ਈਮਾਨਦਾਰੀ ਦੀ ਮਿਸਾਲ ਹਨ ਸ਼੍ਰੋਮਣੀ ਕਮੇਟੀ ਦੇ 44ਵੇਂ ਪ੍ਰਧਾਨ ਐਡਵੋਕੇਟ ਹਰਜਿੰਦਰ ਧਾਮੀ
Wednesday, Dec 01, 2021 - 11:39 AM (IST)
ਅੰਮ੍ਰਿਤਸਰ (ਦੀਪਕ) - ਇਤਿਹਾਸ ਇਸ ਉਦਹਾਰਣ ਦਾ ਹਮੇਸ਼ਾ ਗਵਾਹ ਰਿਹਾ ਹੈ ਕਿ ਈਮਾਨਦਾਰੀ ਦੀ ਜਿੱਤ ਆਖ਼ਰਕਾਰ ਕਦੇ ਤਾਂ ਰੰਗ ਲਿਆਉਂਦੀ ਹੈ। ਇਸ ਈਮਾਨਦਾਰੀ ਦੀ ਮਿਸਾਲ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 44ਵੇਂ ਪ੍ਰਧਾਨ 62 ਸਾਲ ਦੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਜਿਨ੍ਹਾਂ ਦੇ ਦਿਆਲੂ ਸੁਭਾਅ ਦੇ ਕਾਰਨ ਅੱਜ ਤੱਕ ਹਰ ਜ਼ਰੂਰਤਮੰਦ ਵਿਅਕਤੀ ਇਨ੍ਹਾਂ ਦੇ ਦਰਵਾਜ਼ੇ ਤੋਂ ਕਦੇ ਖਾਲੀ ਨਹੀਂ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਹੁਦੇ ਦੀ ਨਿਯੁਕਤੀ ਲਈ ਇਸ ਵਾਰ ਬਾਦਲ ਪਰਿਵਾਰ ਨੇ ਇਕ ਅਜਿਹੇ ਅਨਮੋਲ ਹੀਰੇ ਦੀ ਤਲਾਸ਼ ਕੀਤੀ ਹੈ, ਜੋ ਐਡਵੋਕੇਟ ਹੋਣ ਦੇ ਨਾਲ-ਨਾਲ ਧਾਰਮਿਕ ਅਤੇ ਸਿਆਸੀ ਪੱਧਰ ’ਤੇ ਯੋਗਤਾ ਰੱਖਣ ਲਈ ਪੂਰੀ ਤਰ੍ਹਾਂ ਸਮਰੱਥ ਵੀ ਹੈ।
ਨਵ.ਨਿਯੁਕਤ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉੱਚ ਸਿੱਖਿਅਕ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੇ ਵੱਡੇ ਭਰਾ 67 ਸਾਲ ਦੇ ਸੁਰਿੰਦਰ ਸਿੰਘ ਧਾਮੀ ਨੇ ਪਰਿਵਾਰ ਦਾ ਵੇਰਵਾ ਦਿੰਦੇ ਹੋਏ ਦੱਸਿਆ ਕਿ ਹਰਜਿੰਦਰ ਸਿੰਘ ਧਾਮੀ ਨੂੰ ਯੋਗ ਧਾਰਮਿਕ ਅਤੇ ਸਿਆਸੀ ਸਿੱਖਿਆ ਦਾ ਪਾਠ ਉਨ੍ਹਾਂ ਦੇ ਦਾਦਾ ਦੀਵਾਨ ਚੰਦ ਧਾਮੀ ਜੋ ਪਿੱਪਲਾਂ ਵਾਲਾ ਪਿੰਡ ਦੇ ਸਰਪੰਚ ਵੀ ਸਨ, ਨੇ ਉਨ੍ਹਾਂ ਨੂੰ ਪੜ੍ਹਾਇਆ ਸੀ। ਸ਼ੁਰੂ ਤੋਂ ਧਾਰਮਿਕ ਅਤੇ ਉੱਚ ਸਿੱਖਿਆ ਦੀ ਲਗਨ ਰੱਖਣ ਵਾਲੇ ਹਰਜਿੰਦਰ ਸਿੰਘ ਧਾਮੀ ਨੇ ਪਿੰਡ ਦੇ ਸਰਕਾਰੀ ਸਕੂਲ ਵਿਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਬੀ. ਏ. ਪਾਸ ਕਰਨ ਤੋਂ ਬਾਅਦ ਵਿਚ ਐੱਲ. ਐੱਲ . ਬੀ. ਗੰਗਾ ਨਗਰ (ਰਾਜਸਥਾਨ) ਤੋਂ ਪੂਰੀ ਕੀਤੀ ਸੀ।
ਹਰਜਿੰਦਰ ਸਿੰਘ ਧਾਮੀ ਦੇ ਪਿਤਾ ਸਵਰਗਵਾਸੀ ਨਿਰੰਜਨ ਸਿੰਘ ਖੇਤੀਬਾੜੀ ਦੇ ਕੰਮ ਤੋਂ ਇਲਾਵਾ ਯੋਗ ਸਿੱਖਿਅਕ ਹੋਣ ਕਾਰਨ ਸੈਸ਼ਨ ਕੋਰਟ ਵਿਚ ਸੁਪਰਡੈਂਟ ਦੀ ਨੌਕਰੀ ਕਰਦੇ ਸਨ। ਪੂਰਾ ਪਰਿਵਾਰ ਅੱਜ ਤੱਕ ਈਮਾਨਦਾਰੀ ਦੀ ਮਿਸਾਲ ਹੈ, ਜਿਸ ਨੂੰ ਵੇਖਦੇ ਹੋਏ ਪੰਥ ਰਤਨ, ਜਥੇਦਾਰ ਸਵਰਗਵਾਸੀ ਗੁਰਚਰਣ ਸਿੰਘ ਟੌਹੜਾ ਨੇ ਸ਼ੁਰੂ ਵਿਚ 1996 ਹਰਜਿੰਦਰ ਸਿੰਘ ਧਾਮੀ ਦੀ ਸਿੱਧੇ ਤੌਰ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਰਜਕਾਰੀ ਦਾ ਮੈਂਬਰ ਨਿਯੁਕਤ ਕੀਤਾ ਸੀ, ਜੋ ਸ਼ਾਮ ਚੁਰਾਸੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣੇ ਸਨ।
ਚੰਗੀ ਨੀਅਤ ਅਤੇ ਵਿਸ਼ਵਾਸ ਦੇ ਨਾਲ ਅੱਗੇ ਵੱਧਦੇ ਹੋਏ ਹਰਜਿੰਦਰ ਸਿੰਘ ਧਾਮੀ ਸਮਾਜਿਕ ਖੇਤਰ ਦੇ ਵਿਕਾਸ ਕੰਮਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਸਨ। ਧਾਮੀ ਪਹਿਲਾਂ ਇਲਾਕੇ ਦੇ ਅੰਤਰਾਸ਼ਟਰੀ ਐਜੁਕੇਸ਼ਨ ਸੋਸ਼ਲ ਸੋਸਾਇਟੀ ਦੇ ਮੈਂਬਰ ਬਣੇ, ਫਿਰ ਗੁਰੂ ਹਰ ਸਹਾਏ ਦੇ ਮੁੰਡੀਆਂ ਦੇ ਕਾਲਜ ਚੱਬੇਵਾਲ ਦੇ ਪ੍ਰਧਾਨ ਬਣੇ। ਇਸਦੇ ਨਾਲ ਸਿੰਘ ਸਭਾ ਦੇ ਗੁਰਦੁਆਰੇ ਹੁਸ਼ਿਆਰਪੁਰ ਦੇ ਪ੍ਰਧਾਨ ਨਿਯੁਕਤ ਹੋਣ ਦੇ ਨਾਲ ਇਸ ਇਲਾਕੇ ਦੀ ਅੰਤਰਾਸ਼ਟਰੀ ਸੰਸਥਾ ਭਾਈ ਮਾਲਾ ਐਜੂਕੇਸ਼ਨਲ ਟਰੱਸਟ ਰਜਿਸਟਰ ਦੇ ਸੰਯੁਕਤ ਸਕੱਤਰ ਵੀ ਨਿਯੁਕਤ ਕੀਤੇ ਗਏ।
ਪ੍ਰਧਾਨ ਹਰਜਿੰਦਰ ਧਾਮੀ ਦੀ ਪਤਨੀ ਸ਼੍ਰੀਮਤੀ ਸੁਖਵਿੰਦਰ ਕੌਰ ਜੋ ਐੱਮ. ਏ. ਪਾਸ ਹੈ, ਘਰ, ਪਰਿਵਾਰ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲ ਰਹੀ ਹੈ। ਪ੍ਰਧਾਨ ਧਾਮੀ ਦੇ ਦੋ ਲੜਕੇ ਹਨ, ਜਿਨ੍ਹਾਂ ਵਿਚੋਂ ਇਕ ਲੜਕਾ ਸਤਿੰਦਰ ਸਿੰਘ ਜਰਮਨੀ ਵਿਚ ਸਿੱਖਿਆ ਹਾਸਲ ਕਰ ਰਿਹਾ ਹੈ, ਜਦਕਿ ਦੂਜਾ ਲੜਕਾ ਅਤਿੰਦਰਜੀਤ ਸਿੰਘ ਮਰਚੈਂਟ ਨੇਵੀ ਵਿਚ ਉੱਚ ਅਹੁਦੇ ’ਤੇ ਤਾਇਨਾਤ ਹੈ। ਧਾਮੀ ਪਰਿਵਾਰ ਵਿਚ ਸਾਦਾਪਣ ਹੋਣ ਦੀ ਉਦਹਾਰਣ ਉਦੋਂ ਮਿਲੀ ਜਦੋਂ 29 ਨਵੰਬਰ ਦੇਰ ਰਾਤ ਨੂੰ ਨਵ-ਨਿਯੁਕਤ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਆਪਣੇ ਪਿੰਡ ਪਿੱਪਲਾਂ ਵਾਲਾ ਦੇ ਨਵੇਂ ਘਰ ਵਿਚ ਪੁੱਜੇ ਤਾਂ ਖੁਸ਼ੀ ਦਾ ਜਸ਼ਨ ਇੰਨਾ ਸਾਦਾ ਸੀ, ਭਾਵ ਨਾ ਕੋਈ ਨਾਚ, ਭੰਗੜਾ ਅਤੇ ਸ਼ੋਰ ਸ਼ਰਾਬਾ ਨਜ਼ਰ ਨਹੀਂ ਆਇਆ। ਸਿਰਫ ਪਰਿਵਾਰ ਸਮੇਤ ਸਾਦਾਪਣ ਸਨਮਾਨ ਦੇਖਣ ਨੂੰ ਮਿਲਿਆ।