ਅੰਮ੍ਰਿਤਸਰ ’ਚ ਵੱਖ-ਵੱਖ ਥਾਈਂ ਮਨਾਇਆ ਹੋਲੀ ਦਾ ਤਿਉਹਾਰ
Wednesday, Mar 08, 2023 - 06:43 PM (IST)
ਅੰਮ੍ਰਿਤਸਰ (ਸਰਬਜੀਤ) : ਹੋਲੀ ਦਾ ਤਿਉਹਾਰ ਰੰਗਾਂ, ਪਿਆਰ ਅਤੇ ਖੁਸ਼ਹਾਲੀ ਦਾ ਤਿਉਹਾਰ ਹੁੰਦਾ ਹੈ। ਇਸ ਸਾਲ ਹੋਲੀ ਦਾ ਤਿਉਹਾਰ 8 ਮਾਰਚ ਨੂੰ ਯਾਨੀਕਿ ਅੱਜ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਸਿਰਫ਼ ਰੰਗਾਂ ਦਾ ਹੀ ਨਹੀਂ ਸਗੋਂ ਆਪਸੀ ਪ੍ਰੇਮ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਰੰਗਾਂ ਨਾਲ ਭਰੀ ਹੋਲੀ ਵਾਲੇ ਦਿਨ ਲੋਕ ਖ਼ਾਸ ਤਰ੍ਹਾਂ ਦੇ ਗੁਲਾਲ, ਰੰਗ ਅਤੇ ਫੁੱਲਾਂ ਦੀ ਵਰਤੋਂ ਕਰਦੇ ਹਨ, ਜਿਸ ਨੂੰ ਉਹ ਖੁਸ਼ੀ-ਖੁਸ਼ੀ ਇਕ ਦੂਜੇ ਦੇ ਲਗਾਉਂਦੇ ਹਨ। ਉਥੇ ਹੀ ਸ਼ਹਿਰ ਦੇ ਪ੍ਰਸਿਧ ਮੰਦਰਾ ਅਤੇ ਗੁਰਦੁਆਰਾ ਸਾਹਿਬ ’ਚ ਵੀ ਹੌਲਾ-ਮਹੱਲਾ ਮਨਾਇਆ ਗਿਆ।
ਅੱਜ ਅੰਮ੍ਰਿਤਸਰ ਦੇ ਪ੍ਰਸਿੱਧ ਮੰਦਿਰ ਮਾਤਾ ਲਾਲ ਦੇਵੀ ਅਤੇ ਬੜਾ ਹਨੁਮਾਨ ਮੰਦਰ ਤੋਂ ਇਲਾਵਾ ਰਾਣੀ ਕਾ ਬਾਗ ਸਥਿਤ ਪ੍ਰਾਚੀਨ ਪ੍ਰਸਿੱਧ ਸ਼ਿਵਾਲਾ ਵਿਖੇ ਠਾਕੁਰ ਜੀ ਦੇ ਰੰਗ ’ਚ ਰੰਗੇ ਭਗਤਾਂ ਨੇ ਹੋਲੀ ਦੇ ਤਿਉਹਾਰ ਦਾ ਖੂਬ ਆਨੰਦ ਮਾਣਿਆ।
ਇਸ ਮੌਕੇ ਵਰਿੰਦਾਵਨ ਤੋਂ ਆਏ ਕਲਾਕਾਰਾਂ ਨੇ ਡੋਲੀ ਦੇ ਗੀਤ ’ਤੇ ਨੱਚ ਗਾ ਕੇ ਆਏ ਭਗਤਾਂ ਦਾ ਸਮਾਂ ਬੰਦਿਆ। ਇਸ ਤੋਂ ਬਾਅਦ ਨੰਦ ਕਿਸ਼ੋਰ ਪੁਰੀ ਜੀ ਦੀ ਆਰਤੀ ’ਚ ਸਾਰੇ ਭਗਤਾਂ ਨੇ ਜਿੱਥੇ ਹਿੱਸਾ ਲਿਆ, ਉੱਥੇ ਹੀ ਸਾਰਾ ਦਿਨ ਲੰਗਰ ਭੰਡਾਰਾ ਵੀ ਚਲਦਾ ਰਿਹਾ।