ਸਾਥੀ ਦੀ ਜ਼ਮਾਨਤ ਤੇ ਖ਼ੁਦ ਦੀ ਜੱਜਮੈਂਟ ਪੈਂਡਿੰਗ ਸੁਣ ਕੇ ਜਲੰਧਰ ਕੋਰਟ ਕੰਪਲੈਕਸ ’ਚੋਂ ਭੱਜਿਆ ਮੁਲਜ਼ਮ
Wednesday, Sep 17, 2025 - 11:24 AM (IST)

ਜਲੰਧਰ (ਵਰੁਣ)–ਨਸ਼ੇ ਦੇ ਕੇਸ ਵਿਚ ਗ੍ਰਿਫ਼ਤਾਰ ਕੀਤੇ 2 ਮੁਲਜ਼ਮਾਂ ਨੂੰ ਜਲੰਧਰ ਕੋਰਟ ਵਿਚ ਪੇਸ਼ ਕਰਨ ਲਈ ਲਿਆਈ ਥਾਣਾ ਕਰਤਾਰਪੁਰ ਦੀ ਪੁਲਸ ਤੋਂ ਹੱਥ ਛੁਡਵਾ ਕੇ ਇਕ ਮੁਲਜ਼ਮ ਫ਼ਰਾਰ ਹੋ ਗਿਆ। ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਪੁਲਸ ਟੀਮ ਦੀ ਲਾਪਰਵਾਹੀ ਨੂੰ ਲੈ ਕੇ ਵੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਥਾਣਾ ਕਰਤਾਰਪੁਰ ਤੋਂ ਏ. ਐੱਸ. ਆਈ. ਲਖਵਿੰਦਰ ਸਿੰਘ ਨਸ਼ੇ ਦੇ ਕੇਸ ਵਿਚ ਗ੍ਰਿਫ਼ਤਾਰ ਰਮਿਤ ਮਿੱਤਰਾ ਪੁੱਤਰ ਪ੍ਰਮੋਦ ਕੁਮਾਰ ਨਿਵਾਸੀ ਲੰਮਾ ਪਿੰਡ ਜਲੰਧਰ ਅਤੇ ਕੁਸ਼ਲ ਉਰਫ਼ ਬਾਵਾ ਪੁੱਤਰ ਵਿਨੋਦ ਕੁਮਾਰ ਨਿਵਾਸੀ ਅਰਜੁਨ ਨੂੰ ਪੇਸ਼ ਕਰਨ ਲਈ ਜਲੰਧਰ ਕੋਰਟ ਵਿਚ ਲਿਆਏ ਸਨ। ਇਸ ਦੌਰਾਨ ਮਾਣਯੋਗ ਅਦਾਲਤ ਨੇ ਨਿੱਜੀ ਬਾਂਡ ’ਤੇ ਕੁਸ਼ਲ ਨੂੰ ਜ਼ਮਾਨਤ ਦੇ ਦਿੱਤੀ, ਜਦਕਿ ਰਮਿਤ ਦਾ ਡਿਸੀਜ਼ਨ ਪੈਂਡਿੰਗ ਰੱਖ ਲਿਆ।
ਇਹ ਵੀ ਪੜ੍ਹੋ: ਸਾਬਕਾ MP ਮਹਿੰਦਰ ਸਿੰਘ ਕੇਪੀ ਦੇ ਪੁੱਤਰ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ, ਇਸ ਐਂਟਰਪ੍ਰਾਈਜ਼ਿਜ਼ ਦੇ ਮਾਲਕ ਨੇ...
ਇਸ ਦੌਰਾਨ ਜਦੋਂ ਰਮਿਤ ਨੂੰ ਲੈ ਕੇ ਕਾਂਸਟੇਬਲ ਸੰਦੀਪ ਕੌਰ ਬਾਹਰ ਆ ਰਹੀ ਸੀ ਕਿ ਮੁਲਜ਼ਮ ਹੱਥ ਛੁਡਵਾ ਕੇ ਭੱਜ ਗਿਆ। ਤੁਰੰਤ ਪੁਲਸ ਨੇ ਮੁਲਜ਼ਮ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਭੱਜਣ ਵਿਚ ਕਾਮਯਾਬ ਹੋ ਗਿਆ। ਉਥੇ ਹੀ ਸੰਦੀਪ ਕੌਰ ਦੀ ਲਾਪਰਵਾਹੀ ਵੀ ਜਾਂਚ ਦੇ ਘੇਰੇ ਵਿਚ ਹੈ। ਏ. ਐੱਸ. ਆਈ. ਲਖਵਿੰਦਰ ਸਿੰਘ ਦੇ ਬਿਆਨਾਂ ’ਤੇ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਮੁਲਜ਼ਮ ਰਮਿਤ ਮਿੱਤਰਾ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 16,17 ਤੇ 18 ਤਾਰੀਖ਼ਾਂ ਲਈ ਮੌਸਮ ਦੀ ਵੱਡੀ ਭਵਿੱਖਬਾਣੀ! ਸਾਵਧਾਨ ਰਹਿਣ ਇਨ੍ਹਾਂ ਜ਼ਿਲ੍ਹਿਆਂ ਦੇ ਲੋਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e