ਸਾਵਧਾਨ! ਨਵੇਂ ਹੱਥਕੰਡੇ ਅਪਣਾ ਕੇ ਲੋਕਾਂ ਨੂੰ ਇੰਝ ਲੁੱਟਣ ’ਚ ਲੱਗਾ ‘ਹਨੀ ਟਰੈਪ ਗਿਰੋਹ’

Wednesday, Sep 01, 2021 - 06:32 PM (IST)

ਸਾਵਧਾਨ! ਨਵੇਂ ਹੱਥਕੰਡੇ ਅਪਣਾ ਕੇ ਲੋਕਾਂ ਨੂੰ ਇੰਝ ਲੁੱਟਣ ’ਚ ਲੱਗਾ ‘ਹਨੀ ਟਰੈਪ ਗਿਰੋਹ’

ਜਲੰਧਰ (ਸੁਨੀਲ)– ‘ਹਨੀ ਟਰੈਪ ਗਿਰੋਹ’ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਬੈਠ ਕੇ ਆਪਣਾ ਜਾਲ ਵਿਛਾਇਆ ਹੋਇਆ ਹੈ। ਇਹ ਗਿਰੋਹ ਹਾਈਵੇਅ ’ਤੇ ਜ਼ਿਆਦਾਤਰ ਕਾਰ ਚਾਲਕਾਂ ਅਤੇ ਟਰੱਕ ਡਰਾਈਵਰਾਂ ਨੂੰ ਨਿਸ਼ਾਨਾ ਬਣਾਉਂਦਾ ਹੈ। ਰਾਤ ਸਮੇਂ ਗਿਰੋਹ ਦੀਆਂ ਮੈਂਬਰ ਔਰਤਾਂ ਨੰਬਰ ਦੇ ਕੇ ਸਵੇਰੇ ਫੋਨ ਕਰਨ ਨੂੰ ਕਹਿੰਦੀਆਂ ਹਨ। ਇਸ ਗਿਰੋਹ ਦੇ ਮੈਂਬਰ ਬਾਅਦ ਵਿਚ ਨੌਜਵਾਨਾਂ ਨੂੰ ਵ੍ਹਟਸਐਪ ਅਤੇ ਫੇਸਬੁੱਕ ਮੈਸੇਂਜਰ ’ਤੇ ਮੈਸੇਜ ਭੇਜ ਕੇ ਫਸਾ ਲੈਂਦੇ ਹਨ। ਇਨ੍ਹਾਂ ਵੱਲੋਂ ਭੇਜੇ ਮੈਸੇਜ ਨੂੰ ਪੜ੍ਹ ਕੇ ਲੋਕਾਂ ਨੂੰ ਅਜਿਹਾ ਲੱਗਦਾ ਹੈ ਕਿ ਜਿਵੇਂ ਕੋਈ ਲੜਕੀ ਉਨ੍ਹਾਂ ਨਾਲ ਦੋਸਤੀ ਕਰਨਾ ਚਾਹੁੰਦੀ ਹੈ।

ਫੇਸਬੁੱਕ ’ਤੇ ਲੋਕਾਂ ਵੱਲੋਂ ਅਪਲੋਡ ਕੀਤੀਆਂ ਗਈਆਂ ਪੋਸਟਾਂ ਤੋਂ ਗਿਰੋਹ ਅੰਦਾਜ਼ਾ ਲਾ ਲੈਂਦਾ ਹੈ ਕਿ ਵਿਅਕਤੀ ਕੋਲ ਕਿੰਨਾ ਪੈਸਾ ਹੋ ਸਕਦਾ ਹੈ। ਜਲੰਧਰ ਦੇ ਦਿਹਾਤੀ ਇਲਾਕੇ ਦੇ ਹਾਈਵੇਅ ’ਤੇ ਇਹ ਗਿਰੋਹ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਇਸ ਗਿਰੋਹ ਦੇ ਮੈਂਬਰ ਢਾਬਿਆਂ ਅਤੇ ਟਰੱਕਾਂ ਨੇੜੇ ਖੜ੍ਹੇ ਹੋ ਕੇ ਲੋਕਾਂ ਨੂੰ ਫਸਾ ਕੇ ਮੋਬਾਇਲ ਨੰਬਰ ਲੈਂਦੇ ਹਨ ਅਤੇ ਬਾਅਦ ਵਿਚ ਨਿਊਡ ਵੀਡੀਓ ਚੈਟ ਕਰਕੇ ਉਨ੍ਹਾਂ ਦੀ ਫਿਲਮ ਬਣਾ ਕੇ ਬਲੈਕਮੇਲ ਕਰਦੇ ਹਨ। ਸਮਾਜ ਵਿਚ ਆਪਣੀ ਇੱਜ਼ਤ ਬਚਾਉਣ ਲਈ ਇਨ੍ਹਾਂ ਦੇ ਝਾਂਸੇ ਵਿਚ ਆਏ ਲੋਕ ਨਾ ਤਾਂ ਪੁਲਸ ਕੋਲ ਸ਼ਿਕਾਇਤ ਕਰਨ ਜਾਂਦੇ ਹਨ ਅਤੇ ਨਾ ਹੀ ਉਹ ਸਾਈਬਰ ਸੈੱਲ ਨੂੰ ਇਸ ਦੀ ਸ਼ਿਕਾਇਤ ਦਿੰਦੇ ਹਨ। ਜਲੰਧਰ ਤੋਂ ਪਠਾਨਕੋਟ ਨੂੰ ਜਾਂਦੇ ਹਾਈਵੇਅ ’ਤੇ ਕਈ ਵਾਰ ਲੋਕਾਂ ਨੂੰ ਅਜਿਹੀਆਂ ਔਰਤਾਂ ਮਿਲਦੀਆਂ ਹਨ ਅਤੇ ਕਾਰ ਚਾਲਕ ਤੇ ਟਰੱਕ ਡਰਾਈਵਰ ਇਨ੍ਹਾਂ ਦੇ ਚੱਕਰ ਵਿਚ ਫਸ ਜਾਂਦੇ ਹਨ, ਜਿਹੜੇ ਬਾਅਦ ਵਿਚ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਹਨ।

ਇਹ ਵੀ ਪੜ੍ਹੋ: ਕਾਂਗਰਸ ਦਾ ਕਲੇਸ਼ ਹਲ ਕਰਵਾਉਣ ਆਏ ਰਾਵਤ ਖ਼ੁਦ ਵਿਵਾਦ 'ਚ ਫਸੇ, ਸਿੱਧੂ ਤੇ ਟੀਮ ਦੀ 5 ਪਿਆਰਿਆਂ ਨਾਲ ਕੀਤੀ ਤੁਲਨਾ

ਜਲੰਧਰ-ਪਠਾਨਕੋਟ ਹਾਈਵੇਅ ’ਤੇ ਸਕੂਟਰੀ ਸਵਾਰ ਔਰਤ ਦੇ ਪੂਰੇ ਚਰਚੇ
ਜਲੰਧਰ-ਪਠਾਨਕੋਟ ਹਾਈਵੇ ’ਤੇ ਇਕ ਸਕੂਟਰੀ ਸਵਾਰ ਔਰਤ ਨੇ ਬਹੁਤ ਅੱਤ ਮਚਾਈ ਹੋਈ ਹੈ। ਉਹ ਨਸ਼ੇ ਦੀ ਪੂਰਤੀ ਲਈ ਲੋਕਾਂ ਨੂੰ ਫਸਾ ਕੇ ਉਨ੍ਹਾਂ ਕੋਲੋਂ ਪੈਸੇ ਭੋਟ ਚੁੱਕੀ ਹੈ। ਇਸ ਤੋਂ ਇਲਾਵਾ ਉਹ ਕਈ ਲੋਕਾਂ ਨੂੰ ਨਸ਼ਿਆਂ ਦੀ ਦਲਦਲ ਵਿਚ ਧੱਕ ਚੁੱਕੀ ਹੈ। ਉਸ ਦੇ ਜਾਲ ਵਿਚ ਫਸੇ ਨੌਜਵਾਨ ਜੇਕਰ ਉਸ ਨੂੰ ਪੈਸੇ ਨਹੀਂ ਦਿੰਦੇ ਤਾਂ ਉਹ ਉਨ੍ਹਾਂ ਨੂੰ ਰੌਲਾ ਪਾ ਕੇ ਡਰਾਉਂਦੀ ਹੈ ਅਤੇ ਉਸ ਦਾ ਹੀ ਸਾਥੀ ਉਥੇ ਆਉਂਦਾ ਹੈ, ਜਿਹੜਾ ਉਕਤ ਨੌਜਵਾਨ ਨੂੰ ਡਰਾ-ਧਮਕਾ ਕੇ ਉਸ ਕੋਲੋਂ ਪੈਸੇ ਖੋਹ ਲੈਂਦਾ ਹੈ।

ਮਹਾਨਗਰ ’ਚ ਪਹਿਲਾਂ ਵੀ ਸੈਕਸ ਵੀਡੀਓ ਹੋ ਚੁੱਕੀਆਂ ਹਨ ਵਾਇਰਲ
ਮਹਾਨਗਰ ਵਿਚ ਪਿਛਲੇ ਸਾਲ ਵੀ ‘ਹਨੀ ਟਰੈਪ’ ਗਿਰੋਹ ਸਰਗਰਮ ਸੀ। ਇਸ ਗਿਰੋਹ ਦੀਆਂ ਛੋਟੀ ਉਮਰ ਦੀਆਂ ਲੜਕੀਆਂ ਨੌਜਵਾਨਾਂ ਕੋਲੋਂ ਨਿਊਡ ਸੈਕਸ ਚੈਟ ਦੀਆਂ ਵੀਡੀਓ ਬਣਾ ਕੇ ਪੈਸਿਆਂ ਦੀਆਂ ਮੰਗ ਕਰ ਚੁੱਕੀਆਂ ਹਨ ਪਰ ਪੈਸੇ ਨਾ ਦੇਣ ਕਾਰਨ ਗਿਰੋਹ ਨੇ ਵੀਡੀਓ ਵਾਇਰਲ ਵੀ ਕੀਤੀਆਂ ਸਨ।

ਇਹ ਵੀ ਪੜ੍ਹੋ:  ਵੱਡੀ ਖ਼ਬਰ: SFJ ਖ਼ਿਲਾਫ਼ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਪੰਨੂ ਖ਼ਿਲਾਫ਼ ਐੱਫ.ਆਈ.ਆਰ. ਦਰਜ

ਹੁਣ ਹਿਮਾਚਲ ’ਚ ਵੀ ਸਰਗਰਮ ਹੈ ਇਹ ਗਿਰੋਹ
ਹਿਮਾਚਲ ਪ੍ਰਦੇਸ਼ ਦੇ ਸੈਰ-ਸਪਾਟੇ ਵਾਲੇ ਸ਼ਹਿਰਾਂ ਵਿਚ ਵੀ ਇਹ ਗਿਰੋਹ ਹੁਣ ਸਰਗਰਮ ਹੋ ਗਿਆ ਹੈ। ਕੁੱਲੂ, ਧਰਮਸ਼ਾਲਾ, ਲਾਹੌਲ ਆਦਿ ਸ਼ਹਿਰਾਂ ਦੇ ਕਈ ਲੜਕਿਆਂ ਕੋਲੋਂ ਨਿਊਡ ਵੀਡੀਓ ਚੈਟ ਕਰਨ ਤੋਂ ਬਾਅਦ ਗਿਰੋਹ ਦੇ ਮੈਂਬਰ ਬਲੈਕਮੇਲ ਕਰਕੇ ਪੈਸੇ ਭੋਟ ਚੁੱਕੇ ਹਨ। ਲਾਹੌਲ ਦਾ ਇਕ ਨੌਜਵਾਨ ‘ਹਨੀ ਟਰੈਪ’ ਵਿਚ ਫਸ ਗਿਆ ਅਤੇ ਇਨ੍ਹਾਂ ਦੀ ਧਮਕੀ ਕਾਰਨ ਉਸ ਨੇ ਮਜਬੂਰ ਹੋ ਕੇ ਲੜਕੀ ਦੇ ਖਾਤੇ ਵਿਚ 13,000 ਰੁਪਏ ਪਾ ਕੇ ਆਪਣੀ ਜਾਨ ਛੁਡਾਈ। ਇਕ ਹੋਰ ਮਾਮਲੇ ਵਿਚ ਪਾਰਵਤੀ ਘਾਟੀ ਦੇ ਢਾਬਾ ਚਲਾਉਣ ਵਾਲੇ ਇਕ ਨੌਜਵਾਨ ਨੇ ਦੱਸਿਆ ਕਿ ਉਸ ਨੂੰ ਕਿਸੇ ਲੜਕੀ ਨੇ ਪਹਿਲਾਂ ਫੇਸਬੁੱਕ ’ਤੇ ਆਪਣਾ ਦੋਸਤ ਬਣਾਇਆ ਅਤੇ ਫਿਰ ਉਸ ਦਾ ਵ੍ਹਟਸਐਪ ਨੰਬਰ ਮੰਗਿਆ। ਉਸ ਤੋਂ ਬਾਅਦ ਵੀਡੀਓ ਕਾਲ ਵੀ ਆਉਣ ਲੱਗੀ। ਦੂਜੇ ਪਾਸੇ ਲੜਕੀ ਨੇ ਨੌਜਵਾਨ ਨੂੰ ਕਿਹਾ ਕਿ ਉਹ ਉਸ ਨਾਲ ਨਿਊਡ ਵੀਡੀਓ ਚੈਟ ਕਰੇ। ਨੌਜਵਾਨ ਨੇ ਅਜਿਹਾ ਹੀ ਕੀਤਾ ਅਤੇ ਦੂਜੇ ਪਾਸਿਓਂ ਲੜਕੀ ਨੇ ਵੀ। ਲਗਭਗ 7 ਮਿੰਟ ਦੀ ਵੀਡੀਓ ਚੈਟ ਤੋਂ ਬਾਅਦ ਲੜਕੀ ਦੇ ਤੇਵਰ ਬਦਲ ਗਏ ਅਤੇ ਉਸ ਨੇ ਨੌਜਵਾਨ ਨੂੰ ਕਿਹਾ ਕਿ ਉਹ ਭੇਜੇ ਗਏ ਬੈਂਕ ਖਾਤਾ ਨੰਬਰ ਵਿਚ ਇਕ ਲੱਖ ਰੁਪਿਆ ਪਾ ਦੇਵੇ। ਅਜਿਹਾ ਨਾ ਕਰਨ ’ਤੇ ਉਸ ਦੇ ਅਸ਼ਲੀਲ ਵੀਡੀਓ ਨੂੰ ਵਾਇਰਲ ਕਰ ਦਿੱਤਾ ਜਾਵੇਗਾ। ਨੌਜਵਾਨ ਨੇ ਜਦੋਂ ਪੈਸੇ ਨਾ ਪਾਏ ਤਾਂ ਲੜਕੀ ਨੇ ਉਸ ਦਾ ਅਸ਼ਲੀਲ ਵੀਡੀਓ ਫੇਸਬੁੱਕ ’ਤੇ ਉਸ ਨੂੰ ਟੈਗ ਕਰ ਦਿੱਤਾ।

ਇਹ ਵੀ ਪੜ੍ਹੋ: ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ 'ਚ ਸਿਮਰਨਜੀਤ ਸਿੰਘ ਮਾਨ ਦਾ ਬੀਬੀ ਜਗੀਰ ਕੌਰ ਨੂੰ ਵੱਡਾ ਸਵਾਲ

ਕੀ ਹੈ ‘ਹਨੀ ਟਰੈਪ’
‘ਹਨੀ ਟਰੈਪ’ 2 ਸ਼ਬਦਾਂ ਨੂੰ ਜੋੜ ਕੇ ਬਣਿਆ ਹੈ। ਹਨੀ ਦਾ ਅਰਥ ਸ਼ਹਿਦ ਅਤੇ ਟਰੈਪ ਦਾ ਅਰਥ ਹੈ ਜਾਲ। ਪਹਿਲਾਂ ਸ਼ਾਤਿਰ ਲੋਕ ਅਜਿਹਾ ਝਾਂਸਾ ਦਿੰਦੇ ਹਨ, ਜਿਸ ਵਿਚ ਵਿਅਕਤੀ ਆਨੰਦ ਮਹਿਸੂਸ ਕਰੇ। ਉਸ ਤੋਂ ਬਾਅਦ ਉਸ ਨੂੰ ਜਾਲ ਵਿਚ ਫਸਾ ਕੇ ਲੁੱਟਿਆ ਜਾਂਦਾ ਹੈ। ਜਲੰਧਰ ਅਤੇ ਕੁੱਲੂ ਵਿਚ ਵੀ ਪੁਲਸ ਨੇ ਅਜਿਹੇ ਹੀ ‘ਹਨੀ ਟਰੈਪ’ ਗਿਰੋਹ ਦੇ ਕਈ ਸ਼ਾਤਿਰ ਮੁਲਜ਼ਮਾਂ ਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਪਹੁੰਚਾਇਆ ਹੈ।

ਅਜਿਹਾ ਕੋਈ ਗਿਰੋਹ ਜਾਂ ਮੈਂਬਰ ਫੜਿਆ ਗਿਆ ਤਾਂ ਉਸ ’ਤੇ ਹੋਵੇਗੀ ਕਾਰਵਾਈ : ਸੁਖਪਾਲ ਰੰਧਾਵਾ
ਇਸ ਬਾਰੇ ਗੱਲਬਾਤ ਦੌਰਾਨ ਡੀ. ਐੱਸ. ਪੀ. ਕਰਤਾਰਪੁਰ ਸੁਖਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਤੁਹਾਡੇ ਜ਼ਰੀਏ ਮੈਨੂੰ ਇਹ ਜਾਣਕਾਰੀ ਮਿਲੀ ਹੈ। ਮੈਂ ਹੁਣ ਆਪਣੇ ਤੌਰ ’ਤੇ ਇਸ ਦੀ ਜਾਂਚ ਕਰਾਂਗਾ। ਜੇਕਰ ਅਜਿਹਾ ਕੋਈ ਗਿਰੋਹ ਜਾਂ ਮੈਂਬਰ ਫੜਿਆ ਗਿਆ ਤਾਂ ਉਸ ਖ਼ਿਲਾਫ਼ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕਿਸੇ ਵੀ ਸ਼ਰਾਰਤੀ ਅਨਸਰ ਨੂੰ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਇਹ ਪੁਲਸ ਦੀ ਪਹਿਲੀ ਡਿਊਟੀ ਹੈ।

 

ਇਹ ਵੀ ਪੜ੍ਹੋ: ਕਾਂਗਰਸੀ ਵਿਧਾਇਕ ਤੇ ਪੁਲਸ ਅਫ਼ਸਰ ਤੋਂ ਦੁਖ਼ੀ ਹੋ ਕੇ ਜ਼ਹਿਰੀਲੀ ਦਵਾਈ ਨਿਗਲਣ ਵਾਲੇ ਗਊਸ਼ਾਲਾ ਸੰਚਾਲਕ ਨੇ ਤੋੜਿਆ ਦਮ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News