ਹਨੀਪ੍ਰੀਤ ਨੂੰ ਲੈ ਕੇ ਰਾਮ ਰਹੀਮ ਤੋਂ ਹੋ ਸਕਦੀ ਹੈ ਪੁੱਛਗਿੱਛ : ਡੀ.ਜੀ.ਪੀ. ਸੰਧੂ

09/23/2017 12:09:10 PM

ਫਤੇਹਾਬਾਦ — ਫਤੇਹਾਬਾਦ ਦੀ ਪੁਲਸ ਲਾਈਨ 'ਚ ਡੀ.ਜੀ.ਪੀ. ਬੀ.ਐਸ. ਸੰਧੂ ਨੇ ਇਕ ਪ੍ਰੈਸ ਕਾਨਫਰੰਸ 'ਚ ਕਿਹਾ ਹੈ ਕਿ ਹਨੀਪ੍ਰੀਤ ਨੂੰ ਫੜਣ ਲਈ ਹਰਿਆਣਾ ਪੁਲਸ ਵਲੋਂ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਮਾਂ ਆਉਣ 'ਤੇ ਰਾਮ ਰਹੀਮ ਤੋਂ ਵੀ ਹਨੀਪ੍ਰੀਤ ਬਾਰੇ ਪੁੱਛਗਿੱਛ ਕੀਤੀ ਜਾ ਸਕਦੀ ਹੈ। ਜਲਦੀ ਹੀ ਹਨੀਪ੍ਰੀਤ 'ਤੇ ਵੱਡੇ ਇਨਾਮ ਦੀ ਵੀ ਘੋਸ਼ਣਾ ਕੀਤੀ ਜਾ ਸਕਦੀ ਹੈ। ਡੀ.ਜੀ.ਪੀ. ਨੇ ਫਰਾਰ ਹਨੀਪ੍ਰੀਤ ਨੂੰ ਪੁਲਸ ਸਾਹਮਣੇ ਪੇਸ਼ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੇਸ਼ ਨਾ ਹੋਣ ਦੀ ਸੂਰਤ 'ਚ ਡੇਰੇ 'ਚੋਂ ਫਰਾਰ ਵਿਅਕਤੀਆਂ ਦੀ ਜਾਇਦਾਦ ਨੂੰ ਵੀ ਅਟੈਚ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਵੀ ਡੀ.ਜੀ.ਪੀ. ਸੰਧੂ ਨੇ ਕਿਹਾ ਸੀ ਕਿ ਜੇਕਰ ਹਨੀਪ੍ਰੀਤ ਬੇਕਸੂਰ ਹੈ ਤਾਂ ਉਸਨੂੰ ਪੁਲਸ ਤੋਂ ਲੁਕਣ ਦੀ ਜ਼ਰੂਰਤ ਨਹੀਂ ਹੈ। ਉਹ ਪੁਲਸ ਦੀ ਜਾਂਚ 'ਚ ਸ਼ਾਮਲ ਹੋ ਕੇ ਸਹਿਯੋਗ ਕਰ ਸਕਦੀ ਹੈ।


Related News