ਚੋਰੀ ਦੇ ਮਾਮਲੇ ''ਚ ਅਣਪਛਾਤੇ ਚੋਰਾਂ ਵਿਰੁੱਧ ਮਾਮਲਾ ਦਰਜ

Saturday, Mar 31, 2018 - 02:54 PM (IST)

ਚੋਰੀ ਦੇ ਮਾਮਲੇ ''ਚ ਅਣਪਛਾਤੇ ਚੋਰਾਂ ਵਿਰੁੱਧ ਮਾਮਲਾ ਦਰਜ

ਹਰਿਆਣਾ (ਰਾਜਪੂਤ)— ਥਾਣਾ ਹਰਿਆਣਾ ਦੇ ਅਧੀਨ ਪੈਂਦੇ ਪਿੰਡ ਕੱਕੋਂ ਦੇ ਘਰ 'ਚ ਤਾਲੇ ਤੋੜ ਚੋਰੀ ਕਰਨ ਦੇ ਸਬੰਧ 'ਚ ਅਣਪਛਾਤੇ ਦੋਸ਼ੀਆਂ ਵਿਰੁੱਧ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਸੰਜੀਵ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਗਰੀਨ ਵੈਲੀ, ਅਰੋੜਾ ਕਲੋਨੀ ਪਿੰਡ ਕੱਕੋਂ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਕਿ ਉਹ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਸਰਕਲ ਹੁਸ਼ਿਆਰਪੁਰ 'ਚ ਕੰਮ ਕਰਦਾ ਹੈ। 26 ਮਾਰਚ ਨੂੰ ਸਵੇਰੇ ਉਹ ਆਪਣੇ ਕੰਮ 'ਤੇ ਚਲਾ ਗਿਆ ਅਤੇ ਉਸ ਦੀ ਪਤਨੀ ਜਸਵੀਰ ਕੌਰ ਵੀ ਕਿਸੇ ਰਿਸ਼ਤੇਦਾਰ ਦੀ ਮੌਤ ਹੋ ਜਾਣ ਉਸ ਦੇ ਸਸਕਾਰ 'ਤੇ ਦਸੂਹਾ ਤਾਲਾ ਲਗਾ ਕੇ ਚੱਲੀ ਗਈ। ਸ਼ਾਮ ਨੂੰ ਕੰਮ ਵਾਪਸ ਤੋਂ ਆ ਕੇ ਦੇਖਿਆ ਤਾਂ ਅੰਦਰ ਤਾਲੇ ਟੁੱਟੇ ਪਏ ਸੀ ਅਤੇ ਸਾਰਾ ਸਮਾਨ ਖਿਲਰਿਆ ਸੀ। 
ਉਨ੍ਹਾਂ ਦੱਸਿਆ ਕਿ ਜਦ ਸਮਾਨ ਚੈਕ ਕੀਤਾ ਤਾਂ ਸੋਨੇ ਦੇ ਗਹਿਣੇ, ਢੇਡ ਲੱਖ ਦੀ ਨਕਦੀ ਤੇ ਅਮਰੀਕੀ ਡਾਲਰ ਤੇ ਹੋਰ ਸਾਮਾਨ ਗਾਇਬ ਸੀ। ਇਸ ਸਬੰਧੀ ਥਾਣਾ ਹਰਿਆਣਾ ਦੀ ਪੁਲਸ ਨੇ ਅਣਪਛਾਤੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News