ਭਿਆਨਕ ਹਾਦਸੇ ਨੇ ਦੋ ਘਰਾਂ ''ਚ ਵਿਛਾਏ ਸੱਥਰ, ਗੁਰਦੁਆਰਾ ਟਾਹਲਾ ਸਾਹਿਬ ਮੱਥਾ ਟੇਕਣ ਜਾ ਰਹੀਆਂ ਦੋ ਔਰਤਾਂ ਦੀ ਮੌਤ
Sunday, Sep 03, 2023 - 06:43 PM (IST)
ਤਰਨਤਾਰਨ (ਵਿਜੇ)- ਤਰਨਤਾਰਨ ਤੋਂ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਿਥੇ ਟਰੱਕ ਤੇ ਗੱਡੀ ਦੀ ਆਪਸੀ ਭਿਆਨਕ ਟੱਕਰ 'ਚ ਦੋ ਔਰਤਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਦੋਵੇਂ ਔਰਤਾਂ ਪਿੰਡ ਲਹੁਜਾ ਤੋਂ ਗੁਰਦੁਆਰਾ ਟਾਹਲਾ ਸਾਹਿਬ ਮੱਥਾ ਟੇਕਣ ਜਾ ਰਹੀਆਂ ਸੀ। ਜਿਥੇ ਟਰੱਕ ਤੇ ਗੱਡੀ ਦੀ ਭਿਆਨਕ ਟੱਕਰ ਹੋ ਗਈ ਅਤੇ ਦੋਵਾਂ ਔਰਤਾਂ ਦੀ ਮੌਕੇ 'ਤੇ ਮੌਤ ਹੋ ਗਈ।
ਇਹ ਵੀ ਪੜ੍ਹੋ- ਗਰਮੀ ਤੇ ਬਰਸਾਤ ਦੇ ਮੌਸਮ ’ਚ ਪਸ਼ੂਆਂ ਲਈ ਬੇਹੱਦ ਨੁਕਸਾਨਦੇਹ ਹੁੰਦੇ ਹਨ ‘ਪਰਜੀਵੀ’, ਇਸ ਤਰ੍ਹਾਂ ਕਰੋ ਬਚਾਅ
ਮ੍ਰਿਤਕ ਔਰਤਾਂ 'ਚੋਂ ਇਕ ਦੀ ਪਛਾਣ ਮਨਪ੍ਰੀਤ ਕੌਰ 29 ਸਾਲਾ ਪਤਨੀ ਦਿਲਜੀਤ ਸਿੰਘ ਫੌਜੀ ਵਜੋਂ ਹੋਈ ਹੈ, ਮਨਪ੍ਰੀਤ ਕੌਰ ਦਾ 10 ਸਾਲਾਂ ਦਾ ਇਕ ਬੱਚਾ ਵੀ ਹੈ। ਦੂਜੀ ਮ੍ਰਿਤਕ ਔਰਤ ਦੀ ਪਛਾਣ ਅਮਨਜੀਤ ਕੌਰ 35 ਸਾਲਾ ਪਤਨੀ ਪਰਮਜੀਤ ਸਿੰਘ ਵਜੋਂ ਹੈ, ਅਮਨਜੀਤ ਕੌਰ 2 ਬੱਚਿਆਂ ਦੀ ਸੀ।
ਇਹ ਵੀ ਪੜ੍ਹੋ- ਕੁੜੀ ਦੀ ਫਾਹੇ ਨਾਲ ਲਟਕਦੀ ਮਿਲੀ ਲਾਸ਼, ਪਿਓ ਨੇ ਕਿਹਾ ਮੇਰੀ ਪਤਨੀ ਨੇ ਭਾਬੀਆਂ ਨਾਲ ਮਿਲ ਕੀਤਾ ਕਤਲ
ਇਸ ਦੌਰਾਨ ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰ ਦੋਵਾਂ ਦੀਆਂ ਲਾਸ਼ਾ ਕਬਜ਼ੇ 'ਚ ਲੈ ਕੇ ਪੋਸਟਮਾਟਮ ਲਈ ਤਰਨ ਤਾਰਨ ਭੇਜ ਦਿੱਤਾ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8