ਮੰਦਭਾਗੀ ਖ਼ਬਰ : ਹੋਮਗਾਰਡ ਦੇ ਜਵਾਨ ਦੀ ਡਿਊਟੀ ਦੌਰਾਨ ਮੌਤ

Tuesday, Jan 17, 2023 - 11:38 PM (IST)

ਮੰਦਭਾਗੀ ਖ਼ਬਰ : ਹੋਮਗਾਰਡ ਦੇ ਜਵਾਨ ਦੀ ਡਿਊਟੀ ਦੌਰਾਨ ਮੌਤ

ਬੰਡਾਲਾ (ਜਗਤਾਰ) : ਪੰਜਾਬ ਹੋਮਗਾਰਡ ਦੇ ਜਵਾਨ ਦੀਵਾਨ ਸਿੰਘ ਪੁੱਤਰ ਅਨੋਖ ਸਿੰਘ ਵਾਸੀ ਬੰਡਾਲਾ ਦੀ ਡਿਊਟੀ ਦੌਰਾਨ ਅੰਮ੍ਰਿਤਸਰ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਮ੍ਰਿਤਕ ਦੇ ਅੰਤਿਮ ਸੰਸਕਾਰ ਮੌਕੇ ’ਤੇ ਪੁਲਸ ਵਿਭਾਗ ਵਲੋਂ ਸਲਾਮੀ ਦਿੱਤੀ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਤਿੰਨ ਲੜਕੀਆਂ ਉਮਰ 9, 7 ਅਤੇ 5 ਸਾਲ ਛੱਡ ਗਿਆ।

ਇਹ ਵੀ ਪੜ੍ਹੋੋ : ਖਾਲੀ ਪਲਾਟ ’ਚ ਕੂੜੇ ਦੇ ਢੇਰ ’ਚੋਂ ਮਿਲੀ ਨੌਜਵਾਨ ਦੀ ਲਾਸ਼, ਬਾਂਹ ’ਚ ਲੱਗੀ ਸੀ ਸਰਿੰਜ

ਮ੍ਰਿਤਕ ਦਲਿਤ ਪਰਿਵਾਰ ਨਾਲ ਸਬੰਧਿਤ ਸੀ ਅਤੇ ਪਰਿਵਾਰ ਵਲੋਂ ਸਰਕਾਰ ਨੂੰ ਨੌਕਰੀ ਅਤੇ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ ਤਾਂ ਜੋ ਲੜਕੀਆਂ ਦੀ ਪੜ੍ਹਾਈ ਲਿਖਾਈ ਦੇ ਨਾਲ ਘਰ ਪਰਿਵਾਰ ਦਾ ਗੁਜ਼ਾਰਾ ਹੋ ਸਕੇ। ਉਸ ਦੀ ਪਤਨੀ ਨੇ ਦੱਸਿਆ ਕਿ ਸਾਡੇ ਕੋਲ ਕੋਈ ਵੀ ਕਮਾਈ ਦਾ ਸਾਧਨ ਨਹੀਂ ਹੈ, ਸਾਡਾ ਘਰ ਦੀਵਾਨ ਸਿੰਘ ਦੀ ਤਨਖਾਹ ਨਾਲ ਹੀ ਚੱਲਦਾ ਸੀ। ਦੀਵਾਨ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਤੇ ਸਿਆਸੀ, ਰਾਜਨੀਤਿਕ ਧਾਰਮਿਕ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।


author

Mandeep Singh

Content Editor

Related News