ਚੰਡੀਗੜ੍ਹ ''ਚ ਹਨੀ ਸਿੰਘ ਦਾ ਹੋਣ ਵਾਲਾ Live Show ਵਿਵਾਦਾਂ ''ਚ, ਪੰਜਾਬ ਭਾਜਪਾ ਨੇ ਜਤਾਇਆ ਇਤਰਾਜ਼

Sunday, Mar 23, 2025 - 01:43 AM (IST)

ਚੰਡੀਗੜ੍ਹ ''ਚ ਹਨੀ ਸਿੰਘ ਦਾ ਹੋਣ ਵਾਲਾ Live Show ਵਿਵਾਦਾਂ ''ਚ, ਪੰਜਾਬ ਭਾਜਪਾ ਨੇ ਜਤਾਇਆ ਇਤਰਾਜ਼

ਚੰਡੀਗੜ੍ਹ : ਪੰਜਾਬੀ ਅਤੇ ਬਾਲੀਵੁੱਡ ਗਾਇਕ ਹਨੀ ਸਿੰਘ ਦਾ ਚੰਡੀਗੜ੍ਹ ਵਿੱਚ ਹੋਣ ਵਾਲਾ ਲਾਈਵ ਸ਼ੋਅ ਵਿਵਾਦਾਂ 'ਚ ਘਿਰ ਗਿਆ ਹੈ। ਦਰਅਸਲ, 23 ਮਾਰਚ ਨੂੰ ਚੰਡੀਗੜ੍ਹ 'ਚ ਹੋਣ ਵਾਲੇ ਹਨੀ ਸਿੰਘ ਦੇ ਕੰਸਰਟ ਤੋਂ ਪਹਿਲਾਂ ਕਈ ਤਰ੍ਹਾਂ ਦੇ ਇਤਰਾਜ਼ ਉਠਾਏ ਜਾਣ ਲੱਗੇ ਹਨ। ਜਾਣਕਾਰੀ ਮੁਤਾਬਕ ਪੰਜਾਬ ਭਾਜਪਾ ਨੇ ਹਨੀ ਸਿੰਘ ਦੇ ਕੰਸਰਟ 'ਤੇ ਸਖ਼ਤ ਇਤਰਾਜ਼ ਜਤਾਇਆ ਹੈ ਅਤੇ ਇਸ ਸਬੰਧੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਪੱਤਰ ਲਿਖ ਕੇ ਇਸ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਸਾਰੇ ਸੂਬਿਆਂ ਨੂੰ ਉੱਪਰਲੇ ਸਦਨ ’ਚ ਬਰਾਬਰ ਸੀਟਾਂ ਦਿੱਤੀਆਂ ਜਾਣ : ਭੂੰਦੜ

ਦੱਸਣਯੋਗ ਹੈ ਕਿ ਹਨੀ ਸਿੰਘ ਦਾ ਚੰਡੀਗੜ੍ਹ ਵਿਖੇ ਲਾਈਵ ਸ਼ੋਅ ਕੰਸਰਟ 23 ਮਾਰਚ ਨੂੰ ਤੈਅ ਹੈ, ਜਿਸ ਨੂੰ ਲੈ ਕੇ ਪੰਜਾਬ ਭਾਜਪਾ ਨੇ ਰਾਜਪਾਲ ਨੂੰ ਪੱਤਰ ਲਿਖ ਕੇ ਇਸ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ ਹੈ। ਪੰਜਾਬ ਭਾਜਪਾ ਦਾ ਕਹਿਣਾ ਹੈ ਕਿ 23 ਮਾਰਚ ਨੂੰ ਸ਼ਹੀਦੀ ਦਿਵਸ ਵਜੋਂ ਮਨਾਏ ਜਾਣ ਵਾਲੇ ਦਿਨ ਹਨੀ ਸਿੰਘ ਦਾ ਸ਼ੋਅ ਨਹੀਂ ਹੋਣਾ ਚਾਹੀਦਾ। ਭਾਜਪਾ ਨੇ ਕਿਹਾ ਹੈ ਕਿ ਇਹ ਲਾਈਵ ਸ਼ੋਅ ਕਿਸੇ ਹੋਰ ਦਿਨ ਕੀਤਾ ਜਾ ਸਕਦਾ ਹੈ। ਦਰਅਸਲ, 23 ਮਾਰਚ ਨੂੰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਹੈ। ਇਸ ਦਿਨ ਚੰਡੀਗੜ੍ਹ ਵਿੱਚ ਹਨੀ ਸਿੰਘ ਦਾ ਲਾਈਵ ਸ਼ੋਅ ਕੰਸਰਟ ਕਰਵਾਇਆ ਜਾ ਰਿਹਾ ਹੈ, ਜਿਸ ਕਾਰਨ ਪੰਜਾਬ ਵਿੱਚ ਭਾਜਪਾ ਵਿੱਚ ਗੁੱਸੇ ਦੀ ਲਹਿਰ ਦੌੜ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News