ਘਰ ''ਚੋਂ 2 ਲੱਖ ਦੀ ਨਕਦੀ ਅਤੇ ਗਹਿਣੇ ਚੋਰੀ

Saturday, Feb 01, 2020 - 10:22 AM (IST)

ਘਰ ''ਚੋਂ 2 ਲੱਖ ਦੀ ਨਕਦੀ ਅਤੇ ਗਹਿਣੇ ਚੋਰੀ

ਭਿੱਖੀਵਿੰਡ (ਅਮਨ, ਸੁਖਚੈਨ) : ਸਥਾਨਕ ਕਸਬਾ ਭਿੱਖੀਵਿੰਡ ਵਿਖੇ ਬੀਤੀ ਰਾਤ ਵਾਰਡ ਨੰ. 4 ਪੱਟੀ ਰੋਡ ਵਿਖੇ ਚੋਰਾਂ ਵਲੋਂ ਇਕ ਘਰ ਦੇ ਤਾਲੇ ਅਤੇ ਰੋਸ਼ਨਦਾਨ ਦੇ ਸ਼ੀਸ਼ੇ ਤੋੜ ਕੇ ਘਰ ਅੰਦਰ ਦਾਖਲ ਹੋ ਕੇ 2 ਲੱਖ ਰੁਪਏ ਦੇ ਕਰੀਬ ਨਕਦੀ ਅਤੇ ਢਾਈ ਲੱਖ ਦੇ ਕਰੀਬ ਸੋਨੇ ਦੇ ਗਹਿਣੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਚਰਨਜੀਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਭਿੱਖੀਵਿੰਡ ਨੇ ਦੱਸਿਆ ਕਿ ਉਸ ਦੇ ਭਤੀਜੇ ਦਾ ਵਿਆਹ ਸੀ ਤੇ ਉਨ੍ਹਾਂ ਨੇ ਰਾਤ ਨੂੰ ਜਾਗੋ ਕੱਢੀ ਸੀ ਅਤੇ ਉਹ ਆਪਣੇ ਘਰ ਨੂੰ ਤਾਲਾ ਲਗਾ ਕੇ ਚੱਲੇ ਗਏ ਪਰ ਜਦੋਂ ਉਹ ਵਿਆਹ ਵਾਲੇ ਘਰੋਂ ਵਾਪਸ ਕਰੀਬ ਰਾਤ ਦੇ 11 ਵਜੇ ਆਪਣੇ ਘਰ ਆਏ ਤਾਂ ਆ ਕੇ ਵੇਖਿਆ ਰਸੋਈ ਨੂੰ ਲੱਗੀ ਬਾਰੀ ਦਾ ਤਾਲਾ ਟੁੱਟਾ ਸੀ ਤੇ ਅੰਦਰ ਕਮਰੇ ਦੇ ਰੋਸ਼ਨ ਦਾਨ ਦਾ ਸ਼ੀਸ਼ਾ ਵੀ ਟੁੱਟਾ ਸੀ । ਕਮਰੇ ਅੰਦਰ ਪਈਆਂ ਅਲਮਾਰੀਆਂ 'ਚ ਪਈ 2 ਲੱਖ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਜਿਨ੍ਹਾਂ 'ਚ ਕਾਂਟੇ, ਟਿੱਕਾ, ਬੁਕਤੀਆਂ, ਮੁੰਦਰੀਆਂ ਅਤੇ ਕੜਾ, ਚੂੜੀਆਂ, ਚੇਨੀ ਆਦਿ ਸਾਮਾਨ ਗਾਇਬ ਸੀ। ਉਨ੍ਹਾਂ ਦੱਸਿਆ ਕਿ 2.50 ਲੱਖ ਰੁਪਏ ਦੇ ਗਹਿਣੇ ਅਤੇ ਸਾਰਾ 4.50 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਸਬੰਧੀ ਅਸੀਂ ਪੁਲਸ ਥਾਣਾ ਭਿੱਖੀਵਿੰਡ ਵਿਖੇ ਜਾਣਕਾਰੀ ਦੇ ਦਿੱਤੀ ਹੈ।


author

Baljeet Kaur

Content Editor

Related News