ਹੋਲੀ ਦੇ ਰੰਗਾਂ ਨਾਲ ਸਜਿਆ ਬਜ਼ਾਰ

Thursday, Mar 13, 2025 - 04:29 PM (IST)

ਹੋਲੀ ਦੇ ਰੰਗਾਂ ਨਾਲ ਸਜਿਆ ਬਜ਼ਾਰ

ਬਠਿੰਡਾ (ਸੁਖਵਿੰਦਰ) : ਰੰਗਾਂ ਦੇ ਤਿਉਹਾਰ ਹੋਲੀ ਦੇ ਮੱਦੇਨਜ਼ਰ ਅੱਜ ਸਾਰਾ ਬਜ਼ਾਰ ਰੰਗਾਂ 'ਚ ਰੰਗਿਆ ਹੋਇਆ ਹੈ। ਰੰਗਾਂ ਅਤੇ ਗੁਲਾਲ ਤੋਂ ਇਲਾਵਾ ਬਾਜ਼ਾਰਾਂ 'ਚ ਪਿਚਕਾਰੀ ਅਤੇ ਹੋਲੀ ਦੇ ਹੋਰ ਸਮਾਨ ਦੀ ਭਰਮਾਰ ਹੈ ਅਤੇ ਲੋਕ ਵੱਡੀ ਪੱਧਰ 'ਤੇ ਖ਼ਰੀਦਦਾਰੀ ਕਰ ਰਹੇ ਹਨ। ਸ਼ਹਿਰ ਦੇ ਮਾਲ ਰੋਡ, ਧੋਬੀ ਬਜ਼ਾਰ, ਅਮਰੀਕ ਸਿੰਘ ਅਤੇ ਹੋਰ ਥਾਵਾਂ ’ਤੇ ਪੱਕੀਆਂ ਅਤੇ ਆਰਜ਼ੀ ਦੁਕਾਨਾਂ ਨੂੰ ਰੰਗ-ਰੋਗਨ ਅਤੇ ਜਲ ਗੰਨਾਂ ਆਦਿ ਨਾਲ ਸਜਾਇਆ ਗਿਆ ਹੈ।

ਹੋਲੀ ਦੇ ਤਿਉਹਾਰ ਨੂੰ ਲੈ ਕੇ ਬੱਚਿਆਂ 'ਚ ਭਾਰੀ ਉਤਸ਼ਾਹ ਹੈ ਅਤੇ ਵੱਡੀ ਗਿਣਤੀ 'ਚ ਬੱਚੇ ਆਪਣੇ ਮਾਪਿਆਂ ਨਾਲ ਰੰਗਾਂ ਅਤੇ ਹੋਰ ਸਮਾਨ ਖ਼ਰੀਦਣ ਲਈ ਬਜ਼ਾਰਾਂ 'ਚ ਪਹੁੰਚ ਰਹੇ ਹਨ। ਛੋਟੇ ਬੱਚਿਆਂ ਦੇ ਇਮਤਿਹਾਨ ਖ਼ਤਮ ਹੋ ਚੁੱਕੇ ਹਨ, ਇਸ ਲਈ ਉਨ੍ਹਾਂ ਨੇ ਹੋਲੀ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਉਣ ਦੀਆਂ ਤਿਆਰੀਆਂ ਕੀਤੀਆ ਹੋਈਆ ਹਨ।


author

Babita

Content Editor

Related News