ਨਵੇਂ ਸਾਲ ''ਤੇ ਮੁਲਾਜ਼ਮਾਂ ਤੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ, ਲੱਗ ਗਈਆਂ Special ਡਿਊਟੀਆਂ

Tuesday, Dec 31, 2024 - 11:44 AM (IST)

ਨਵੇਂ ਸਾਲ ''ਤੇ ਮੁਲਾਜ਼ਮਾਂ ਤੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ, ਲੱਗ ਗਈਆਂ Special ਡਿਊਟੀਆਂ

ਚੰਡੀਗੜ੍ਹ (ਸ਼ੀਨਾ) : ਸਿਟੀ ਬਿਊਟੀਫੁੱਲ 2025 ਨਵਾਂ ਸਾਲ ਮਨਾਉਣ ਲਈ ਤਿਆਰ ਹੈ ਅਤੇ ਇਸ ਦੇ ਲਈ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸ਼ਹਿਰ 'ਚ ਪੁਖ਼ਤਾ ਪ੍ਰਬੰਧ ਕਰ ਦਿਤੇ ਗਏ ਹਨ। ਪੁਲਸ ਅਤੇ ਪ੍ਰਸ਼ਾਸਨ ਨੇ ਨਵੇਂ ਸਾਲ ਮੌਕੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸ ਬਾਰੇ ਪੁਲਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਵੇਂ ਸਾਲ ਦੀ ਤਿਆਰੀ ਨੂੰ ਲੈ ਕੇ ਚੰਡੀਗੜ੍ਹ ਤੇ ਮੋਹਾਲੀ 'ਚ 50 ਨਾਕੇ ਲਗਾਏ ਜਾਣਗੇ ਅਤੇ 1000 ਪੁਲਸ ਵਾਲੇ ਤਾਇਨਾਤ ਕੀਤੇ ਜਾਣਗੇ। ਨਵੇਂ ਸਾਲ ਮੌਕੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਸਾਰੇ ਮੁਲਾਜ਼ਮਾਂ ਤੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਭਲਕੇ ਸਕੂਲ ਖੁੱਲ੍ਹਣਗੇ ਜਾਂ ਨਹੀਂ? ਛੁੱਟੀਆਂ ਵਧਾਉਣ ਬਾਰੇ ਜਾਣੋ ਕੀ ਹੈ Update

ਪੁਲਸ ਵੱਲੋਂ ਜ਼ਿਲ੍ਹੇ 'ਚ ਵੱਖ-ਵੱਖ ਥਾਵਾਂ ’ਤੇ 36 ਨਾਕੇ ਲਾਏ ਜਾ ਰਹੇ ਹਨ। ਸਾਰੀਆਂ ਚੌਂਕੀਆਂ 'ਤੇ ਕੁੱਲ 300 ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਔਰਤਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਸਾਰੀਆਂ ਨਾਕਿਆਂ 'ਤੇ ਮਹਿਲਾ ਪੁਲਸ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ। 10 ਪੁਲਸ ਚੌਂਕੀਆਂ 'ਤੇ ਅਲਕੋ ਸੈਂਸਰ ਨਾਲ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ ਤਾਂ ਜੋ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਫੜ੍ਹਿਆ ਜਾ ਸਕੇ।

ਇਹ ਵੀ ਪੜ੍ਹੋ : ਨਵਾਂ ਸਾਲ ਚੜ੍ਹਦੇ ਹੀ ਪੰਜਾਬੀਆਂ ਨੂੰ ਪਵੇਗੀ ਮੁਸੀਬਤ! ਕੜਾਕੇ ਦੀ ਠੰਡ 'ਚ ਹੋਣਗੇ ਬਾਹਲੇ ਔਖੇ

ਜ਼ਿਲ੍ਹੇ ਦੇ ਸਾਰੇ ਡੀ. ਐੱਸ. ਪੀਜ਼, ਥਾਣਾ ਮੁਖੀ ਐੱਸ. ਐੱਚ. ਓਜ਼ ਅਤੇ ਪੁਲਸ ਚੌਂਕੀ ਇੰਚਾਰਜ ਆਪੋ-ਆਪਣੇ ਖੇਤਰਾਂ 'ਚ ਗਸ਼ਤ ਕਰਨਗੇ। ਇਸ ਤੋਂ ਇਲਾਵਾ ਔਰਤਾਂ ਦੀ ਸੁਰੱਖਿਆ ਲਈ 19 ਡਾਇਲ 112 ਐਮਰਜੈਂਸੀ ਵਾਹਨ, 11 ਪੀ. ਸੀ. ਆਰ., 25 ਕਿਊ. ਆਰ. ਟੀ., 24 ਪੁਲਸ ਸਵਾਰ ਅਤੇ ਦੁਰਗਾ ਸ਼ਕਤੀ ਵਾਹਨ ਵੱਖ-ਵੱਖ ਥਾਵਾਂ 'ਤੇ ਤਾਇਨਾਤ ਰਹਿਣਗੇ। ਇਸ ਸੰਬੰਧ ਵਿੱਚ ਚੰਡੀਗੜ੍ਹ ਪੁਲਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮੁੱਖ ਥਾਵਾਂ ਵਿੱਚੋਂ ਸੈਕਟਰ-17 ਪਲਾਜ਼ਾ, ਅਰੋਮਾ ਸੈਕਟਰ-22, ਮੱਧਿਆ ਮਾਰਗ ਸੈਕਟਰ 7, 8, 9 ਅਤੇ 26, ਏਲਾਂਟੇ ਮਾਲ, ਇੰਡਸਟ੍ਰੀਅਲ ਏਰੀਆ ਫੇਜ਼-1 'ਤੇ ਖ਼ਾਸ ਨਜ਼ਰ ਰੱਖੀ ਜਾਵੇਗੀ। ਸ਼ਹਿਰ ਦੇ 18 ਬਾਰਡਰ ਅਤੇ 44 ਅੰਦਰੂਨੀ ਨਾਕਿਆਂ ਵਿੱਚ 13 ਗੈਸਟ ਅਫ਼ਸਰ, 16 ਐੱਸ. ਐੱਚ. ਓ., 19 ਇੰਪੈਕਟਰ ਅਤੇ 1450 ਪੁਲਸ ਕਰਮੀ ਤਾਇਨਾਤਰਹਿਣਗੇ। ਇਸ ਦੌਰਾਨ 6 ਐਬੂਲੈਂਸ, 5 ਫਾਇਰ ਟੈਂਡਰ, 3 ਹਾਈਡ੍ਰੋਲਿਕ ਲੈਡਰ, 6 ਅਸਕਾ ਲਾਈਟਸ, 3 ਕਿਊ. ਆਰ. ਟੀ. ਦਾ ਪ੍ਰਬੰਧ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News