ਹਨੀ ਟਰੈਪ ''ਚ ਫਸਿਆ ਵਪਾਰੀ, ਜਨਾਨੀ ਨੇ ਹੋਟਲ ’ਚ ਲਿਜਾ ਕੇ ਬਣਾ ਲਈ ਵੀਡੀਓ
Wednesday, Jun 28, 2023 - 06:28 PM (IST)
ਲਹਿਰਾਗਾਗਾ (ਗਰਗ) : ਸੂਬੇ ਦੇ ਵੱਡੇ-ਵੱਡੇ ਸ਼ਹਿਰਾਂ ਵਿਚ ਹਨੀਟ੍ਰੈਪ ਦੇ ਕਿੱਸੇ ਅਕਸਰ ਸੁਣਨ ਅਤੇ ਦੇਖਣ ਨੂੰ ਮਿਲਦੇ ਹਨ ਪਰ ਹੁਣ ਇਹ ਧੰਦਾ ਕਸਬਿਆਂ ਵਿਚ ਵੀ ਪਹੁੰਚ ਗਿਆ ਹੈ, ਜਿਸਦੇ ਚੱਲਦੇ ਪਿਛਲੇ ਦਿਨੀਂ ਇਕ ਜਨਾਨੀ ਨੇ ਸ਼ਹਿਰ ਦੇ ਇਕ ਵਪਾਰੀ ਨੂੰ ਹਨੀ ਟਰੈਪ ਵਿਚ ਫਸਾ ਕੇ ਬਲੈਕਮੇਲ ਕਰਦਿਆਂ ਉਸ ਕੋਲੋ ਲੱਖਾਂ ਰੁਪਏ ਤੇ ਮੋਬਾਈਲ ਲੁੱਟ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਪੁਸ਼ਪਿੰਦਰ ਸਿੰਘ, ਥਾਣਾ ਸਦਰ ਦੇ ਇੰਚਾਰਜ ਮਨਪ੍ਰੀਤ ਸਿੰਘ ਅਤੇ ਸਿਟੀ ਇੰਚਾਰਜ ਅਮਨਦੀਪ ਕੌਰ ਨਾਲ ਪੱਤਰਕਾਰਾਂ ਦੇ ਰੂ-ਬ-ਰੂ ਹੁੰਦਿਆਂ ਦੱਸਿਆ ਕਿ ਰਘਬੀਰ ਸਿੰਘ ਜਿਸ ਦੀ ਲਹਿਰਾਗਾਗਾ ਬਾਈਪਾਸ ਰੋਡ ’ਤੇ ਟਰੈਕਟਰਾਂ ਦੀ ਏਜੰਸੀ ਹੈ, ਨੇ ਲਿਖਤੀ ਬਿਆਨ ਵਿਚ ਕਿਹਾ ਕਿ ਜਸਮੀਨ ਬੇਗਮ ਏਜੰਸੀ ਵਿਚ ਕੰਮ ਕਾਰ ਲਈ ਆਉਂਦੀ ਰਹਿੰਦੀ ਸੀ, ਜਿਸ ਦੇ ਚੱਲਦੇ ਉਸ ਨਾਲ ਜਾਣ-ਪਹਿਚਾਣ ਹੋ ਗਈ ਅਤੇ ਉਹ ਵਟਸਐਪ ਕਾਲ ਰਾਹੀਂ ਮੈਨੂੰ ਹੋਰਨਾ ਔਰਤਾਂ ਨਾਲ ਮਿਲਾਉਣ ਲਈ ਕਹਿੰਦੀ ਰਹਿੰਦੀ ਸੀ। ਮੇਰੇ ਵਾਰ ਵਾਰ ਇਨਕਾਰ ਕਰਨ ਦੇ ਬਾਵਜੂਦ ਉਸ ਨੇ ਜਾਣਬੁੱਝ ਕੇ ਆਪਣੀਆਂ ਗੱਲਾਂ ਵਿਚ ਲੈ ਕੇ ਮੈਨੂੰ ਬਲਵੀਰ ਕੌਰ ਨਿਵਾਸੀ ਜਾਖਲ ਨਾਲ ਮਿਲਾ ਦਿੱਤਾ। ਮੈਂ ਬਲਵੀਰ ਕੌਰ ਨੂੰ ਗੱਡੀ ਵਿਚ ਸੰਗਰੂਰ ਦੇ ਇਕ ਹੋਟਲ ਵਿਚ ਲੈ ਗਿਆ ਜਿੱਥੇ ਕਿ ਉਸਦੀ ਸਹਿਮਤੀ ਨਾਲ ਸਰੀਰਕ ਸਬੰਧ ਬਣਾਏ ਸੀ।
ਇਹ ਵੀ ਪੜ੍ਹੋ : ਲਾਰੈਂਸ ਗੈਂਗ ਨੂੰ ਲੈ ਕੇ ਵੱਡਾ ਖ਼ੁਲਾਸਾ, ਇਸ ਤਰ੍ਹਾਂ ਆਪਰੇਟ ਕੀਤੀ ਜਾ ਰਹੀ ਸੈਂਕੜੇ ਸ਼ੂਟਰਾਂ ਵਾਲੀ ਗੈਂਗ
ਉਕਤ ਨੇ ਦੱਸਿਆ ਕਿ ਉਸ ਨੇ ਮੇਰੀ ਵੀਡੀਓ ਬਣਾ ਲਈ, ਫਿਰੀ ਵੀਡੀਓ ਵਾਇਰਲ ਕਰਨ ਦਾ ਡਰਾਵਾ ਦੇ ਕੇ ਬਲੈਕਮੇਲ ਕਰਨ ਲੱਗੇ। ਇਸ ਸਬੰਧੀ ਜਸਵੀਰ ਸਿੰਘ ਨਾਮੀ ਵਿਅਕਤੀ ਮੇਰੇ ਕੋਲ ਆਇਆ ਅਤੇ ਕਿਹਾ ਕਿ ਜਸਮੀਨ ਬੇਗਮ ਪੰਜ ਲੱਖ ਰੁਪਏ ਮੰਗਦੀ ਹੈ ਜੇ ਪੈਸੇ ਨਾ ਦਿੱਤੇ ਤਾਂ ਉਹ ਬਲਾਤਕਾਰ ਦਾ ਪਰਚਾ ਦਰਜ ਕਰਵਾ ਦੇਵੇਗੀ। ਫਿਰ ਜਸਮੀਨ ਬੇਗਮ ਨੇ ਮੇਰੇ ਉੱਪਰ ਤਿੰਨ ਲੱਖ ਰੁਪਏ ਦੇਣ ਲਈ ਦਬਾਅ ਪਾਇਆ, ਮੈਂ ਬਦਨਾਮੀ ਦੇ ਡਰੋਂ ਪੈਸੇ ਦੇਣ ਲਈ ਤਿਆਰ ਹੋ ਗਿਆ, ਜਿਸ ਦੇ ਚੱਲਦੇ ਡਰਦੇ ਮਾਰੇ ਮੈਂ ਆਪਣੇ ਸਾਥੀ ਨੂੰ ਨਾਲ ਲੈ ਤਿੰਨ ਲੱਖ ਲੈ ਕੇ ਬਾ ਹੱਦ ਅੜਕਵਾਸ ਗਿਆ ਜਦੋਂ ਮੈਂ ਤਿੰਨ ਲੱਖ ਰੁਪਏ ਵਾਲਾ ਲਿਫ਼ਾਫ਼ਾ ਜਸਮੀਨ ਬੇਗਮ ਨੂੰ ਫੜਾਇਆ ਤਾਂ ਮੇਰੇ ਸਾਥੀ ਨੇ ਮੋਬਾਈਲ ਵਿਚ ਫੋਟੋ ਖਿੱਚ ਲਈ, ਜਿਸ ਨੂੰ ਦੇਖ ਕੇ ਕੋਲ ਖੜ੍ਹੇ ਸੁਨੀਲ ਕੁਮਾਰ ਅਤੇ ਜਸਵੀਰ ਸਿੰਘ ਨੇ ਫੋਨ ਖੋਹ ਲਿਆ ਅਤੇ ਜਸਮੀਨ ਬੇਗਮ, ਜਸਵੀਰ ਸਿੰਘ ਤੇ ਸੁਨੀਲ ਕੁਮਾਰ ਨੇ ਸਾਡੇ ਨਾਲ ਕਾਫ਼ੀ ਗਾਲੀ-ਗਲੋਚ ਕਰਦਿਆਂ ਪੈਸਿਆਂ ਵਾਲਾ ਲਿਫ਼ਾਫ਼ਾ ਅਤੇ ਮੋਬਾਇਲ ਲੈ ਕੇ ਉਥੋਂ ਚਲੇ ਗਏ।
ਇਹ ਵੀ ਪੜ੍ਹੋ : ਪਿੰਡ ਮਾਜਰੀ ਦੇ ਏਕਜੋਤ ਦੀ ਕੈਨੇਡਾ ’ਚ ਮੌਤ, ਡਾਕਟਰੀ ਦੀ ਡਿਗਰੀਆਂ ਪ੍ਰਾਪਤ ਕਰਦਿਆਂ ਪਿਆ ਦਿਲ ਦਾ ਦੌਰਾ
ਡੀ. ਐੱਸ. ਪੀ. ਨੇ ਦੱਸਿਆ ਕਿ ਪੁਲਸ ਨੇ ਪੀੜਤ ਵਿਅਕਤੀ ਰਘਵੀਰ ਸਿੰਘ ਦੇ ਬਿਆਨਾਂ ’ਤੇ ਜਸਮੀਨ ਬੇਗਮ, ਬਲਵੀਰ ਕੌਰ, ਜਸਬੀਰ ਸਿੰਘ ਅਤੇ ਸੁਨੀਲ ਕੁਮਾਰ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਉਪਰੰਤ ਵੱਡੇ ਖੁਲਾਸੇ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਕਤ ਘਟਨਾ ਨੂੰ ਲੈ ਕੇ ਸ਼ਹਿਰ ਅੰਦਰ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਉਥੇ ਹੀ ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਭੋਲੇ-ਭਾਲੇ ਲੋਕਾਂ ਨੂੰ ਹਨੀਟ੍ਰੈਪ ਵਿਚ ਫਸਾ ਕੇ ਬਲੈਕਮੇਲ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕਰਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : ਬਠਿੰਡਾ ’ਚ ਕਿਰਾਏਦਾਰਾਂ ਵਲੋਂ ਕੀਤੇ ਮਕਾਨ ਮਾਲਕ ਦੇ ਕਤਲ ਮਾਮਲੇ ’ਚ ਵੱਡਾ ਖ਼ੁਲਾਸਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani