ਚੋਰਾਂ ਨੇ ਬਣਾਇਆ ਘਰ ਨੂੰ ਨਿਸ਼ਾਨਾ, ਗਹਿਣੇ ਤੇ ਨਕਦੀ ਚੋਰੀ
Saturday, Apr 07, 2018 - 11:58 AM (IST)

ਟਾਂਡਾ ਉੜਮੁੜ (ਪੰਡਿਤ ਵਰਿੰਦਰ)— ਅਹੀਆਪੁਰ (ਟਾਂਡਾ) ਦੇ ਵਾਰਡ ਨੰਬਰ-13 ਮਰਵਾਹਾ ਗਲੀ 'ਚ ਚੋਰਾਂ ਨੇ ਇਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਚੋਰਾਂ ਨੇ ਅਮਰਜੀਤ ਸਿੰਘ ਪੁੱਤਰ ਚਮਨ ਲਾਲ ਦੇ ਘਰ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਜਦ ਉਹ ਆਪਣੀ ਪਤਨੀ ਸਮੇਤ ਮੇਨ ਬਾਜ਼ਾਰ ਉੜਮੁੜ 'ਚ ਆਪਣੀ ਦੁਕਾਨ 'ਤੇ ਮੌਜੂਦ ਸੀ। ਜਦ ਉਹ ਦੇਰ ਸ਼ਾਮ ਘਰ ਵਾਪਸ ਆਏ ਤਾਂ ਚੋਰੀ ਹੋ ਚੁੱਕੀ ਸੀ।
ਅਮਰਜੀਤ ਸਿੰਘ ਮੁਤਾਬਿਕ ਚੋਰ ਘਰ 'ਚੋਂ ਲਗਭਗ 26 ਤੋਲੇ ਸੋਨੇ ਦੇ ਗਹਿਣੇ, 20 ਹਜ਼ਾਰ ਨਕਦੀ ਅਤੇ ਕੁਝ ਹੋਰ ਸਮਾਨ ਚੋਰੀ ਕਰਕੇ ਲੈ ਗਏ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।