼ੀਆਂ
Thursday, Jul 08, 2021 - 01:37 PM (IST)
ਹੁਸ਼ਿਆਰਪੁਰ (ਅਮਰੀਕ)- ਹੁਸ਼ਿਆਰਪੁਰ ਦੇ ਮੁਹੱਲਾ ਨਿਊ ਫਤਿਹਗੜ੍ਹ ਵਾਰਡ ਨੰਬਰ 15 ਵਿਚ ਗੋਲ਼ੀਆਂ ਚੱਲਣ ਦੀ ਵਾਰਦਾਤ ਸਾਹਮਣੇ ਆਈ ਹੈ। ਇਸ ਦੌਰਾਨ ਇਕ ਨੌਜਵਾਨ ਦੇ ਜ਼ਖ਼ਮੀ ਹੋ ਗਿਆ ਹੋਣ ਦੀ ਖ਼ਬਰ ਵੀ ਮਿਲੀ ਹੈ। ਬੇਖ਼ੌਫ਼ ਪੁਲਸ ਦੀ ਮੌਜੂਦਗੀ ਵਿੱਚ ਗੋਲ਼ੀਆਂ ਚਲਾ ਕੇ ਘੁੰਮਣ ਵਾਲਾ ਸ਼ਖਸ ਕੋਈ ਹੋਰ ਨਹੀਂ ਸੱਤਾ ਦੇ ਨਸ਼ੇ ਵਿਚ ਚੂਰ ਵਾਰਡ ਨੰਬਰ 15 ਦਾ ਕਾਂਗਰਸੀ ਕੌਂਸਲਰ ਦਾ ਪੁੱਤਰ ਨਵੀਨ ਕੁਮਾਰ ਹੈ।
ਮੋਦੀ ਕੈਬਨਿਟ ਵਿਸਥਾਰ ਦੇ ਤਿੰਨ ਨਿਸ਼ਾਨੇ: ਸੂਬਿਆਂ ਦੀਆਂ ਚੋਣਾਂ ਸਮੇਤ ਇਨ੍ਹਾਂ ਮਸਲਿਆਂ 'ਤੇ ਰਹੇਗਾ ਫੋਕਸ
ਜ਼ਖ਼ਮੀ ਨੌਜਵਾਨ ਮਨਪ੍ਰੀਤ ਉਰਫ਼ ਮਮੂ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਧਾਰਮਿਕ ਥਾਂ ਤੋਂ ਮੱਥਾ ਟੇਕ ਕੇ ਆਇਆ ਸੀ ਅਤੇ ਦੋਸਤ ਦੀ ਗੱਡੀ ਵਾਪਸ ਕਰਨ ਗਿਆ ਸੀ। ਇਸ ਦੌਰਾਨ ਪੈਦਲ ਵਾਪਸ ਆਉਂਦੇ ਸਮੇਂ ਮਨਪ੍ਰੀਤ ਨੂੰ ਮੁਹੱਲੇ ਦੇ ਕੌਂਸਲਰ ਚੰਦਰਾਵਤੀ ਦੇਵੀ ਅਤੇ ਉਸ ਦਾ ਪੁੱਤਰ ਨਵੀਨ ਕੁਮਾਰ ਮਿਲ ਗਏ।
ਇਹ ਵੀ ਪੜ੍ਹੋ: ਕਪੂਰਥਲਾ ਪੁਲਸ ਵੱਲੋਂ ਜਾਅਲੀ ਕਰੰਸੀ ਦਾ ਧੰਦਾ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 6 ਗ੍ਰਿਫ਼ਤਾਰ
ਬੀਤੀਆਂ ਚੋਣਾਂ ਦੀ ਮਨਪ੍ਰੀਤ ਤੋਂ ਨਾਰਾਜ਼ਗੀ ਰੱਖਦੇ ਸਨ। ਆਪਸ ਵਿਚ ਹੋਈ ਤਕਰਾਰ ਵਿਚ ਸੱਤਾ ਦੇ ਨਸ਼ੇ ਵਿਚ ਚੂਰ ਕੌਂਸਲਰ ਸਾਹਿਬ ਦੇ ਪੁੱਤਰ ਨੇ ਆਪਣੀ ਰਿਵਾਲਵਰ ਤੋਂ ਦੋ ਗੋਲੀਆਂ ਮਨਪ੍ਰੀਤ ਦੇ ਮਾਰ ਦਿਤੀਆਂ। ਇੰਨਾ ਹੀ ਨਹੀਂ ਗੋਲ਼ੀਆਂ ਮਾਰਨ ਤੋਂ ਬਾਅਦ ਕੌਂਸਲਰ ਅਤੇ ਉਨ੍ਹਾਂ ਦਾ ਪੁੱਤਰ ਅਤੇ ਹੋਰ ਸਾਥੀ ਜ਼ਖ਼ਮੀ ਮਨਪ੍ਰੀਤ ਨੂੰ ਗਲੀ ਵਿਚ ਪੈਦਲ ਲੈ ਕੇ ਜਾਂਦੇ ਸੀ. ਸੀ. ਟੀ. ਵੀ. ਵਿਚ ਵੀ ਵਿਖਾਈ ਦਿੱਤੇ। ਪੁਲਸ ਤੋਂ ਬੇਖ਼ੌਖ਼ ਕੌਂਸਲਰ ਸਾਹਿਬ ਦੇ ਪੁੱਤਰ ਦੇ ਇਕ ਹੱਥ ਵਿਚ ਰਿਵਾਲਵਰ ਅਤੇ ਦੂਜੇ ਹੱਥ ਨਾਲ ਜ਼ਖ਼ਮੀ ਨੌਜਵਾਨ ਨੂੰ ਫੜਿਆ ਅਤੇ ਨਾਲ ਹੀ ਕੌਂਸਲਰ ਚੰਦਰਾਵਤੀ ਸਾਫ਼ ਦਿੱਸ ਰਿਹਾ ਹੈ।
ਸਾਰੀਆਂ ਹੱਦਾਂ ਉਸ ਸਮੇਂ ਪਾਰ ਹੋਈਆਂ ਜਦੋਂ ਨੌਜਵਾਨ ਵੱਲੋਂ ਆਪਣੇ ਆਪ ਨੂੰ ਛੁਡਾਉਣ ਦੀ ਕੋਸ਼ਿਸ਼ ਕਰਦੇ ਸਮੇਂ ਪੁਲਸ ਮੌਕੇ 'ਤੇ ਪਹੁੰਚ ਗਈ, ਜਿਸ ਵਿਚ ਚੌਂਕੀ ਇੰਚਾਰਜ ਸੁਖਦੇਵ ਸਿੰਘ ਬਾਬਾ ਮੁੱਖ ਸਨ ਪਰ ਕੌਂਸਲਰ ਅਤੇ ਉਸ ਦੇ ਪੁੱਤਰ ਨਵੀਨ ਕੁਮਾਰ ਨੇ ਉਨ੍ਹਾਂ ਦੇ ਆਉਣ 'ਤੇ ਨਾ ਆਪਣੀ ਰਿਵਾਲਵਰ ਲੁਕਾਈ ਅਤੇ ਨਾ ਹੀ ਪੁਲਸ ਵੱਲੋਂ ਕੌਂਸਲਰ ਜਾਂ ਉਨ੍ਹਾਂ ਦੇ ਪੁੱਤਰ ਨੂੰ ਮੌਕੇ 'ਤੇ ਗ੍ਰਿਫ਼ਤਾਰ ਕੀਤਾ ਗਿਆ। ਹੋਲੀ-ਹੋਲੀ ਲੋਕ ਇਕੱਠੇ ਹੋਏ ਤਾਂ ਜ਼ਖ਼ਮੀ ਨੌਜਵਾਨ ਨੂੰ ਸਰਕਾਰੀ ਹਸਪਤਾਲ ਲਿਆਂਦਾ ਗਿਆ। ਖ਼ਬਰ ਲਿਖੇ ਜਾਣ ਤੱਕ ਜ਼ਖ਼ਮੀ ਨੌਜਵਾਨ ਦੀ ਹਾਲਤ ਨੂੰ ਵੇਖਦੇ ਹੋਏ ਨਿਜੀ ਹਸਪਤਾਲ ਰੈਫਰ ਕਰ ਦਿਤਾ ਗਿਆ ਸੀ ਅਤੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਸੀ।
ਇਹ ਵੀ ਪੜ੍ਹੋ: ਫਿਲੌਰ: ਪਲਾਂ 'ਚ ਉੱਜੜਿਆ ਹੱਸਦਾ-ਵੱਸਦਾ ਘਰ, ਭਿਆਨਕ ਹਾਦਸੇ 'ਚ ਨਵੇਂ ਵਿਆਹੇ ਜੋੜੇ ਦੀ ਦਰਦਨਾਕ ਮੌਤ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।