ਮਿੱਟੀ ਤੋਂ ਬਿਨਾਂ ਘਰ ਦੀ ਛੱਤ 'ਤੇ ਸਬਜ਼ੀਆਂ ਦੀ ਖੇਤੀ ਕਰ ਮਿਸਾਲ ਬਣਿਆ ਗੁਰਦਾਸਪੁਰ ਦਾ ਇਹ ਆਟੋਮੋਬਾਇਲ ਇੰਜੀਨੀਅਰ
Sunday, Feb 28, 2021 - 11:31 AM (IST)
ਗੁਰਦਾਸਪੁਰ (ਹਰਮਨ) - ਖੇਤੀਬਾੜੀ ਨੂੰ ਦਰਪੇਸ਼ ਕਈ ਚੁਣੌਤੀਆਂ ਕਾਰਨ ਅਜੋਕੇ ਦੌਰ ਵਿਚ ਜਿਥੇ ਕਿਸਾਨਾਂ ਦੇ ਧੀਆਂ-ਪੁੱਤਰ ਖੇਤੀਬਾੜੀ ਦੇ ਕੰਮ ਨੂੰ ਤਿਆਗ ਕੇ ਵਿਦੇਸ਼ਾਂ ਵੱਲ ਭੱਜ ਰਹੇ ਹਨ, ਉਥੇ ਗੁਰਦਾਸਪੁਰ ਨਾਲ ਸਬੰਧਿਤ ਇਕ ਆਟੋਮੋਬਾਇਲ ਇੰਜੀਨੀਅਰ ਨੇ ਆਪਣੇ ਘਰ ਦੀ ਛੱਤ 'ਤੇ ਮਿੱਟੀ ਅਤੇ ਜਹਿਰਾਂ ਦੀ ਵਰਤੋਂ ਬਗੈਰ ਹੀ ਸਬਜ਼ੀਆਂ ਦੀ ਕਾਸ਼ਤ ਕਰਕੇ ਮਿਸਾਲ ਪੇਸ਼ ਕੀਤੀ। ਗੁਰਦਾਸਪੁਰ ਦੇ ਪਠਾਨਕੋਟ ਰੋਡ 'ਤੇ ਅਲਾਇੰਸ ਮੋਟਰਜ ਦੇ ਮਾਲਕ ਪਰਮਿੰਦਰ ਸਿੰਘ ਵੱਲੋਂ ਅਪਣਾਏ ਗਏ ਹਾਈਡਰੋਪੋਨਿਕਸ ਨਾਮ ਦੇ ਇਸ ਪ੍ਰਾਜੈਕਟ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਸ ਵਿਚ ਪੌਦਿਆਂ ਦੇ ਵਧਣ ਫੁੱਲਣ ਲਈ ਮਿੱਟੀ ਦੀ ਬਿਲਕੁੱਲ ਲੋੜ ਨਹੀਂ ਹੁੰਦੀ ਅਤੇ ਸਾਰੇ ਬੂਟੇ ਸਿਰਫ਼ ਪਾਣੀ ਵਿਚ ਵੀ ਪੈਦਾ ਹੁੰਦੇ ਹਨ।
ਪੜ੍ਹੋ ਇਹ ਵੀ ਖ਼ਬਰ - ‘ਲੱਖਾ ਸਿਧਾਣਾ’ ਦਾ ਫੇਸਬੁੱਕ ਪੇਜ ਹੋਇਆ ਬੰਦ, ਟਵਿੱਟਰ ਅਤੇ ਹੋਰ ਸੋਸ਼ਲ ਅਕਾਊਂਟ ਵੀ ਹੋਏ ਬੰਦ
ਦੇਸ ਦੇਈਏ ਕਿ ਇਸ ਪ੍ਰਾਜੈਕਟ ਵਿਚ ਕਿਸੇ ਜ਼ਹਿਰੀਲੇ ਕੀਟਨਾਸ਼ਕ ਦੀ ਵਰਤੋਂ ਨਹੀਂ ਹੁੰਦੀ ਅਤੇ ਨਾ ਹੀ ਇਸ ਲਈ ਜ਼ਆਦਾ ਜਗਾ ਦੀ ਲੋੜ ਹੁੰਦੀ ਹੈ। ਪਰਮਿੰਦਰ ਸਿੰਘ ਨੇ ਵਰਟੀਕਲ ਫਾਰਮਿੰਗ ਕਰਕੇ ਸਿਰਫ ਡੇਢ ਮਰਲੇ ਜਗ੍ਹਾ ਵਿਚ ਹੀ ਟਮਾਟਰ, ਗੋਭੀ, ਬਰੂਸਲ ਸਪਰਾਊਟਸ, ਲੈਟਸ, ਸੈਲਰੀ, ਰੈਮਨੈਸਕੋ ਬਰੋਕਲੀ ਸਮੇਤ ਹੋਰ ਸਬਜੀਆਂ ਦੇ ਸੈਂਕੜੇ ਪੌਦੇ ਲਗਾਏ ਗਏ ਹਨ। ਇਸ ਪ੍ਰਾਜੈਕਟ ਦੀ ਖ਼ਾਸੀਅਤ ਇਹ ਵੀ ਹੈ ਕਿ ਇਸ ਵਿਚ ਕਈ ਤਰਾਂ ਦਾ ਵੇਸਟ ਸਮਾਨ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ, ਜਿਸ ਤਹਿਤ ਤੇਲ ਵਾਲੀਆਂ ਕੈਨੀਆਂ ਤੇ ਹੋਰ ਸਮਾਨ ਵਿਚ ਸਮਾਨ ਦੀ ਵਰਤੋ ਕੀਤੀ ਜਾ ਸਕਦੀ ਹੈ।
ਪੜ੍ਹੋ ਇਹ ਵੀ ਖ਼ਬਰ - ਅੰਨ੍ਹੇ ਕਤਲ ਦੀ ਸੁਲਝੀ ਗੁੱਥੀ: ਵਿਦੇਸ਼ ਜਾਣ ਦਾ ਸੁਫ਼ਨਾ ਪੂਰਾ ਨਾ ਹੋਣ ’ਤੇ ਦੋਸਤ ਨਾਲ ਮਿਲ ਕੀਤਾ ਸੀ ਬਜ਼ੁਰਗ ਦਾ ਕਤਲ
ਪਾਣੀ ਵਿਚ ਹੀ ਹੁੰਦੀ ਹੈ ਸਾਰੀ ਖੇਤੀ
ਪਰਮਿੰਦਰ ਸਿੰਘ ਨੇ ਦੱਸਿਆ ਕਿ ਮਿੱਟੀ ਦੀ ਬਿਲਕੁੱਲ ਕੋਈ ਜ਼ਰੂਰਤ ਨਹੀਂ ਹੁੰਦੀ ਅਤੇ ਸਾਰੀ ਖੇਤੀ ਪਾਣੀ ਵਿਚ ਕੀਤੀ ਜਾਂਦੀ ਹੈ। ਸਿਰਫ਼ ਨਾਰੀਅਲ ਦਾ ਬੂਰਾ ਅਤੇ ਜ਼ਰੂਰਤ ਪੈਣ 'ਤੇ ਵਰਮੀ ਕੰਪੋਸਟ ਦੀ ਕੁਝ ਮਾਤਰਾ ਵਰਤੀ ਜਾ ਸਕਦੀ ਹੈ। ਬੂਟੇ ਦਾ ਸਾਰਾ ਵਾਧਾ ਪਾਣੀ ਵਿਚ ਹੀ ਹੁੰਦਾ ਹੈ ਅਤੇ ਬੂਟੇ ਸਾਰੀ ਖੁਰਾਕ ਪਾਣੀ ਵਿਚੋਂ ਲੈਂਦੇ ਹਨ।
ਪੜ੍ਹੋ ਇਹ ਵੀ ਖ਼ਬਰ - ਸਿੰਘੂ ਬਾਰਡਰ ਤੋਂ ਲੱਭਿਆ ਰਿਟਾਇਰਡ ਲੈਫਟੀਨੈਂਟ ਕਰਨਲ ਦਾ ਲਾਪਤਾ ਪੁੱਤ, ਕੈਪਟਨ ਨੇ ਦਿੱਤੇ ਸੀ ਭਾਲ ਕਰਨ ਦੇ ਸੰਦੇਸ਼
ਕਿਸੇ ਕੀਟ ਨਾਸ਼ਕ ਦੀ ਵਰਤੋਂ ਨਹੀਂ
ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਵਿਧੀ ਨਾਲ ਤਿਆਰ ਕੀਤੀਆਂ ਸਬਜ਼ੀਆਂ ਵਿਚ ਕਿਸੇ ਕਿਸਮ ਦੀ ਕੋਈ ਰਸਾਇਣਕ ਦਵਾਈ ਦੀ ਵਰਤੋਂ ਨਹੀਂ ਕੀਤੀ ਜਾਂਦੀ। ਉਨ੍ਹਾਂ ਦੱਸਿਆ ਕਿ ਨੈਟ ਹਾਊਸ ਵਿਚ ਸਬਜ਼ੀਆਂ ਤਿਆਰ ਕੀਤੇ ਜਾਣ ਮੌਕੇ ਕੀੜਿਆਂ ਦੇ ਹਮਲੇ ਦੀ ਸੰਭਾਵਨਾ 75 ਫੀਸਦੀ ਘੱਟ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜਿਹੜੀਆਂ ਸਬਜੀਆਂ ਦੀ ਕਾਸ਼ਤ ਕੀਤੀ ਹੈ, ਉਨ੍ਹਾਂ ਉਤੇ ਕੋਈ ਵੀ ਛਿੜਕਾਅ ਨਹੀਂ ਕੀਤਾ ਗਿਆ।
ਪਾਣੀ ਦੀ ਬਚਤ
ਇਸ ਵਿਧੀ ਰਾਹੀਂ ਪਾਣੀ ਦੀ ਬੱਚਤ ਵੀ ਹੁੰਦੀ ਹੈ, ਜਿਸ ਤਹਿਤ ਉਨ੍ਹਾਂ ਨੇ ਟਾਈਮਰ 'ਤੇ ਅਧਾਰਿਤ ਆਟੋਮੈਟਿਕ ਮੋਟਰਾਂ ਲਗਾਈਆਂ ਹਨ, ਜੋ ਲੋੜ ਮੁਤਾਬਿਕ ਪਾਣੀ ਦੀ ਸਪਲਾਈ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਛੋਟੇ ਡਰੰਮਾਂ ਵਿਚ ਪਾਣੀ ਭਰ ਕੇ ਪਾਈਪ ਲਾਈਨ ਵਿਛਾਈ ਗਈ ਹੈ। ਇਸ ਵਿਚ ਵੀ ਸਾਰਾ ਸਮਾਨ ਪੁਰਾਣਾ ਵਰਤਿਆ ਗਿਆ ਹੈ। ਨੈਟ ਹਾਊਸ ਵਿਚ ਤਾਪਮਾਨ ਕੰਟਰੋਲ ਕਰਨ ਲਈ ਵੀ ਸਿਸਟਮ ਲਗਾਇਆ ਹੋਇਆ ਹੈ। ਤਾਪਮਾਨ ਅਨੁਸਾਰ ਪੌਦਿਆਂ ਦੀ ਜ਼ਰੂਰਤ ਅਨੁਸਾਰ ਮੋਟਰਾਂ ਖੁਦ ਹੀ ਚਲਦੀਆਂ ਹਨ। ਦੋ ਕਰੀਬ 20 ਤੋਂ 25 ਸੈਕਿੰਡ ਤੱਕ ਚੱਲਣ ਦੇ ਬਾਅਦ ਬੰਦ ਹੋ ਜਾਂਦੀਆਂ ਹਨ।
ਪੜ੍ਹੋ ਇਹ ਵੀ ਖ਼ਬਰ - Health Tips: ਰੋਜ਼ਾਨਾ ਕਰੋ ਆਪਣੇ ‘ਪੈਰਾਂ ਦੀ ਮਾਲਸ਼’, ਇਨ੍ਹਾਂ ਬੀਮਾਰੀਆਂ ਤੋਂ ਮਿਲੇਗਾ ਹਮੇਸ਼ਾ ਲਈ ਛੁਟਕਾਰਾ
ਸਿਖਲਾਈ ਅਤੇ ਯੋਜਨਾਬੰਦੀ
ਪਰਮਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਅੰਦਰ ਜਹਿਰਾਂ ਦੀ ਵਰਤੋਂ ਕਰਕੇ ਸਬਜ਼ੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਉਨ੍ਹਾਂ ਨੇ ਕੋਸ਼ਿਸ਼ ਕੀਤੀ ਹੈ ਕਿ ਉਹ ਆਪਣੀ ਵਰਤੋਂ ਲਈ ਆਪਣੇ ਘਰ ਇਸ ਪ੍ਰਾਜੈਕਟ ਨਾਲ ਸਬਜ਼ੀਆਂ ਤਿਆਰ ਕਰਨ ਦਾ ਪ੍ਰਾਜੈਕਟ ਲਗਾਉਣ, ਜਿਸ ਤੋਂ ਸੇਧ ਲੈ ਕੇ ਹੋਰ ਲੋਕ ਵੀ ਅਜਿਹਾ ਕਰਨ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਉਨ੍ਹਾਂ ਨੇ ਜ਼ਿਆਦਾ ਜਾਣਕਾਰੀ ਇੰਟਰਨੈਟ ਰਾਹੀਂ ਵੈਬਸਾਈਟਾਂ ਤੋਂ ਲਈ ਸੀ, ਜਿਸ ਦੇ ਬਾਅਦ ਖੇਤੀਬਾੜੀ ਵਿਭਾਗ ਦੇ ਤਤਕਾਲੀ ਚੀਫ ਐਗਰੀਕਲਚਰ ਅਫ਼ਸਰ ਰਮਿੰਦਰ ਸਿੰਘ ਧੰਜੂ, ਖੇਤੀਬਾੜੀ ਅਫ਼ਸਰ ਰਣਧੀਰ ਠਾਕੁਰ, ਏ.ਡੀ.ਓ. ਮਨਜੀਤ ਸਿੰਘ ਨੇ ਉਨ੍ਹਾਂ ਨੂੰ ਪੂਰੀ ਜਾਣਕਾਰੀ ਦਿੱਤੀ ਹੈ। ਹੁਣ ਮੌਜੂਦਾ ਚੀਫ ਐਗਰੀਕਲਚਰ ਅਫ਼ਸਰ ਹਰਤਰਨਪਾਲ ਸਿੰਘ ਵੱਲੋਂ ਵੀ ਸੇਧ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਡਾ. ਪਾਂਡੇ ਵੱਲੋਂ ਵੀ ਉਨ੍ਹਾਂ ਦੇ ਇਸ ਪ੍ਰਾਜੈਕਟ ਨੂੰ ਸਫ਼ਲ ਬਣਾਉਣ ਲਈ ਤਕਨੀਕੀ ਜਾਣਕਾਰੀ ਦਿੱਤੀ ਗਈ ਹੈ।
ਪੜ੍ਹੋ ਇਹ ਵੀ ਖ਼ਬਰ - Health Tips: ‘ਸਰਵਾਈਕਲ’ ਦੇ ਦਰਦ ਤੋਂ ਪ੍ਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਜਾਣੋ ਕਾਰਨ ਤੇ ਦੂਰ ਕਰਨ ਦੇ ਘਰੇਲੂ ਨੁਸਖ਼ੇ