ਸ਼ਰਮਨਾਕ! ਇੰਸਟਾਗ੍ਰਾਮ ਦੀ ਦੋਸਤੀ ਦਾ ਖ਼ੌਫ਼ਨਾਕ ਅੰਜਾਮ, ਧੀ ਨੂੰ ਪੇਟ ਦਰਦ ਦੀ ਸ਼ਿਕਾਇਤ ਮਗਰੋਂ ਡਾਕਟਰ ਕੋਲ ਪੁੱਜੀ ਮਾਂ ਤੇ ਫਿਰ...

Thursday, Sep 18, 2025 - 12:38 PM (IST)

ਸ਼ਰਮਨਾਕ! ਇੰਸਟਾਗ੍ਰਾਮ ਦੀ ਦੋਸਤੀ ਦਾ ਖ਼ੌਫ਼ਨਾਕ ਅੰਜਾਮ, ਧੀ ਨੂੰ ਪੇਟ ਦਰਦ ਦੀ ਸ਼ਿਕਾਇਤ ਮਗਰੋਂ ਡਾਕਟਰ ਕੋਲ ਪੁੱਜੀ ਮਾਂ ਤੇ ਫਿਰ...

ਜਲੰਧਰ (ਵਰੁਣ)- ਪੰਜਾਬ ਵਿਚ ਸ਼ਰਮਾਨ ਘਟਨਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਜਲੰਧਰ ਵਿਥੇ  ਇੰਸਟਾਗ੍ਰਾਮ ’ਤੇ ਇਕ ਲੜਕੀ ਨੇ ਆਪਣੀ ਨਾਬਾਲਗ ਸਹੇਲੀ ਦੀ ਆਪਣੇ ਵਿਆਹੇ ਦੋਸਤ ਨਾਲ ਦੋਸਤੀ ਕਰਵਾ ਦਿੱਤੀ । ਇਸ ਦੌਰਾਨ ਮੁਲਜ਼ਮਾਂ ਨੇ ਨਾਬਾਲਗ ਨੂੰ ਨਸ਼ੇ ਵਾਲਾ ਪਦਾਰਥ ਖੁਆ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਜਿਵੇਂ ਹੀ ਮਾਮਲਾ ਪੁਲਸ ਕੋਲ ਪਹੁੰਚਿਆ, ਉਨ੍ਹਾਂ ਨੇ ਉਕਤ ਲੜਕੀ ਅਤੇ ਉਸ ਨਾਲ ਜਬਰ-ਜ਼ਿਨਾਹ ਕਰਨ ਵਾਲੇ ਵਿਆਹੇ ਵਿਅਕਤੀ ਵਿਰੁੱਧ ਥਾਣਾ 7 ਵਿਚ ਕੇਸ ਦਰਜ ਕਰ ਦਿੱਤਾ ਹੈ। ਦੋਵਾਂ ਵਿਚੋਂ ਕਿਸੇ ਨੂੰ ਵੀ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਸਤਲੁਜ ਨੂੰ ਰੋਕਣ ਲਈ ਲਗਾਈਆਂ ਰੋਕਾਂ ਰੁੜੀਆਂ ! ਧੁੱਸੀ ਬੰਨ੍ਹ ਖ਼ਤਰੇ 'ਚ, ਘਰ ਖਾਲ੍ਹੀ ਕਰਨ ਲੱਗੇ ਲੋਕ

ਜਾਣਕਾਰੀ ਅਨੁਸਾਰ ਇਕ ਪਿੰਡ ਦੀ ਰਹਿਣ ਵਾਲੀ ਨਾਬਾਲਗ ਕੁੜੀ ਨੇ ਦੋਸ਼ ਲਗਾਇਆ ਹੈ ਕਿ ਉਹ ਹਰਮਨ ਨਾਂ ਦੀ ਇਕ ਕੁੜੀ ਦੇ ਸੰਪਰਕ ਵਿਚ ਸੀ, ਜੋ ਇੰਸਟਾਗ੍ਰਾਮ ’ਤੇ ਇਕ ਪੇਜ ਚਲਾਉਂਦੀ ਹੈ। ਇਸ ਦੌਰਾਨ ਉਸ ਨੇ ਉਸ ਨੂੰ ਆਪਣੇ ਵਿਆਹੇ ਹੋਏ ਕਰੀਬੀ ਦੋਸਤ ਅਤੇ ਰਿਸ਼ਤੇਦਾਰ ਕਰਨ ਨਾਲ ਮਿਲਾਇਆ। ਹੌਲੀ-ਹੌਲੀ ਕਰਨ ਨੇ ਨਾਬਾਲਗ ਕੁੜੀ ਨੂੰ ਆਪਣੇ ਪਿਆਰ ਦੇ ਜਾਲ ਵਿਚ ਫਸਾਇਆ ਅਤੇ ਵਿਆਹ ਦੇ ਬਹਾਨੇ ਉਸ ਨਾਲ ਸਰੀਰਕ ਸਬੰਧ ਬਣਾਉਣੇ ਸ਼ੁਰੂ ਕਰ ਦਿੱਤੇ। ਦੋਸ਼ ਹੈ ਕਿ ਕਰਨ ਨੇ ਨਾਬਾਲਗ ਕੁੜੀ ਨੂੰ ਨਸ਼ੀਲਾ ਪਦਾਰਥ ਖੁਆਇਆ ਅਤੇ ਉਸ ਨੂੰ ਸਰੀਰਕ ਸੰਬੰਧ ਬਣਾਉਣ ਲਈ ਮਜਬੂਰ ਕੀਤਾ, ਜਿਸ ਦੇ ਨਤੀਜੇ ਵਜੋਂ ਉਹ ਗਰਭਵਤੀ ਹੋ ਗਈ। ਜਦੋਂ ਨਾਬਾਲਗਾ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਗਰਭਵਤੀ ਵੇਖ ਕੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਲੜਕੀ ਨੇ ਉਨ੍ਹਾਂ ਨੂੰ ਸਾਰੀ ਸੱਚਾਈ ਦੱਸੀ।

ਇਹ ਵੀ ਪੜ੍ਹੋ: ਪੰਜਾਬ 'ਚ ਲਗਾਤਾਰ 3 ਦਿਨ ਪਵੇਗਾ ਮੀਂਹ! ਪੜ੍ਹੋ Weather ਦੀ ਤਾਜ਼ਾ ਅਪਡੇਟ, ਇਹ ਜ਼ਿਲ੍ਹੇ ਹੋਣਗੇ ਪ੍ਰਭਾਵਿਤ

40 ਸਾਲਾਂ ਮਹਿਲਾ ਨੇ ਕਿਹਾ ਕਿ ਉਸ ਦੀ ਬੇਟੀ 16 ਸਾਲ ਦੀ ਹੈ ਅਤੇ ਨੌਵੀਂ ਜਮਾਤ ਵਿਚ ਪੜ੍ਹਦੀ ਹੈ। ਸੋਸ਼ਲ ਮੀਡੀਆ ਜ਼ਰੀਏ ਉਸ ਦੀ ਬੇਟੀ ਦੀ ਦੋਸਤੀ ਹਰਮਨ ਨਾਲ ਹੋਈ ਸੀ। ਦੋਵੇਂ ਚੰਗੀਆਂ ਦੋਸਤ ਬਣ ਗਈਆਂ ਸਨ ਅਤੇ ਆਪਣਾ-ਆਪਣਾ ਮੋਬਾਇਲ ਨੰਬਰ ਇਕ ਦੂਜੇ ਨੂੰ ਸ਼ੇਅਰ ਕੀਤਾ ਹੋਇਆ ਸੀ। ਇਸ ਦੌਰਾਨ ਹਰਮਨ ਨੇ ਇਸ ਦੀ ਬੇਟੀ ਦਾ ਨੰਬਰ ਕਰਨ ਨੂੰ ਦੇ ਦਿੱਤਾ। ਉਸ ਨੇ ਉਸ ਦੀ ਬੇਟੀ ਨੂੰ ਫੋਨ ਕਰਨਾ ਸ਼ੁਰੂ ਕਰ ਦਿੱਤਾ। ਝਾਂਸੇ ਵਿਚ ਲੈ ਕੇ ਬੇਟੀ ਨੂੰ 24 ਮਈ ਨੂੰ ਬੱਸ ਸਟੈਂਡ ਨੇੜੇ ਇਕ ਮਾਲ ਵਿਚ ਬੁਲਾਇਆ। ਉਥੇ ਬੇਟੀ ਨੂੰ ਕਰਨ ਅਤੇ ਹਰਮਨ ਮਿਲੇ ਸਨ। ਮਾਲ ਵਿਚ ਉਸ ਦੀ ਬੇਟੀ ਨੂੰ ਖਾਣ-ਪੀਣ ਲਈ ਕੁਝ ਦਿੱਤਾ ਤਾਂ ਉਸ ਦੇ ਬਾਅਦ ਉਸ ਨੂੰ ਨਹੀਂ ਪਤਾ ਕਿ ਉਸ ਦੇ ਨਾਲ ਕੀ ਹੋਇਆ। ਬੇਟੀ ਕੁਝ ਦਿਨਾਂ ਤੋਂ ਠੀਕ ਨਹੀਂ ਸੀ, ਇਸ ਲਈ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਪਤਾ ਲੱਗਾ ਕਿ ਉਸ ਦੀ ਬੇਟੀ ਗਰਭਵਤੀ ਹੈ। ਮਾਂ ਨੇ ਕਿਹਾ ਕਿ ਬੇਟੀ ਨਾਲ ਜਬਰ-ਜ਼ਿਨਾਹ ਕਰਨ ਵਾਲਾ ਵਿਆਹੁਤਾ ਹੈ ਅਤੇ ਸਾਜਿਸ਼ ਦੇ ਤਹਿਤ ਉਸ ਦੀ ਬੇਟੀ ਨੂੰ ਦੋਸਤੀ ਦੇ ਜਾਲ ਵਿਚ ਫਸਾ ਕੇ ਹਰਮਨ ਨੇ ਜਬਰ-ਜ਼ਿਨਾਹ ਕਰਵਾਇਆ ਹੈ। ਪੀੜਤ ਪਰਿਵਾਰ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਜਾਂਚ ਕਰਨ ਤੋਂ ਬਾਅਦ ਥਾਣਾ-7 ਦੀ ਪੁਲਸ ਨੇ ਹਰਮਨ ਅਤੇ ਕਰਨ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ।

ਇਹ ਵੀ ਪੜ੍ਹੋ: ਹੁਣ ਹੁਸ਼ਿਆਰਪੁਰ ਦੇ ਇਸ ਪਿੰਡ ਨੇ ਪ੍ਰਵਾਸੀਆਂ ਖ਼ਿਲਾਫ਼ ਚੁੱਕਿਆ ਵੱਡਾ ਕਦਮ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News