ਜੇਕਰ CM ਚੰਨੀ ਹੱਲਾਸ਼ੇਰੀ ਨਾ ਦਿੰਦੇ ਤਾਂ ਹਨੀ ਕੋਲ ਇੰਨੀ ਮਨੀ ਨਾ ਹੁੰਦੀ : ਰਾਘਵ ਚੱਢਾ

Tuesday, Feb 08, 2022 - 03:19 PM (IST)

ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਅੱਜ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਕਰਦਿਆਂ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਗ੍ਰਿਫ਼ਤਾਰ ਭਾਣਜੇ ਭੁਪਿੰਦਰ ਸਿੰਘ ਉਰਫ ਹਨੀ ਵੱਲੋਂ ਕਬੂਲ ਕਰਨ 'ਤੇ ਕਿ ਸਰਹੱਦੀ ਸੂਬੇ ਵਿਚ ਰੇਤ ਮਾਈਨਿੰਗ ਨਾਲ ਜੁੜੀਆਂ ਕਾਰਵਾਈਆਂ ਅਤੇ ਅਧਿਕਾਰੀਆਂ ਦੀਆਂ ਨਿਯੁਕਤੀਆਂ ਤੇ ਤਬਾਦਲਿਆਂ 'ਚ ਮਦਦ ਕਰਨ ਦੇ ਬਦਲੇ ਉਸ ਨੂੰ 10 ਕਰੋੜ ਰੁਪਏ ਨਕਦ ਪ੍ਰਾਪਤ ਹੋਏ ਸਨ, 'ਤੇ ਕਿਹਾ ਕਿ ਹਨੀ, ਮਨੀ ਤੇ ਚੰਨੀ ਦੀ ਲਵ ਸਟੋਰੀ 'ਚ ਇਕ ਹੋਰ ਚੈਪਟਰ ਜੁੜ ਗਿਆ ਹੈ। ਜਦੋਂ ਭੁਪਿੰਦਰ ਸਿੰਘ ਹਨੀ, ਜੋ ਚੰਨੀ ਦੇ ਰਿਸ਼ਤੇਦਾਰ ਹਨ, ਕੋਲੋਂ ਮਨੀ ਮਿਲੀ ਤਾਂ ਉਸ ਨੇ ਕਬੂਲਿਆ ਕਿ ਇਹ 10 ਕਰੋੜ ਰੁਪਏ ਜੋ ਬਰਾਮਦ ਹੋਏ, ਇਹ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਚੰਨੀ ਵੱਲੋਂ ਨਾਜਾਇਜ਼ ਰੇਤ ਮਾਈਨਿੰਗ ਤੇ ਅਧਿਕਾਰੀਆਂ ਦੇ ਟਰਾਂਸਫਰ ਜ਼ਰੀਏ ਕਮਾਏ ਗਏ ਹਨ।

ਇਹ ਵੀ ਪੜ੍ਹੋ : ED ਦਾ ਦਾਅਵਾ, ਚੰਨੀ ਦੇ ਭਾਣਜੇ ਨੇ ਕਬੂਲਿਆ, ਰੇਤ ਮਾਈਨਿੰਗ ਤੇ ਤਬਾਦਲਿਆਂ ਲਈ ਮਿਲੇ 10 ਕਰੋੜ

ਹਨੀ ਨੇ ਕਬੂਲਿਆ ਕਿ ਇਹ ਸਾਰਾ ਪੈਸਾ ਟਰਾਂਸਫਰ ਪੋਸਟਿੰਗ ਤੇ ਨਾਜਾਇਜ਼ ਰੇਤ ਦੀ ਚੋਰੀ ਤੋਂ ਆਇਆ। ਚੰਨੀ ਨੇ ਕਿਹਾ ਸੀ ਕਿ ਮੈਨੂੰ ਮੇਰੇ ਰਿਸ਼ਤੇਦਾਰ ਨਾਲ ਨਾ ਜੋੜਿਆ ਜਾਵੇ। ਉਹ ਅਲੱਗ ਹੈ ਤੇ ਮੈਂ ਅਲੱਗ ਹਾਂ, ਮੇਰਾ ਉਸ ਨਾਲ ਕੀ ਲੈਣਾ-ਦੇਣਾ। ਮੇਰੀ ਗਲਤੀ ਹੈ ਕਿ ਮੈਂ ਆਪਣੇ ਰਿਸ਼ਤੇਦਾਰਾਂ 'ਤੇ ਨਜ਼ਰ ਨਹੀਂ ਰੱਖ ਪਾਇਆ ਪਰ ਅੱਜ ਇਹ ਸਾਫ਼ ਹੋ ਗਿਆ ਕਿ ਹਨੀ ਚੰਨੀ ਦਾ ਏਜੰਟ ਬਣ ਕੇ ਪੈਸੇ ਇਕੱਠੇ ਕਰ ਰਿਹਾ ਸੀ। ਹਨੀ ਤਾਂ ਸਿਰਫ ਕੁਲੈਕਸ਼ਨ ਏਜੰਟ ਸੀ, ਮਾਸਟਰਮਾਈਂਡ ਮੁੱਖ ਮੰਤਰੀ ਚੰਨੀ ਹੈ। ਇਹ ਅੱਜ ਸਾਫ਼ ਹੋ ਗਿਆ। ਜੇਕਰ ਚੰਨੀ ਨੇ ਹਨੀ ਨੂੰ ਹੱਲਾਸ਼ੇਰੀ ਨਾ ਦਿੱਤੀ ਹੁੰਦੀ ਤਾਂ ਹਨੀ ਦੇ ਕੋਲ ਸੀ. ਐੱਮ. ਕਮਾਂਡੋ ਦੀ ਸਕਿਓਰਿਟੀ ਨਾ ਹੁੰਦੀ। ਸਰਕਾਰ ਦੇ ਮੰਤਰੀ ਕੋਲ ਜਿੰਨੀਆਂ ਸਹੂਲਤਾਂ ਹੁੰਦੀਆਂ ਹਨ, ਉਹ ਹਨੀ ਨੂੰ ਨਾ ਮਿਲਦੀਆਂ। ਇਸ ਲਈ ਇਹ ਸਾਫ਼ ਹੈ ਕਿ ਜੋ ਕੁਝ ਹਨੀ ਕਰ ਰਿਹਾ ਸੀ, ਉਹ ਮੁੱਖ ਮੰਤਰੀ ਚੰਨੀ ਕਰਵਾ ਰਹੇ ਸਨ ਤੇ ਹਨੀ ਕੋਲੋਂ ਜੋ ਪੈਸਾ ਮਿਲਿਆ, ਉਹ ਚੰਨੀ ਦਾ ਹੀ ਹੈ। ਇਸ ਲਈ ਪੰਜਾਬ ਦੇ ਲੋਕਾਂ ਸਾਹਮਣੇ ਸੱਚਾਈ ਆਉਣੀ ਚਾਹੀਦੀ ਹੈ।

ਇਹ ਵੀ ਪੜ੍ਹੋ : 'ਹਨੀ' ਦੀ ਗ੍ਰਿਫ਼ਤਾਰੀ 'ਤੇ ਮਜੀਠੀਆ ਦਾ ਵੱਡਾ ਬਿਆਨ,ਕਿਹਾ: ਮਨੀ-ਹਨੀ ਮਗਰੋਂ ਹੁਣ ਚੰਨੀ ਦੀ ਵਾਰੀ

ਚੱਢਾ ਨੇ ਅੱਗੇ ਕਿਹਾ ਕਿ ਅੱਜ ਕਈ ਵੱਡੀਆਂ ਸ਼ਖਸੀਅਤਾਂ 'ਆਪ' 'ਚ ਸ਼ਾਮਲ ਹੋਣ ਜਾ ਰਹੀਆਂ ਹਨ। ਇਸ ਸਬੰਧੀ ਵਿਸਥਾਰ ਨਾਲ ਦੱਸਦਿਆਂ 'ਆਪ' ਦੇ ਸੀਨੀਅਰ ਆਗੂ ਪਰਗਟ ਸਿੰਘ ਨੇ ਕਿਹਾ ਕਿ ਖਰੜ ਤੋਂ ਸ਼੍ਰੀਮਤੀ ਮੋਹਨੀ ਅਗਰਵਾਲ, ਬਠਿੰਡਾ ਤੋਂ ਐਡ. ਗੁਰਇਕਬਾਲ ਸਿੰਘ ਚਹਿਲ, ਜ਼ਿਲ੍ਹਾ ਸਕੱਤਰ ਲਲਿਤ ਕਾਲੀਆ, ਡੀ. ਸੀ. ਸੀ. ਦੇ ਵਪਾਰ ਸੈੱਲ ਦੇ ਜਨਰਲ ਸੈਕਟਰੀ ਮੋਹਿਤ ਮਲਹੋਤਰਾ, ਇੰਟਰਨੈਸ਼ਨਲ ਬਾਕਸਰ ਹਨੀ ਚੌਹਾਨ, ਜਲੰਧਰ ਕਾਂਗਰਸ ਦੇ ਵਾਈਸ ਪ੍ਰੈਜ਼ੀਡੈਂਟ ਗੌਰਵ ਅਰੋੜਾ, ਰਜੇਸ਼ਵਰ ਦਿਆਲ, ਅਗਵਾਲ ਸਭਾ ਦੇ ਪ੍ਰੈਜ਼ੀਡੈਂਟ ਰਵਿੰਦਰ ਬਾਂਸਲ, ਜ਼ਿਲ੍ਹਾ ਯੂਥ ਜਲੰਧਰ ਦੇ ਪ੍ਰੈਜ਼ੀਡੈਂਟ ਅਸ਼ੋਕ,  ਸ਼ਾਬਾਜ਼ ਢਿੱਲੋਂ ਜੋ ਕਿ ਪੰਜਾਬ ਇਨਟੈੱਕ ਦੇ ਸਟੇਟ ਸਪੋਕਸਮੈਨ ਹਨ, ਜਲੰਧਰ ਤੋ ਜਿੰਮੀ ਸ਼ੇਖਰ ਕਾਲੀਆ ਆਦਿ ਅੱਜ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਹਨ।

ਇਹ ਵੀ ਪੜ੍ਹੋ : ਹਥਿਆਰਾਂ ਦੀ ਨੋਕ ’ਤੇ ਪੰਜਾਬ ਐਂਡ ਸਿੰਧ ਬੈਂਕ ’ਚੋਂ 6.50 ਲੱਖ ਦੀ ਲੁੱਟ, ਗਾਰਡ ਨੂੰ ਬੰਧਕ ਬਣਾ ਖੋਹੀ ਰਾਇਫਲ

ਨੋਟ - ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Harnek Seechewal

Content Editor

Related News